ਪੀਟੀਸੀ ਪੰਜਾਬੀ ਫਿਲਮ ਐਵਾਰਡਜ਼ 'ਚ ਬੈਸਟ ਐਕਟਰ (ਮੇਲ ਐਂਡ ਫੀਮੇਲ) ਬਣੇ ਇਹ!

By  Joshi March 30th 2018 11:34 PM -- Updated: June 15th 2018 05:55 PM

ਪੀਟੀਸੀ ਪੰਜਾਬੀ ਫਿਲਮ ਐਵਾਰਡਜ਼ 'ਚ ਬੈਸਟ ਐਕਟਰ (ਮੇਲ ਐਂਡ ਫੀਮੇਲ) ਬਣੇ ਇਹ! ਅੱਜ ਪੀਟੀਸੀ ਪੰਜਾਬੀ ਫਿਲਮ ਸਾਮਰੋਹ 'ਚ ਐਵਾਰਡਾਂ ਦੀ ਝੜੀ ਲੱਗੀ ਰਹੀ, ਅਤੇ ਪੰਜਾਬੀ ਸਿਨੇਮਾ 'ਚ ਆਪਣਾ ਵੱਡਾ ਯੋਗਦਾਨ ਪਾ ਚੁੱਕੀਆਂ ਕਈ ਹਸਤੀਆਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਐਵਾਰਡ ਮੋਹਾਲੀ ਦੀ ਜੇ.ਐਲ.ਪੀ.ਐਲ ਗ੍ਰਾਊਂਡ 'ਚ ਪੀਟੀਸੀ ਨੈਟਵਰਕ ਵੱਲੋਂ ਆਯੋਜਿਤ ਕੀਤਾ ਗਿਆ ਸੀ।

ਰਾਕੀ ਮੈਂਟਲ ਫਿਲਮ ਦੇ ਕਿਰਦਾਰ ਪਰਮੀਸ਼ ਵਰਮਾ ਨੂੰ ਬੈਸਟ ਡੈਬਿਊ ਮੇਲ ਦੀ ਕੈਟਾਗਰੀ 'ਚ ਅਵਾਰਡ ਦਿੱਤਾ ਗਿਆ, ਉਥੇ ਹੀ ਇਸੇ ਹੀ ਫਿਲਮ ਦੇ ਜਗਜੀਤ ਸਿੰਘ ਨੂੰ ਬੈਸਟ ਨੈਗਟਿਵ ਰੋਲ ਭਾਵ ਕਿਰਦਾਰ ਨਿਭਾਉਣ ਲਈ ਐਵਾਰਡ ਮਿਲਿਆ।

ਪੀਟੀਸੀ ਪੰਜਾਬੀ ਫਿਲਮ ਐਵਾਰਡਜ਼ 'ਚ ਬੈਸਟ ਐਕਟਰ (ਮੇਲ ਐਂਡ ਫੀਮੇਲ) ਬਣੇ ਇਹ!ਪਰਮੀਸ਼ ਨੇ ਇਸ ਐਵਾਰਡ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਆਪਣੀ ਮਿਹਨਤ ਨੂੰ ਮਿਲੀ ਸਫਲਤਾ ਦੀ ਖੁਸ਼ੀ ਹੈ।

ਇਸ ਤੋਂ ਇਲਾਵਾ ਬੈਸਟ ਡੈਬਿਊ ਫੀਮੇਲ ਕੈਟਾਗਰੀ 'ਚ ਭਲਵਾਨ ਸਿੰਘ ਦੀ ਅਦਾਕਾਰਾ ਨਵਪ੍ਰੀਤ ਕੌਰ ਅਤੇ ਸਰਗੀ ਲਈ ਰੁਬੀਨਾ ਬਾਜਵਾ ਨੂੰ ਐਵਾਰਡ ਦਿੱਤਾ ਗਿਆ।

—PTC News

Related Post