ਭਵਾਨੀਗੜ੍ਹ : ਸੈਰ ਕਰਨ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ ,ਮੁਲਜ਼ਮ ਫ਼ਰਾਰ

By  Shanker Badra March 9th 2021 11:20 AM

ਭਵਾਨੀਗੜ੍ਹ : ਭਵਾਨੀਗੜ੍ਹ ਦੇ ਨੇੜਲੇ ਪਿੰਡ ਬੀਂਬੜੀ ਵਿਖੇ ਸੋਮਵਾਰ ਦੇਰ ਸ਼ਾਮ ਸੈਰ ਕਰਕੇ ਘਰ ਪਰਤ ਰਹੇ ਇੱਕ ਨੌਜਵਾਨ ਦਾ ਮੋਟਰਸਾਈਕਲ ਸਵਾਰ 2 ਅਣਜਾਣ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ।

ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੰਦੋਲਨ ਨੂੰ ਸਮਥਰਨ ਕਰਨ ਵਾਲੀ ਬੇਬੇ ਮਹਿੰਦਰ ਕੌਰ ਨੂੰ ਕੇਜਰੀਵਾਲ ਨੇ ਕੀਤਾ ਸਨਮਾਨਿਤ 

Bhawanigarh : walking youth killed with a sharp weapon in Village Bimbari ਭਵਾਨੀਗੜ੍ਹ : ਸੈਰ ਕਰਨ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ ,ਮੁਲਜ਼ਮ ਫ਼ਰਾਰ

ਜਾਣਕਾਰੀ ਅਨੁਸਾਰ ਬੀਬੜੀ ਪਿੰਡ ਦਾ ਨੌਜਵਾਨ ਗੁਰਬਾਜ ਸਿੰਘ (23) ਰਾਤ ਸੈਰ ਕਰਕੇ ਅਪਣੇ ਘਰ ਵੱਲ ਨੂੰ ਵਾਪਸ ਆ ਰਿਹਾ ਸੀ। ਜਦੋਂ ਉਹ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਪਹੁੰਚਿਆ ਤਾਂ ਮੋਟਰਸਾਇਕਲ 'ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਗੁਰਬਾਜ ਸਿੰਘ 'ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।

Bhawanigarh : walking youth killed with a sharp weapon in Village Bimbari ਭਵਾਨੀਗੜ੍ਹ : ਸੈਰ ਕਰਨ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ ,ਮੁਲਜ਼ਮ ਫ਼ਰਾਰ

ਜਿਸ ਦੌਰਾਨ ਗੁਰਬਾਜ ਸਿੰਘ ਸੜਕ 'ਤੇ ਹੀ ਡਿੱਗ ਗਿਆ ,ਜਿਸ ਉਪਰੰਤ ਹਮਲਾਵਰਾਂ ਨੇ ਗੁਰਬਾਜ ਸਿੰਘ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ । ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਮ੍ਰਿਤਕ ਗਰੀਬ ਪਰਿਵਾਰ ਨਾਲ ਸਬੰਧਤ ਸੀ ਤੇ ਅਪਣੇ ਪਿਤਾ ਨਾਲ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲਦਾ ਸੀ।

Bhawanigarh : walking youth killed with a sharp weapon in Village Bimbari ਭਵਾਨੀਗੜ੍ਹ : ਸੈਰ ਕਰਨ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ ,ਮੁਲਜ਼ਮ ਫ਼ਰਾਰ

ਪੜ੍ਹੋ ਹੋਰ ਖ਼ਬਰਾਂ : ਮਨੀ ਲਾਂਡਰਿੰਗ ਮਾਮਲੇ 'ਚ 'ਸੁਖਪਾਲ ਖਹਿਰਾ' ਦੇ ਘਰ ED ਵੱਲੋਂ ਛਾਪੇਮਾਰੀ

ਸੰਗਰੂਰ ਦੇ ਐਸ.ਪੀ. ਗੁਰਪ੍ਰੀਤ ਸਿੰਘ ਤੇ ਡੀ.ਐਸ.ਪੀ. ਭਵਾਨੀਗੜ ਸੁਖਰਾਜ ਸਿੰਘ ਘੁੰਮਣ ਦੀ ਅਗਵਾਈ ਹੇਠ ਪਹੁੰਚੀ ਪੁਲਸ ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਕੇ ਜਾਂਚ ਵਿਚ ਜੁੱਟ ਗਈ ਹੈ।

-PTCNews

Related Post