ਬਠਿੰਡਾ ਦੇ ਪਿੰਡ ਸਿੰਘੇਵਾਲਾ 'ਚ ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਸਾਬਕਾ ਸਰਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ
Shanker Badra
June 12th 2018 02:03 PM
ਬਠਿੰਡਾ ਦੇ ਪਿੰਡ ਸਿੰਘੇਵਾਲਾ 'ਚ ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਸਾਬਕਾ ਸਰਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ:ਜ਼ਿਲ੍ਹਾ ਬਠਿੰਡਾ ਦੇ ਹਲਕਾ ਲੰਬੀ ਅਧੀਨ ਪੈਂਦੇ ਪਿੰਡ ਸਿੰਘੇਵਾਲਾ ਵਿੱਚ ਮੌਜੂਦਾ ਸਰਪੰਚ ਦੇ ਪਿਤਾ ਨੇ ਫਤੂਹੀਵਾਲਾ ਦੇ ਸਾਬਕਾ ਸਰਪੰਚ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।ਸੂਤਰਾਂ ਮੁਤਾਬਕ ਇਹ ਕਤਲ ਨਾਜਾਇਜ਼ ਸੰਬੰਧਾ ਨੂੰ ਲੈ ਕੇ ਹੋਇਆ ਹੈ।ਦੋਸ਼ੀ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਫਤੂਹੀਵਾਲਾ ਦੇ ਸਾਬਕਾ ਸਰਪੰਚ ਨਾਲ ਨਾਜਾਇਜ਼ ਸੰਬੰਧ ਹਨ,ਜਿਸ ਕਾਰਣ ਉਸਨੇ ਨੇ ਗੁੱਸੇ ਵਿਚ ਆ ਕੇ ਇਹ ਕਦਮ ਉਠਾ ਲਿਆ।ਜਿਸ ਤੋਂ ਬਾਅਦ ਆਪਣੀ ਪਤਨੀ ਨੂੰ ਵੀ ਗੋਲੀ ਮਾਰ ਦਿੱਤੀ।ਜਿਸ ਨੂੰ ਇਲਾਜ ਲਈ ਪਹਿਲਾਂ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਠਿੰਡਾ ਰੈਫਰ ਕਰ ਦਿੱਤਾ।ਇਸ ਘਟਨਾ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।