ਵਿਦਿਆਰਥੀਆਂ ਨਾਲ ਜੁੜੀ ਵੱਡੀ ਖਬਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲਿਆ ਵੱਡਾ ਫੈਸਲਾ

By  Jashan A February 6th 2020 07:50 PM -- Updated: February 7th 2020 02:57 PM

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਵੱਡਾ ਫੈਸਲਾ ਲੈਂਦਿਆਂ ਪਾਸ ਹੋਣ ਦੀ ਯੋਗਤਾ 33 ਤੋਂ ਘਟਾ ਕੇ 20 ਫੀਸਦੀ ਕਰ ਦਿੱਤੀ ਹੈ। ਇਹ ਫੈਸਲਾ 10ਵੀਂ ਜਮਾਤ ਅਤੇ 8ਵੀਂ ਜਮਾਤ 'ਤੇ ਲਾਗੂ ਹੋਵੇਗਾ।

PSEB ਮਿਲੀ ਜਾਣਕਾਰੀ ਮੁਤਾਬਕ ਥਿਊਰੀ ਅਤੇ ਪ੍ਰੈਕਟੀਕਲ ਦੋਵਾਂ ਵਿਸ਼ਿਆਂ 'ਚ ਸਿਰਫ 20-20 ਫ਼ੀਸਦ ਅੰਕ ਲੈਣ ਵਾਲੇ ਵਿਦਿਆਰਥੀ ਪਾਸ ਮੰਨੇ ਜਾਣਗੇ। ਦੋਹਾਂ ਜਮਾਤਾਂ ਲਈ ਇਹ ਯੋਗਤਾ ਇਸ ਸਾਲ ਤੋਂ ਲਾਗੂ ਹੋਵੇਗੀ।

ਹੋਰ ਪੜ੍ਹੋ: ਸਮਲਿੰਗੀ ਰਿਸ਼ਤਿਆਂ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ,ਸਮਲਿੰਗੀ ਸਬੰਧ ਹੁਣ ਅਪਰਾਧ ਨਹੀਂ

PSEBਤੁਹਾਨੂੰ ਦੱਸ ਦੇਈਏ ਕਿ ਥਿਊਰੀ,ਪ੍ਰੈਕਟੀਕਲ ਅਤੇ CCE ਵਿੱਚੋਂ ਪਾਸ ਹੋਣ ਲਈ ਹੁਣ ਤੱਕ 33 ਫੀਸਦੀ ਨੰਬਰ ਚਾਹੀਦੇ ਹੁੰਦੇ ਸਨ,ਪਰ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲੈਂਦਿਆਂ ਯੋਗਤਾ 'ਚ ਤਬਦੀਲੀ ਕਰ ਦਿੱਤੀ ਹੈ ਤੇ ਹੁਣ ਤਿੰਨਾਂ ਵਿਸ਼ਿਆਂ 'ਚ 20 ਫੀਸਦੀ ਅੰਕ ਲੈਣ ਵਾਲੇ ਨੂੰ ਪਾਸ ਮੰਨਿਆ ਜਾਵੇਗਾ।

-PTC News

Related Post