ਸਿਹਤ ਲਈ ਅੰਮ੍ਰਿਤ ਹੈ ਸ਼ਹਿਦ, ਜਾਣੋ ਕੀ ਨੇ ਫਾਇਦੇ

By  Jashan A January 5th 2020 05:38 PM -- Updated: January 5th 2020 05:43 PM

ਸਿਹਤ ਲਈ ਅੰਮ੍ਰਿਤ ਹੈ ਸ਼ਹਿਦ, ਜਾਣੋ ਕੀ ਨੇ ਫਾਇਦੇ,ਪ੍ਰਾਚੀਨ ਸਮੇਂ ਤੋਂ ਸ਼ਹਿਦ ਭੋਜਨ ਅਤੇ ਦਵਾਈ ਦੋਵਾਂ ਵਜੋਂ ਵਰਤਿਆ ਜਾ ਰਿਹਾ ਹੈ।ਸ਼ਹਿਦ ਸਾਡੇ ਸਰੀਰ ਲਈ ਜੀਵਾਣੂ ਰੋਧਕ ਵਾਂਗ ਕੰਮ ਕਰਦਾ ਹੈ। ਇਸੇ ਲਈ ਸਾਡੇ ਦਾਦੇ-ਪੜਦਾਦੇ ਹਮੇਸ਼ਾ ਸ਼ਹਿਦ ਦੀ ਵਰਤੋਂ ਕਰਨ 'ਤੇ ਜ਼ੋਰ ਪਾਉਂਦੇ ਹਨ।ਇਸ 'ਚ ਵਿਟਾਮਿਨ, ਆਇਰਨ, ਫਾਸਫੋਰਸ, ਸੋਡੀਅਮ ਤੇ ਕੈਲਸ਼ੀਅਮ ਆਦਿ ਤੱਤ ਭਰਪੂਰ ਮਾਤਰਾ ਵਿੱਚ ਹੋਣ ਕਰਕੇ ਸਰੀਰ ਨੂੰ ਤੰਦਰੁਸਤ ਤੇ ਫਿੱਟ ਰੱਖਣ 'ਚ ਮਦਦ ਕਰਦੇ ਹਨ।

ਸ਼ਹਿਦ ਜ਼ੁਕਾਮ ਤੇ ਖੰਘ ਲਈ ਵੀ ਵਧੀਆ ਦਵਾਈ ਹੈ। ਦੋ ਵੱਡੇ ਚਮਚ ਸ਼ਹਿਦ, ਇਕ ਚਮਚ ਨਿੰਬੂ ਦਾ ਰਸ ਤੇ ਇਕ ਚਮਚ ਅਦਰਕ ਦਾ ਰਸ ਆਦਿ ਆਪਸ 'ਚ ਮਿਲਾ ਕੇ ਦਿਨ ਵਿਚ ਤਿੰਨ ਵਾਰ ਗਰਮ ਪਾਣੀ ਨਾਲ ਲੈਣ ਨਾਲ ਜ਼ੁਕਾਮ ਤੇ ਖੰਘ ਤੋਂ ਰਾਹਤ ਮਿਲਦੀ ਹੈ।

ਸ਼ਹਿਦ ਪਾਚਨ ਸ਼ਕਤੀ ਨੂੰ ਵਧਉਂਦਾ ਹੈ। ਇਕ ਵੱਡਾ ਚਮਚ ਸ਼ਹਿਦ ਉਬਲੇ ਪਾਣੀ 'ਚ ਮਿਲਾ ਕੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਲੈਣ ਨਾਲ ਪੇਟ ਨਾਲ ਸਬੰਧਤ ਰੋਗ ਠੀਕ ਹੋ ਜਾਂਦੇ ਹਨ।

ਸ਼ਹਿਦ ਕਬਜ਼ ਨੂੰ ਵੀ ਦੂਰ ਕਰਦਾ ਹੈ। ਦੋ ਵੱਡੇ ਚਮਚ ਸ਼ਹਿਦ ਗਰਮ ਪਾਣੀ ਦੇ ਇਕ ਗਲਾਸ ਨਾਲ ਲੈਣ ਨਾਲ ਕਬਜ਼ ਦੂਰ ਹੁੰਦੀ ਹੈ।

ਹੋਰ ਪੜ੍ਹੋ:ਨੇਲ ਪਾਲਿਸ਼ ਲਗਾਉਣ ਵਾਲੀਆਂ ਔਰਤਾਂ ਹੋ ਜਾਣ ਸਾਵਧਾਨ !

ਸ਼ਹਿਦ ਮੋਟਾਪਾ ਦੂਰ ਕਰਦਾ ਹੈ,ਹਰ ਰੋਜ਼ ਸਵੇਰੇ ਦੋ ਚਮਚ ਸ਼ਹਿਦ ਨਿੰਬੂ ਦੇ ਰਸ 'ਚ ਮਿਲਾ ਕੇ ਲੈਣ ਨਾਲ ਮੋਟਾਪਾ ਘਟਦਾ ਹੈ।

ਸ਼ਹਿਦ ਗਲਾ ਸਾਫ਼ ਕਰਦਾ ਹੈ। ਖਾਣਾ ਖਾਣ ਤੋਂ ਬਾਅਦ ਇਕ ਛੋਟਾ ਚਮਚ ਸ਼ਹਿਦ ਦੀ ਵਰਤੋਂ ਕਰਨ ਨਾਲ ਗਲਾ ਸਾਫ਼ ਹੋ ਜਾਂਦਾ ਹੈ ਤੇ ਗਲੇ ਵਿਚਲੀ ਸੋਜ਼ਿਸ਼ ਤੇ ਦਰਦ ਵੀ ਦੂਰ ਹੋ ਜਾਂਦੀ ਹੈ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News

Related Post