ਪੁਰਾਣਾ ਜ਼ਮਾਨਾ ਤੇ ਪੰਜਾਬ ਯਾਦ ਕਰਵਾਉਂਦੀ ਫਿਲਮ ਭਲਵਾਨ ਸਿੰਘ!

By  Joshi October 16th 2017 12:54 PM -- Updated: October 16th 2017 01:42 PM

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਵਿਲੱਖਣਤਾ ਨੂੰ ਦਰਸਾਉਂਦੀ ਕੋਈ ਵੀ ਫਿਲਮ ਜਦੋਂ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਦੀ ਹੈ ਤਾਂ ਦਰਸ਼ਕਾਂ ਦੇ ਜ਼ਿਹਨ 'ਚ ਇੱਕ ਵੱਖਰੀ ਛਾਪ ਛੱਡ ਜਾਂਦੀ ਹੈ। ਕੁਝ ਇਸ ਤਰ੍ਹਾਂ ਦੀ ਫਿਲਮ ਲੈ ਕੇ ਆ ਰਹੇ ਹਨ ਰਣਜੀਤ ਬਾਵਾ।

Bhalwan Singh Movie: Punjabi actor Ranjeet Bawa: ਪੁਰਾਣਾ ਜ਼ਮਾਨਾ ਤੇ ਪੰਜਾਬ ਯਾਦ ਕਰਵਾਉਂਦੀ ਫਿਲਮ ਭਲਵਾਨ ਸਿੰਘ!ਭਲਵਾਨ ਸਿੰਘ ਫਿਲਮ 1938 ਦੇ ਪੰਜਾਬ ਦੀ ਖੂਬਸੂਰਤ ਤਸਵੀਰ ਪੇਸ਼ ਕਰਦੀ ਹੈ, ਜੋ ਕਿ ਫਿਲਮ ਦੇ ਪੋਸਟਰ ਤੋਂ ਵੀ ਬਾਖੂਬੀ ਅੰਦਾਜ਼ਾ ਲੱਗਦਾ ਹੈ। ਇਹ ਫ਼ਿਲਮ 'ਭਲਵਾਨ ਸਿੰਘ' 27 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Bhalwan Singh Movie: Punjabi actor Ranjeet Bawa: ਪੁਰਾਣਾ ਜ਼ਮਾਨਾ ਤੇ ਪੰਜਾਬ ਯਾਦ ਕਰਵਾਉਂਦੀ ਫਿਲਮ ਭਲਵਾਨ ਸਿੰਘ!ਇਸ ਫਿਲਮ 'ਚ ਰਣਜੀਤ ਬਾਵਾ ਤੋਂ ਇਲਾਵਾ ਕਰਮਜੀਤ ਅਨਮੋਲ, ਰਾਣਾ ਜੰਗ ਬਹਾਦਰ,ਨਵਪ੍ਰੀਤ ਬੰਗਾ, ਮਾਨਵ ਵਿੱਜ ਤੇ ਮਹਾਬੀਰ ਭੁੱਲਰ ਦਿਖਾਈ ਦੇਣਗੇ। ਫ਼ਿਲਮ ਦੇ ਨਿਰਦੇਸ਼ਕ ਪਰਮ ਸ਼ਿਵ ਹਨ ਜਦਕਿ ਇਸਦੀ ਕਹਾਣੀ ਸੁਖਰਾਜ ਸਿੰਘ ਵੱਲੋਂ ਲਿਖੀ ਹੋਈ ਹੈ।

ਰਣਜੀਤ ਬਾਵਾ ਇਸ ਤੋਂ ਪਹਿਲਾਂ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਪੁਰਾਣਾ ਪੰਜਾਬ ਅਤੇ ਅੰਗਰੇਜ਼ਾਂ ਦੀ ਗੁਲਾਮੀ ਦੇ ਵੇਲੇ ਨੂੰ ਦਰਸਾਉਂਦੀ ਇਹ ਫਿਲਮ ਦਰਸ਼ਕਾਂ ਦੇ ਦਿਲਾਂ ਨੂੰ ਕਿੰਨ੍ਹਾ ਕੁ ਭਾਉਂਦੀ ਹੈ, ਇਹ ਤਾਂ ਖੈਰ ਸਮਾਂ ਹੀ ਦੱਸੇਗਾ, ਪਰ ਅਸੀਂ ਇਸ ਕੋਸ਼ਿਸ਼ ਦੀ ਸਰਾਹਣਾ ਜ਼ਰੂਰ ਕਰ ਸਕਦੇ ਹਾਂ।

—PTC News

Related Post