ਜਾਣੋ Facebook 'ਤੇ BFF ਦੇ ਹਰੇ ਹੋਣ ਦਾ ਕੀ ਹੈ ਸੱਚ..!

By  Joshi March 23rd 2018 03:33 PM -- Updated: March 23rd 2018 03:48 PM

BFF Facebook reality: ਜਾਣੋ Facebook 'ਤੇ BFF ਦੇ ਹਰੇ ਹੋਣ ਦਾ ਕੀ ਹੈ ਸੱਚ..!: ਤੁਸੀਂ ਸਾਰਿਆਂ ਨੇ ਫੇਸਬੁੱਕ 'ਤੇ ਕਈ ਵਾਰ ਇੱਕ ਵਾਇਰਕਲ ਹੋ ਰਿਹਾ ਮੈਸੇਜ ਪੜ੍ਹਿਆ ਹੋਵੇਗਾ, ਜਿਸ 'ਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਕਿਸੇ ਵੀ ਪੋਸਟ ਦੇ ਹੇਠਾਂ ਅੰਗਰੇਜ਼ੀ ਦੇ ਤਿੰਨ ਅੱਖਰ BFF ਲਿਖੋ, ਅਤੇ ਅਗਰ ਉਹ ਅੱਖਰ ਹਰੇ ਰੰਗ 'ਚ ਤਬਦੀਲ ਹੋ ਜਾਂਦੇ ਹਨ ਤਾਂ ਤੁਹਾਡੀ ਆਈ ਸੁਰੱਖਿਅਤ ਹੈ। ਅਗਰ ਉਹ ਹਰੇ ਨਹੀਂ ਹੁੰਦੇ ਤਾਂ ਤੁਹਾਨੂੰ ਆਪਣਾ ਪਾਸਵਰਡ ਬਦਲਣ ਦੀ ਜ਼ਰੂਰਤ ਹੈ।

ਇਸ ਮੈਸੇਜ ਕਾਰਨ ਬਹੁਤ ਲੋਕ ਕਿਸੇ ਵੀ ਪੋਸਟ ਹੇਠਾਂ BFF ਲਿਖ ਕੇ ਕੁਮੈਂਟ ਕਰ ਰਹੇ ਹਨ। ਪਰ ਇਹ ਦਾਅਵਾ ਜੋ ਕੀਤਾ ਜਾ ਰਿਹਾ ਹੈ, ਪੂਰੀ ਤਰ੍ਹਾਂ ਨਾਲ ਗਲਤ ਹੈ ਕਿਉਂਕਿ ਇਸ ਨਾਲ ਫੇਸਬੁੱਕ ਅਕਾਊਂਟ ਦੀ ਸੁੱਰਖਿਆ ਦਾ ਕੋਈ ਵਾਸਤਾ ਨਹੀਂ ਹੈ।

ਦੱਸਣਯੋਗ ਹੈ ਕਿ ਫੇਸਬੁੱਕ 'ਤੇ ਕਈ ਸ਼ਬਦਾਂ ਦੇ ਡਿਜ਼ਾਈਨ ਬਦਲ ਜਾਂਦੇ ਹਨ ਜਿਵੇਂ ਕਿ ਵਧਾਈਆਂ ਜਾਂ Congratulations, ਇੰਝ ਹੀ BFF ਦਾ ਮਤਲਬ ਹੈ Best Friends Forever ਹਮੇਸ਼ਾ ਲਈ ਦੋਸਤ ਅਤੇ ਇਸ ਤਰ੍ਹਾਂ ਲਿਖਣ ਨਾਲ ਇਹ ਰੰਗ ਹਰਾ ਹੋ ਜਾਂਦਾ ਹੈ।

BFF Facebook reality: ਜਾਣੋ Facebook 'ਤੇ BFF ਦੇ ਹਰੇ ਹੋਣ ਦਾ ਕੀ ਹੈ ਸੱਚ..!—PTC News

Related Post