ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ, ਪਰਿਵਾਰ ਨੇ ਲਗਾਏ ਗੰਭੀਰ ਇਲਜ਼ਾਮ

By  Jashan A January 19th 2020 03:54 PM -- Updated: January 19th 2020 03:56 PM

ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ, ਪਰਿਵਾਰ ਨੇ ਲਗਾਏ ਗੰਭੀਰ ਇਲਜ਼ਾਮ,ਕੋਟਕਪੂਰਾ: ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਅਚਾਨਕ ਦਿਲ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਮੌਤ ਦਾ ਕਾਰਨ ਸਿਆਸੀ ਦਬਾਅ ਹੈ। ਸੁਰਜੀਤ ਸਿੰਘ ਦੀ ਪਤਨੀ ਨੇ ਪਿੰਡ ਦੇ ਹੀ ਇਕ ਕਾਂਗਰਸੀ ਆਗੂ 'ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਵੀ ਲਗਾਏ ਹਨ।

ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਕਈ ਵਾਰ ਉਨ੍ਹਾਂ ਦੇ ਘਰ ਵੱਲ 20-20 ਫਾਇਰ ਵੀ ਕਰ ਚੁੱਕੇ ਹਨ।ਪਰਿਵਾਰ ਵਾਲਿਆਂ ਨੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ 'ਤੇ ਵੀਇਲਜ਼ਾਮ ਲਗਾਏ ਹਨ। ਉਹਨਾਂ ਕਿਹਾ ਕਿ ਸਿਆਸੀ ਦਬਾਅ ਹੇਠ ਵੱਖੋ-ਵੱਖ ਸਰਕਾਰੀ ਮਹਿਕਮੇ ਪਰੇਸ਼ਾਨ ਕਰਦੇ ਸੀ।

ਹੋਰ ਪੜ੍ਹੋ: ਕੀ ਪੰਜਾਬ ਪੁਲੀਸ ਨੂੰ ਬਾਥਰੂਮ 'ਚ ਵੜ ਕੇ ਗ੍ਰਿਫਤਾਰ ਕਰਨ ਦਾ ਲਾਇਸੰਸ ਮਿਲ ਗਿਆ ?

ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਦਾਦੂਵਾਲ ਸਣੇ ਹੋਰ ਜਥੇਬੰਦੀਆਂ ਨੇ ਸਾਨੂੰ ਬਲੀ ਦਾ ਬੱਕਰਾ ਬਣਾਇਆ ਤੇ ਉਸ ਦੇ ਪਤੀ ਤੋਂ ਧੱਕੇ ਨਾਲ ਬਿਆਨ ਲਏ ਗਏ।

ਦੱਸਣਯੋਗ ਹੈ ਕਿ ਸੁਰਜੀਤ ਸਿੰਘ ਬਹਿਬਲ ਕਲਾਂ ਗੋਲੀ ਕਾਂਡ ਜਿਸ ਵਿਚ ਦੋ ਸਿੱਖ ਧਰਨਾਕਾਰੀਆਂ ਦੀ ਮੌਤ ਹੋ ਗਈ ਦਾ ਮੁੱਖ ਗਵਾਹ ਸੀ। ਜਿਸ ਸਮੇਂ ਬਹਿਬਲ ਕਲਾਂ ਵਿਖੇ ਇਹ ਘਟਨਾਕ੍ਰਮ ਵਾਪਰਿਆ ਸੀ ਉਸ ਸਮੇਂ ਸੁਰਜੀਤ ਸਿੰਘ ਵੀ ਘਟਨਾ ਸਥਾਨ 'ਤੇ ਮੌਜੂਦ ਸੀ।

-PTC News

Related Post