ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਆਇਆ ਨਵਾਂ ਮੋੜ, ਗਵਾਹ ਸੁਰਜੀਤ ਸਿੰਘ ਦੀ ਮੌਤ ਮਗਰੋਂ 23 ਹੋਰ ਗਵਾਹ ਆਏ ਸਾਹਮਣੇ

By  Jashan A February 4th 2020 07:07 PM

ਫਰੀਦਕੋਟ: 2015 ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਹਾਲੇ ਤੱਕ ਬੇਅਦਬੀ ਕਰਨ ਵਾਲੇ ਅਸਲ ਦੋਸ਼ੀ ਸਾਹਮਣੇ ਨਹੀਂ ਆਏ ਅਤੇ ਸਿੱਖ ਸੰਗਤ 'ਚ ਸਮੇਂ ਦੀ ਸਰਕਾਰ 'ਤੇ ਇਹ ਵੀ ਇਲਜ਼ਾਮ ਲਾਏ ਜਾ ਰਹੇ ਨੇ ਕਿ ਉਹਨਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ।

ਇਸ ਮਾਮਲੇ 'ਚ ਬਹਿਬਲ ਕਲਾਂ ਗੋਲੀ ਕਾਂਡ ਦੇ ਗਾਵਹ ਸੁਰਜੀਤ ਸਿੰਘ ਦੀ ਪਿਛਲੇ ਦਿਨੀ ਦਿਲ ਦਾ ਦੌਰਾ ਪੈਣਾ ਨਾਲ ਮੌਤ ਹੋ ਗਈ ਸੀ ਅਤੇ ਪਰਿਵਾਰ ਵਲੋਂ ਪਿੰਡ ਦੇ ਕੁਝ ਲੋਕਾਂ ਅਤੇ ਰਾਜਨੀਤਕ ਲੀਡਰਾਂ ਦਾ ਨਾਮ ਲਿਆ ਗਿਆ ਕਿ ਇਹਨਾਂ ਵਲੋਂ ਸੁਰਜੀਤ ਸਿੰਘ ਉੱਪਰ ਦਬਾਅ ਪਾਇਆ ਜਾ ਰਿਹਾ ਸੀ,ਜਿਸ ਕਰਨ ਸੁਰਜੀਤ ਸਿੰਘ ਦੀ ਮੌਤ ਹੋਈ ਹੈ।

ਪਰਿਵਾਰ ਦੇ ਇਹਨਾਂ ਬਿਆਨਾਂ ਨੇ ਸਿਆਸੀ ਰੰਗ ਫੜ ਲਿਆ ਜਿਸ ਤੇ ਆਕਲੀ ਦਲ ਸਮੇਤ ਕਈ ਹੋਰ ਰਾਜਨੀਤਕ ਪਾਰਟੀਆਂ ਅਤੇ ਸਿੱਖ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਅਤੇ ਹੁਣ ਇਸ ਮਾਮਲੇ ਵਿਚ ਇਕ ਹੋਰ ਨਵਾਂ ਮੋੜ ਸਾਹਮਣੇ ਆਇਆ।

ਜਦੋਂ ਬਹਿਬਲ ਕਲਾਂ ਗੋਲੀ ਕਾਂਡ ਦੇ ਕੁਝ ਹੋਰ ਗਵਾਹ ਸਾਹਮਣੇ ਆਏ, ਉਹਨਾਂ ਵਲੋਂ ਫਰੀਦਕੋਟ 'ਚ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕਿਹਾ ਕੀ ਗਵਾਹ ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ 23 ਹੋਰ ਗਵਾਹ ਹਨ ਅਤੇ ਜੇਕਰ ਇੱਕ ਗਵਾਹ ਆਪਣੀ ਗਵਾਹੀ ਤੋਂ ਮੁਕਰ ਦਾ ਹੈ ਜਾ ਉਸ ਦੀ ਕਿਸੇ ਕਾਰਨ ਮੌਤ ਹੁੰਦੀ ਹੈ ਤਾਂ ਇਸ ਨਾਲ ਜਾਂਚ ਪ੍ਰਭਾਵਿਤ ਨਹੀਂ ਹੁੰਦੀ।

ਹੋਰ ਪੜ੍ਹੋ:ਸੁਲੇਮਾਨੀ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਇਰਾਕ 'ਚ ਫ਼ਿਰ ਕੀਤਾ ਹਵਾਈ ਹਮਲਾ , 6 ਲੋਕਾਂ ਦੀ ਮੌਤ

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਮਾਮਲੇ 'ਚ ਕਾਰਗੁਜ਼ਾਰੀ ਤੋਂ ਉਹ ਸੰਤੁਸ਼ਟ ਨਹੀਂ ਹਨ। ਉਹਨਾਂ ਪੰਜਾਬ ਦੀ ਕਾਂਗਰਸ ਸਰਕਾਰ ਦੀ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਅਸੰਤੁਸਟੀ ਜਾਹਿਰ ਕੀਤੀ ਗਈ।

ਹਰਬੰਸ ਸਿੰਘ ਗਵਾਹ ਨੇ ਕਿਹਾ ਕੀ ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਅਸੀਂ ਵੀ ਸੁਰਜੀਤ ਸਿੰਘ ਨਾਲ ਗਵਾਹ ਹਾਂ ਅਤੇ ਅਸੀਂ 34 ਗਵਾਹ ਸੀ, ਜਿਨ੍ਹਾਂ 'ਚ 23 ਦੇ ਕਰੀਬ ਆਪਣੀ ਗਵਾਹੀਆਂ ਦੇ ਰਹੇ ਹਾਂ। ਨਾਲ ਹੀ ਕਿਹਾ ਕੀ 14 ਅਕਤੂਬਰ 2015 ਨੂੰ ਜੋ ਗੋਲੀਕਾਂਡ ਹੋਇਆ ਸੀ, ਉਸ'ਚ 2 ਨੌਜਵਾਨ ਮਾਰੇ ਗਏ ਸਨ ਅਤੇ ਉਸ ਮਾਮਲੇ ਵਿਚ ਉਹ ਅਪੀਲ ਕਰਦੇ ਹਨ ਕੀ ਸਰਕਾਰ ਨੂੰ ਇਸ ਦੀ ਜਾਂਚ ਕਰ ਇਨਸਾਫ ਦੇਣਾ ਚਾਹੀਦਾ ਹੈ।

-PTC News

Related Post