ਆਵਾਰਾ ਕੁੱਤਿਆਂ ਤੋਂ ਮੁਕਤ ਹੋਵੇਗਾ ਕਰਨਾਟਕ ਦਾ ਬੈਂਗਲੁਰੂ ਸ਼ਹਿਰ, ਸਰਕਾਰ ਦਾ ਵੱਡਾ ਆਪ੍ਰੇਸ਼ਨ

By  Jasmeet Singh July 11th 2022 06:41 PM -- Updated: July 11th 2022 06:46 PM

ਬੈਂਗਲੁਰੂ, 11 ਜੁਲਾਈ (ਏਐਨਆਈ): ਕਰਨਾਟਕ ਦੇ ਪਸ਼ੂ ਪਾਲਣ ਮੰਤਰੀ ਪ੍ਰਭੂ ਚੌਹਾਨ ਨੇ ਸੋਮਵਾਰ ਨੂੰ ਕਿਹਾ ਕਿ ਪਸ਼ੂ ਪਾਲਣ ਵਿਭਾਗ ਬੈਂਗਲੁਰੂ ਨੂੰ ਆਵਾਰਾ ਕੁੱਤਿਆਂ ਤੋਂ ਮੁਕਤ ਬਣਾਉਣ ਲਈ ਉਤਸੁਕਤਾ ਨਾਲ ਕੰਮ ਕਰੇਗਾ। ਵਿਭਾਗ ਦੇ ਵੇਰਵਿਆਂ ਅਨੁਸਾਰ ਸ਼ਹਿਰ ਵਿੱਚ ਕੁੱਤਿਆਂ ਦੇ ਹਮਲੇ ਅਤੇ ਰੇਬੀਜ਼ ਦੀਆਂ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਬੈਂਗਲੁਰੂ ਨੂੰ ਆਵਾਰਾ ਕੁੱਤਿਆਂ ਤੋਂ ਮੁਕਤ ਬਣਾਉਣ ਬਾਰੇ ਸੋਚ ਰਿਹਾ ਹੈ। ਜੇਕਰ ਬੈਂਗਲੁਰੂ ਇਸ ਮਨਸੂਬੇ 'ਚ ਕਾਮਯਾਬ ਹੋ ਜਾਂਦਾ ਤਾਂ ਉਹ ਅਵਾਰਾ ਕੁੱਤਿਆਂ ਤੋਂ ਮੁਕਤ ਹੋਣ ਵਾਲਾ ਭਾਰਤ ਦਾ ਪਹਿਲਾ ਸ਼ਹਿਰ ਬਣ ਜਾਵੇਗਾ।

ਚੌਹਾਨ ਨੇ ਕਿਹਾ ਕਿ ਆਵਾਰਾ ਕੁੱਤਿਆਂ ਤੋਂ ਲੋਕਾਂ ਨੂੰ ਕਈ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ ਹੈ। ਇਸ ਲਈ ਆਵਾਰਾ ਕੁੱਤਿਆਂ ਨੂੰ ਫੜਨਾ ਅਤੇ ਉਹਨਾਂ ਨੂੰ ਸਾਰੇ ਲੋੜੀਂਦੇ ਟੀਕੇ ਲਾਉਣਾ ਮਹੱਤਵਪੂਰਨ ਹੈ ਤਾਂ ਜੋ ਲੋਕਾਂ ਨੂੰ ਅਵਾਰਾ ਕੁੱਤਿਆਂ ਬਾਰੇ ਚਿੰਤਾ ਕਰਨ ਦੀ ਲੋੜ ਨਾ ਪਵੇ। ਅਸੀਂ ਉਹਨਾਂ ਨੂੰ ਇੱਕ ਸ਼ੈਲਟਰ ਵਿੱਚ ਲਿਆਉਣ ਦੀ ਵੀ ਯੋਜਨਾ ਬਣਾ ਰਹੇ ਹਾਂ ਜਿੱਥੇ ਉਹਨਾਂ ਨੂੰ ਬਚਾਇਆ ਜਾ ਸਕੇ ਅਤੇ ਉਹਨਾਂ ਦੀ ਸਹੀ ਦੇਖਭਾਲ ਕੀਤੀ ਜਾ ਸਕੇ।

ਚੌਹਾਨ ਨੇ ਬੈਂਗਲੁਰੂ ਵਿੱਚ ਕੁੱਤਿਆਂ ਦੀ ਜਨਮ ਦਰ ਨੂੰ ਕੰਟਰੋਲ ਕਰਨ ਲਈ ਟੀਕਾਕਰਨ ਸਬੰਧੀ ਬ੍ਰੂਹਤ ਬੈਂਗਲੁਰੂ ਮਹਾਨਗਰ ਪਾਲੀਕੇ (BBMP) ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ BBMP ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦੁਆਰਾ ਦਿੱਤੇ ਗਏ ਸਾਰੇ ਵੇਰਵਿਆਂ 'ਤੇ ਵਿਚਾਰ ਕਰਦੇ ਹੋਏ ਅਸੀਂ ਬੈਂਗਲੁਰੂ ਨੂੰ ਅਵਾਰਾ ਕੁੱਤਿਆਂ ਤੋਂ ਮੁਕਤ ਬਣਾਉਣ ਦਾ ਫੈਸਲਾ ਕਰਾਂਗੇ।

ਸਰਵੇਖਣ ਅਨੁਸਾਰ BBMP ਦੁਆਰਾ 2018 ਤੋਂ ਹਰ ਸਾਲ ਘੱਟੋ-ਘੱਟ 45,000 ਜਾਨਵਰਾਂ ਦੇ ਨਿਊਟਰਲਾਈਜ਼ ਦੇ ਬਾਵਜੂਦ ਸ਼ਹਿਰ ਦੀ ਅਵਾਰਾ ਕੁੱਤਿਆਂ ਦੀ ਆਬਾਦੀ ਵਧ ਰਹੀ ਹੈ। 2019 ਦੇ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਸ਼ਹਿਰ ਵਿੱਚ 3,09,000 ਆਵਾਰਾ ਕੁੱਤਿਆਂ ਵਿੱਚੋਂ ਸਿਰਫ਼ 51 ਪ੍ਰਤੀਸ਼ਤ ਨੂੰ ਹੀ ਨਿਊਟਰਲਾਈਜ਼ ਕੀਤਾ ਗਈ ਸੀ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਦੀ ਆਬਾਦੀ ਨੂੰ ਕਾਬੂ ਕਰਨਾ ਵਿਚ ਇਸ ਤੋਂ ਕਿਤੇ ਵੱਧ ਚੁਣੌਤੀ ਹੈ।

ਪ੍ਰੋਗਰਾਮ ਵਿੱਚ ਸ਼ਾਮਲ BBMP ਅਧਿਕਾਰੀਆਂ ਨੇ ਮੰਨਿਆ ਕਿ ਕੁੱਤਿਆਂ ਨੂੰ ਫੜਨਾ ਇੱਕ ਵੱਡੀ ਚੁਣੌਤੀ ਹੈ। BBMP ਦੇ ਇੱਕ ਸੀਨੀਅਰ ਅਧਿਕਾਰੀ ਨੇ ANI ਨੂੰ ਦੱਸਿਆ ਕਿ ਜੇਕਰ ਉਹ 10 ਜਾਂ 15 ਕੁੱਤਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਤਾਂ ਉਹ ਇੱਕ ਜਾਂ ਦੋ ਨੂੰ ਫੜਨ ਵਿੱਚ ਕਾਮਯਾਬ ਹੁੰਦੇ ਹਨ ਕਿਉਂਕਿ ਆਵਾਰਾ ਕੁੱਤੇ ਪੁਲੀਆਂ ਅਤੇ ਨਾਲੀਆਂ ਵਿੱਚ ਲੁਕ ਜਾਂਦੇ ਹਨ।

ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਨੂੰ ਲਿਖਿਆ ਪੱਤਰ, ਚੰਡੀਗੜ੍ਹ 'ਤੇ ਜਤਾਇਆ ਆਪਣਾ ਹੱਕ

ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ

-PTC News

Related Post