ਨਸ਼ੇ ਕਾਰਨ ਇਕ ਹੋਰ ਘਰ ਉਜੜਿਆ, ਇੱਕ ਨੌਜਵਾਨ ਦੀ ਹੋਈ ਮੌਤ

By  Riya Bawa October 20th 2022 08:41 AM -- Updated: October 20th 2022 10:22 AM

ਬਠਿੰਡਾ: ਪੰਜਾਬ ਅੰਦਰ ਨਸ਼ੇ ਦਾ ਕਹਿਰ (drug)ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੀਤੀ ਦੇਰ ਸ਼ਾਮ ਬਠਿੰਡਾ(Bathinda) ਦੇ ਬੀੜ ਤਲਾਅ ਨੇੜੇ ਇਕ ਨਸ਼ੇ ਦੀ ਓਵਰਡੋਜ਼ (drug addiction) ਨਾਲ ਨੌਜਵਾਨ ਦੀ (dead) ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਨੌਜਵਾਨ ਨੂੰ ਜਦੋਂ ਸਹਾਰਾ ਜਨ ਸੇਵਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਵਿਚੋਂ ਨਸ਼ੇ ਖਤਮ ਕਰਨ ਦੇ ਬਹੁਤ ਦਾਅਵੇ ਕੀਤੇ ਸਨ ਪਰ ਪੰਜਾਬ ਵਿੱਚ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ।

Drug overdose: AAP leader's son found dead in Amritsar

ਮਿਲੀ ਜਾਣਕਾਰੀ ਦੇ ਮੁਤਾਬਿਕ ਬੀਤੀ ਦੇਰ ਸ਼ਾਮ ਬਠਿੰਡਾ ਦੇ ਬੀੜ ਤਲਾਬ ਨੇੜੇ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਬੇਸਹਾਰਾ ਡਿੱਗੇ ਪਏ ਇਸ ਨੌਜਵਾਨ ਦਾ ਪਤਾ ਸਹਾਰਾ ਜਨ ਸੇਵਾ ਬਠਿੰਡਾ ਨੂੰ ਲੱਗਦੇ ਉਨ੍ਹਾਂ ਨੇ ਨੌਜਵਾਨ ਨੂੰ ਚੁੱਕ ਕੇ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ ਜਿਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।

drug

ਇਹ ਵੀ ਪੜ੍ਹੋ: ਗੋਦਾਮ ਦੇ ਬਾਹਰ ਖੜ੍ਹੇ ਗੱਤੇ ਦੇ ਟਰੱਕ ਨੂੰ ਅਚਾਨਕ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਸੁਆਹ

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਨਸ਼ੇ ਕਰਦਾ ਹੈ ਇਸ ਬਾਰੇ ਪਤਾ ਨਹੀਂ ਸੀ। ਸਹਾਰਾ ਜਨ ਸੇਵਾ ਦੇ ਮੈਂਬਰਾਂ ਮੁਤਾਬਕ ਇਹ ਨੌਜਵਾਨ ਓਥੇ ਚਿੱਟੇ ਦਾ ਨਸ਼ਾ ਕਰ ਰਿਹਾ ਸੀ। ਇਸ ਨੌਜਵਾਨ ਨੇ ਨਸ਼ੇ ਦੀ ਓਵਰਡੋਜ਼ ਲੈ ਲਈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ਵਿਚ ਪਹੁੰਚਦੇ ਹੀ ਨੌਜਵਾਨ ਦੀ ਮੌਤ ਹੋ ਚੁੱਕੀ ਸੀ।

ਕਿਹਾ ਜਾ ਰਿਹਾ ਹੈ ਕਿ ਸੂਬੇ 'ਚ ਨਸ਼ਾ ਕਾਫੀ ਮਾਤਰਾ ਵਿਚ ਵਧ ਗਿਆ। ਇਸ ਵਧਦੀ ਹੋਈ ਮਾਤਰਾ ਨੂੰ ਰੋਕਣ ਲਈ ਸੂਬੇ ਦੀਆਂ ਸਰਕਾਰਾਂ ਨੇ ਕੁਝ ਅਹਿਮ ਫੈਸਲੇ ਵੀ ਲਏ ਹਨ। ਜਿਸ ਨਾਲ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਤੇ ਕਾਫੀ ਠੱਲ ਤਾ ਪਾ ਲਈ ਹੈ ਪਰ ਸੂਬਾ ਸਰਕਾਰ ਲਗਾਤਾਰ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਅਜੇ ਵੀ ਨਾਕਾਮਯਾਬ ਹੈ।

(ਮੁਨੀਸ਼ ਗਰਗ ਦੀ ਰਿਪੋਰਟ )

-PTC News

Related Post