ਨਿਰਭਿਆ ਸਮੂਹਿਕ ਬਲਾਤਕਾਰ ਤੇ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ

By  Jashan A January 9th 2020 02:39 PM

ਨਿਰਭਿਆ ਸਮੂਹਿਕ ਬਲਾਤਕਾਰ ਤੇ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ,ਨਵੀਂ ਦਿੱਲੀ: ਨਿਰਭਿਆ ਸਮੂਹਿਕ ਬਲਾਤਕਾਰ ਮਾਮਲੇ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ।ਦੋਸ਼ੀ ਵਿਨੈ ਕੁਮਾਰ ਨੇ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਦਾਖ਼ਿਲ ਕੀਤੀ ਹੈ।ਦੋਸ਼ੀ ਦੇ ਵਕੀਲ ਏ.ਪੀ.ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ।

ਚਾਰੇ ਦੋਸ਼ੀਆਂ ਨੂੰ 22 ਜਨਵਰੀ ਸਵੇਰੇ 7 ਵਜੇ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਹੈ ਕਿਉਂਕਿ ਪਟਿਆਲਾ ਹਾਊਸ ਕੋਰਟ ਵੱਲੋਂ ਦੋਸ਼ੀਆਂ ਖਿਲਾਫ ਡੈਥ ਵਾਰੰਟ ਜਾਰੀ ਕੀਤਾ ਗਿਆ ਹੈ।ਹਾਲਾਂਕਿ ਜਿਸ ਦਿਨ ਦੋਸ਼ੀਆਂ ਨੂੰ ਸਜ਼ਾ ਐਲਾਨੀ ਗਈ ਸੀ ਉਸ ਦਿਨ ਹੀ ਦੋਸ਼ੀ ਦੇ ਵਕੀਲ ਏ.ਪੀ.ਸਿੰਘ ਨੇ ਕਿਹਾ ਸੀ ਕਿ ਉਹ ਕਿਊਰੇਟਿਵ ਪਟੀਸ਼ਨ ਦਾਇਰ ਕਰਨਗੇ।

ਹੋਰ ਪੜ੍ਹੋ: ਸ਼ਰਾਬ ਦੇ ਨਸ਼ੇ 'ਚ ਵਿਅਕਤੀ ਨੇ ਮਾਂ, ਭੈਣ ਤੇ ਭਾਬੀ ਨਾਲ ਕੀਤਾ ਜਬਰ ਜ਼ਨਾਹ, ਪਰਿਵਾਰਿਕ ਮੈਬਰਾਂ ਨੇ ਉਤਾਰਿਆ ਮੌਤ ਦੇ ਘਾਟ

ਦੱਸ ਦਈਏ ਕਿ ਜਦੋਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਐਲਾਨੀ ਗਈ ਸੀ ਤਾਂ ਪਰਿਵਾਰਿਕ ਮੈਂਬਰਾਂ ਵੱਲੋਂ ਸੰਤੁਸ਼ਟੀ ਜਤਾਈ ਗਈ ਸੀ ਕਿਉਂਕਿ ਸੱਤ ਸਾਲ ਦੇ ਲੰਬੇ ਸੰਘਰਸ਼ ਬਾਅਦ ਇਨਸਾਫ਼ ਮਿਲਿਆ ਸੀ।

-PTC News

Related Post