ਇਨਸਾਨ ਤਾਂ ਇਨਸਾਨ ਜਾਨਵਰ ਵੀ ਕਿਸੇ ਨਾਲੋਂ ਘੱਟ ਨਹੀਂ ਹਨ । ਬਦਲੇ ਦੀ ਭਾਵਨਾਂ ਜਾਨਵਰਾਂ ਵਿੱਚ ਵੀ ਕੁੱਟ ਕੁੱਟ ਕੇ ਭਰੀ ਹੋਈ ਹੈ । ਜੇ ਨਜ਼ਾਇਜ਼ ਹੀ ਉਹਨਾਂ ਨੂੰ ਛੇੜਿਆ ਜਾਏਗਾ ਤਾਂ ਉਹ ਵੀ ਇੱਟ ਦਾ ਜ਼ਵਾਬ ਪੱਥਰ ਨਾਲ ਦੇਣ ਦੀ ਤਾਕਤ ਰੱਖਦੇ ਹਨ ।ਇਸ ਤਰ੍ਹਾਂ ਦੀ ਹੀ ਇੱਕ ਖਬਰ ਹੈ ਜਿਸ ਵਿੱਚ ਇਕ ਵਿਅਕਤੀ ਨੂੰ ਬਾਂਦਰ ਨਾਲ ਪੰਗਾ ਲੈਣ ਦਾ ਖਮਿਆਜ਼ਾ ਚੰਗੀ ਤਰ੍ਹਾਂ ਭੁਗਤਨਾ ਪਿਆ ।
ਬਾਂਦਰ ਨੇ ਆਪਣਾ ਬਦਲਾ ਲੈਣ ਲਈ ਉਸ ਵਿਅਕਤੀ ਉਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ।ਖਬਰ ਹੈ ਕਿ ਚੀਨ ਦੇ ਫੂਜੀਅਨ ਸੂਬੇ ਵਿਚ ਇੱਕ ਜ਼ੀਟੀਅਨ ਨਾਮ ਦਾ ਮੰਦਰ ਬਣਿਆ ਹੈ ਇਹ ਮੰਦਰ ਦੇਹੁਆ ਵਿਚ ਬਣਿਆ ਹੈ, ਇਸ ਮੰਦਰ ਦੇ ਦਰਸ਼ਨ ਕਰਨ ਲਈ ਦੂਰੋਂ ਇਕ ਯਾਤਰੀ ਇੱਥੇ ਆਇਆ ਸੀ, ਸ਼ਰਾਰਤ ਕਰਨ ਦੇ ਮੂਡ ਵਿੱਚ ਇਸ ਇਨਸਾਨ ਨੇ ਰਸਤੇ ਵਿਚ ਲੱਗੀ ਰੇਲਿੰਗ ਉੱਤੇ ਬੈਠੇ ਬਾਂਦਰ ਨੂੰ ਰੇਲਿੰਗ ਤੋਂ ਹੇਠਾਂ ਸੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਭਾਂਵੇ ਬਾਂਦਰ ਨੇ ਕਿਸੇ ਨਾ ਕਿਸੇ ਤਰੀਕੇ ਆਪਣੇ ਆਪ ਨੂੰ ਬਚਾ ਤਾਂ ਲਿਆ ਪਰ ਬਦਲੇ ਦੀ ਭਾਵਨਾਂ ਉਸਦੇ ਅੰਦਰ ਖੌਲਣ ਲੱਗ ਪਈ ਜਿਸਦਾ ਨਤੀਜ਼ਾ ਇਹ ਨਿਕਲਿਆ ਕਿ ਉਸਨੇ ਉਸ ਆਦਮੀ ਉੱਤੇ ਹਮਲਾ ਵੀ ਕੀਤਾ ਅਤੇ ਉਸ ਦਾ ਚਿਹਰੇ ਤੇ ਬਾਂਹ ਬੁਰੀ ਤਰ੍ਹਾਂ ਜ਼ਖਮੀ ਵੀ!
ਚਾਹੇ ਉਸ ਆਦਮੀ ਨੂੰ ਬਾਂਦਰ ਤੋਂ ਬਚਾ ਕੇ ਉਸਦਾ ਇਲਾਜ਼ ਕਰਵਾਇਆ ਗਿਆ ਹੈ ਪਰ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਜੇ ਕਿਸੇ ਮਾਸੂਮ ਜਾਨਵਰ ਨੂੰ ਬਿਨ੍ਹਾਂ ਕਿਸੇ ਗਲਤੀ ਤੋਂ ਛੇੜਿਆ ਜਾਵੇਗਾ ਤਾਂ ਉਹ ਕਿਸੇ ਨੂੰ ਬਖਸ਼ਣਗੇ ਨਹੀਂ। ਰੈਸੀਕਿਊ ਟੀਮ ਵੱਲੋਂ ਬਚਾਅ ਕਾਰਜ ਜਾਰੀ ਹਨ ਅਤੇ ਬਾਂਦਰਾਂ ਦੇ ਝੁੰਡਾਂ ਤੋਂ ਦੂਸਰੇ ਆਦਮੀਆਂ ਉੱਤੇ ਹਮਲੇ ਨਾ ਹੋਣ ਇਸ ਲਈ ਵੀ ਧਿਆਨ ਰੱਖਿਆ ਜਾ ਰਿਹਾ ਹੈ । ਬਾਂਦਰ ਹਮਲੇ ਦਾ ਸ਼ਿਕਾਰ ਹੋਣ ਵਾਲੇ ਆਦਮੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ।