ਬਹਿਬਲ ਕਲਾਂ ਗੋਲੀਕਾਂਡ ਜਾਂਚ ਮਾਮਲਾ: ਫਰੀਦਕੋਟ ਅਦਾਲਤ ਨੇ ਤਿੰਨੇ ਪੁਲਿਸ ਮੁਲਾਜ਼ਮਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਖਾਰਿਜ

By  Jashan A February 2nd 2019 03:27 PM -- Updated: February 4th 2019 04:06 PM

ਬਹਿਬਲ ਕਲਾਂ ਗੋਲੀਕਾਂਡ ਜਾਂਚ ਮਾਮਲਾ: ਫਰੀਦਕੋਟ ਅਦਾਲਤ ਨੇ ਤਿੰਨੇ ਪੁਲਿਸ ਮੁਲਾਜ਼ਮਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਖਾਰਿਜ,ਫਰੀਦਕੋਟ: ਬਹਿਬਲ ਕਲਾਂ ਗੋਲੀਕਾਂਡ ਵਿਚ ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਅਗਾਉਂ ਜਮਾਨਤ ਅਰਜ਼ੀ ਜਿਲ੍ਹਾ ਅਤੇ ਸ਼ੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਵਲੋਂ ਖਾਰਿਜ ਕਰ ਦਿੱਤੀ ਗਈ ਹੈ।ਦੱਸ ਦੇਈਏ ਕਿ ਇਸ ਮਾਮਲੇ ‘ਚ ਫਰੀਦਕੋਟ ਦੀ ਸ਼ੈਸ਼ਨ ਅਦਾਲਤ ‘ਚ 3 ਪੁਲਿਸ ਅਧਿਕਾਰੀਆਂ ਨੇ ਅਗਾਉਂ ਜਮਾਨਤ ਲਈ ਅਰਜ਼ੀ ਜਮਾਨਤ ਲਗਾਈ ਸੀ।

fdk ਬਹਿਬਲ ਕਲਾਂ ਗੋਲੀਕਾਂਡ ਜਾਂਚ ਮਾਮਲਾ: ਫਰੀਦਕੋਟ ਅਦਾਲਤ ਨੇ ਤਿੰਨੇ ਪੁਲਿਸ ਮੁਲਾਜ਼ਮਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਖਾਰਿਜ

ਜਿਸ 'ਚ SP ਬਿਕਰਮਜੀਤ ਸਿੰਘ ,SHO ਅਮਰਜੀਤ ਸਿੰਘ ਕੁਲਾਰ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਵੱਲੋਂ ਅਗਾਉਂ ਜਮਾਨਤ ਲਈ ਅਰਜ਼ੀ ਲਗਾਈ ਗਈ ਸੀ।

fdk ਬਹਿਬਲ ਕਲਾਂ ਗੋਲੀਕਾਂਡ ਜਾਂਚ ਮਾਮਲਾ: ਫਰੀਦਕੋਟ ਅਦਾਲਤ ਨੇ ਤਿੰਨੇ ਪੁਲਿਸ ਮੁਲਾਜ਼ਮਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਖਾਰਿਜ

ਦੱਸ ਦੇਈਏ ਕਿ SIT ਦੇ ਸੰਮਨਾ ਤੋਂ ਬਾਅਦ 3 ਪੁਲਿਸ ਅਧਿਕਾਰੀਆਂ SP ਬਿਕਰਮਜੀਤ ਸਿੰਘ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਅਤੇ ਬਾਜਾਖਾਨਾ ਦੇ ਤਤਕਾਲੀ SHO ਅਮਰਜੀਤ ਸਿੰਘ ਕੁਲਾਰ ਵਲੋਂ ਫਰੀਦਕੋਟ ਦੀ ਸ਼ੈਸ਼ਨ ਕੋਰਟ ‘ਚ ਅਗਾਊਂ ਜਮਾਨਤ ਲਈ ਅਰਜ਼ੀ ਦਾਖਲ ਕਰਵਾਈ ਸੀ।

fdk ਬਹਿਬਲ ਕਲਾਂ ਗੋਲੀਕਾਂਡ ਜਾਂਚ ਮਾਮਲਾ: ਫਰੀਦਕੋਟ ਅਦਾਲਤ ਨੇ ਤਿੰਨੇ ਪੁਲਿਸ ਮੁਲਾਜ਼ਮਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਖਾਰਿਜ

ਜ਼ਿਕਰ ਏ ਖਾਸ ਹੈ ਕਿ ਗੋਲੀਕਾਂਡ 'ਚ ਮ੍ਰਿਤਕ ਕ੍ਰਿਸ਼ਨ ਭਗਵਾਨ ਦੇ ਪੁੱਤਰ ਨੇ ਵੀ ਪੁਲਿਸ ਮੁਲਾਜ਼ਮਾਂ ਦੀ ਅਰਜ਼ੀ 'ਤੇ ਵਿਰੋਧ ਕੀਤਾ ਸੀ।

-PTC News

Related Post