ਭਾਈ ਗੋਬਿੰਦ ਲੌਂਗੋਵਾਲ ਨੇ ਪਹਿਲੇ ਕਵੀਸ਼ਰ ਤੇ ਢਾਡੀ ਗੁਰਮਤਿ ਕਾਲਜ ਦਾ ਕੀਤਾ ਉਦਘਾਟਨ

By  Shanker Badra July 23rd 2018 03:21 PM

ਭਾਈ ਗੋਬਿੰਦ ਲੌਂਗੋਵਾਲ ਨੇ ਪਹਿਲੇ ਕਵੀਸ਼ਰ ਤੇ ਢਾਡੀ ਗੁਰਮਤਿ ਕਾਲਜ ਦਾ ਕੀਤਾ ਉਦਘਾਟਨ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਢਾਡੀ ਅਤੇ ਕਵੀਸ਼ਰ ਜਥੇ ਤਿਆਰ ਕਰਨ ਲਈ ਸਿੱਖ ਕੌਮ ਦੇ ਪ੍ਰਸਿੱਧ ਢਾਡੀ ਅਤੇ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਸੀਤਲ ਦੇ ਨਾਂ ‘ਤੇ ਇਤਿਹਾਸਕ ਨਗਰ ਗੁਰੂ ਕੀ ਵਡਾਲੀ ਛੇਹਰਟਾ (ਅੰਮ੍ਰਿਤਸਰ) ਵਿਖੇ ਢਾਡੀ/ਕਵੀਸ਼ਰੀ ਗੁਰਮਤਿ ਕਾਲਜ ਸ਼ੁਰੂ ਕੀਤਾ ਹੈ।ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਹਿਲੇ ਕਵੀਸ਼ਰ ਤੇ ਢਾਡੀ ਗੁਰਮਤਿ ਕਾਲਜ ਦਾ ਉਦਘਾਟਨ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਕਾਲਜ ਵਿਖੇ ਤਿੰਨ ਸਾਲਾ ਕੋਰਸ ਵਿਚ 40 ਵਿਦਿਆਰਥੀਆਂ ਦਾ ਬੈਚ ਹੋਵੇਗਾ।ਉਨ੍ਹਾਂ ਕਿਹਾ ਕਿ ਇਹ ਪਹਿਲਾ ਕਾਲਜ ਹੋਵੇਗਾ ਜਿਥੇ ਢਾਡੀ ਅਤੇ ਕਵੀਸ਼ਰਾਂ ਨੂੰ ਸਿੱਖ ਕੌਮ ਦੇ ਪ੍ਰਚਾਰ ਲਈ ਤਿਆਰ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਕਾਲਜ ਵਿਚ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਸਿੱਖ ਸਿਧਾਂਤਾਂ,ਸਿੱਖ ਰਹਿਤ ਮਰਯਾਦਾ,ਸਾਰੰਗੀ, ਢੱਡ ਅਤੇ ਕਵੀਸ਼ਰੀ ਵਿੱਦਿਆ ਨਾਲ ਸਬੰਧਤ ਸਿੱਖਿਆ ਦਿੱਤੀ ਜਾਵੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਲਈ ਮੁਫ਼ਤ ਪੜਾਈ ਅਤੇ ਹੋਸਟਲ ਦੇ ਨਾਲ ਨਾਲ ਵਜੀਫੇ ਵੀ ਦਿੱਤੇ ਜਾਣਗੇ।ਇਸ ਤੋਂ ਇਲਾਵਾ ਲੜਕੀਆਂ ਲਈ ਵੀ ਕਲਾਸਾਂ ਆਰੰਭ ਕੀਤੀਆਂ ਜਾਣਗੀਆਂ।

-PTCNews

Related Post