Bigg Boss 13: ਟਾਸਕ ਤੋਂ ਬਾਅਦ ਫਿਰ ਭਿੜੇ ਆਸਿਮ ਤੇ ਸਿਧਾਰਥ, ਘਰਵਾਲਿਆਂ ਦੇ ਸਾਹਮਣੇ ਉਤਾਰੇ ਜੂਤੇ

By  Shanker Badra January 24th 2020 02:25 PM

Bigg Boss 13: ਟਾਸਕ ਤੋਂ ਬਾਅਦ ਫਿਰ ਭਿੜੇ ਆਸਿਮ ਤੇ ਸਿਧਾਰਥ, ਘਰਵਾਲਿਆਂ ਦੇ ਸਾਹਮਣੇ ਉਤਾਰੇ ਜੂਤੇ:ਨਵੀਂ ਦਿੱਲੀ : ਬਿੱਗ ਬਾਸ -13 'ਚ ਆਸਿਮ ਰਿਆਜ 'ਤੇ ਸਿਧਾਰਥ ਸ਼ੁਕਲਾ ਵਿਚਾਲੇ ਫਿਰ ਤੋਂ ਜੰਗ ਛਿੜ ਗਈ ਹੈ। ਐਪੀਸੋਡ 'ਚ ਕੈਪਟੈਂਸੀ ਟਾਸਕ ਦੌਰਾਨ ਸ਼ਹਿਨਾਜ਼ ਸਿਧਾਰਥ ਤੋਂ ਨਾਰਾਜ਼ ਹੋ ਕੇ ਆਸਿਮ ਦੀ ਟੀਮ ਵਲੋਂ ਖੇਡ ਰਹੀ ਹੁੰਦੀ ਹੈ। ਕੈਪਟੈਂਸੀ ਟਾਸ੍ਕ 'ਚ ਵਿਸ਼ਾਲ ਆਦਿਤਿਆ ਸਿੰਘ ਸੰਚਾਲਕ ਹੁੰਦੇ ਹਨ, ਇਸ ਕਰਕੇ ਉਹ ਇਸ ਚੀਜ਼ ਦਾ ਫਾਇਦਾ ਚੁੱਕਦੇ ਹੋਏ ਆਪਣੀ ਟੀਮ ਵਲੋਂ ਖੇਲ ਰਹੀ ਸ਼ਹਿਨਾਜ਼ ਨੂੰ ਇਕ ਪੁਆਇੰਟ ਦੇ ਦਿੰਦੇ ਹਨ।

Bigg Boss 13: Asim Riaz calls Sidharth Shukla ‘gutter’, tells him to lick his shoe Bigg Boss 13: ਟਾਸਕ ਤੋਂ ਬਾਅਦ ਫਿਰ ਭਿੜੇ ਆਸਿਮ ਤੇ ਸਿਧਾਰਥ, ਘਰਵਾਲਿਆਂ ਦੇ ਸਾਹਮਣੇ ਉਤਾਰੇ ਜੂਤੇ  

ਵਿਸ਼ਾਲ ਦੇ ਇਸ ਗਲਤ ਫ਼ੈਸਲੇ 'ਤੇ ਬਿੱਗ ਬਾਸ ਬਹੁਤ ਨਾਰਾਜ਼ ਹੁੰਦੇ ਹਨ 'ਤੇ ਕਹਿੰਦੇ ਹਨ ਕਿ ਵਿਸ਼ਾਲ ਵਰਗਾ ਸੰਚਾਲਕ ਅੱਜ ਤੱਕ ਨਹੀਂ ਹੋਇਆ ਹੈ, ਸ਼ਰਮ ਆਉਣੀ ਚਾਹੀਦੀ ਹੈ। ਦੰਡ ਸਰੂਪ ਵਿਸ਼ਾਲ ਨੂੰ ਕਿਸੇ ਵੀ ਇਮਯੂਨਿਟੀ ਟਾਸ੍ਕ 'ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੋਏਗੀ।ਇਸ ਤੋਂ ਮਗਰੋਂ 'ਬਿੱਗ ਬਾਸ' ਕਹਿੰਦੇ ਹਨ ਕਿ ਸਾਰੇ ਘਰਵਾਲੇ ਘਰ ਦੇ 2 ਮੈਂਬਰਾਂ ਦਾ ਨਾਮ ਦੱਸੋ, ਜਿਨ੍ਹਾਂ ਕਰ ਕੇ ਅੱਜ ਤੱਕ ਟਾਸਕ ਰੱਦ ਹੁੰਦੇ ਆਏ ਹਨ।

Bigg Boss 13: Asim Riaz calls Sidharth Shukla ‘gutter’, tells him to lick his shoe Bigg Boss 13: ਟਾਸਕ ਤੋਂ ਬਾਅਦ ਫਿਰ ਭਿੜੇ ਆਸਿਮ ਤੇ ਸਿਧਾਰਥ, ਘਰਵਾਲਿਆਂ ਦੇ ਸਾਹਮਣੇ ਉਤਾਰੇ ਜੂਤੇ  

ਆਸਿਮ ਇੱਕ ਟਾਸਕ ਨੂੰ ਰੱਦ ਕਰਾਉਣ ਲਈ ਸਿਧਾਰਥ ਦਾ ਨਾਮ ਲੈਂਦੇ ਹਨ। ਇਹ ਗੱਲ ਸੁਣਨ ਮਗਰੋਂ ਉਹਨਾਂ ਦੋਨਾਂ ਵਿੱਚ ਝਗੜਾ ਸ਼ੁਰੂ ਹੋ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਆਸਿਮ ਆਪਣਾ ਜੂਤਾ ਉਤਾਰਦੇ ਹਨ ਤੇ ਸਿਧਾਰਥ ਨੂੰ ਕਹਿੰਦੇ ਹਨ 'ਚਟ ਲੈ ਇਹਨੂੰ। ਇਹ ਸੁਣ ਕੇ ਸਿਧਾਰਥ ਬਹੁਤ ਗੁੱਸੇ 'ਚ ਆ ਜਾਂਦੇ ਹਨ 'ਤੇ ਆਸਿਮ ਦਾ ਮਜ਼ਾਕ ਬਣਾਉਨ ਲੱਗ ਜਾਂਦੇ ਹਨ ,ਜਿਸ 'ਚ ਸ਼ੇਫਾਲੀ ਜਰੀਵਾਲਾ ਵੀ ਉਹਨਾਂ ਦਾ ਸਾਥ ਦਿੰਦੀ ਹੈ।

-PTCNews

Related Post