BIGG BOSS 13 : ਇਸ ਅਦਾਕਾਰਾ ਨੇ ਘਰ ਜਾਂਦਿਆਂ ਹੀ ਰਸ਼ਮੀ ਦੀ ਲਾਈ ਕਲਾਸ , ਕਿਹਾ-"ਪਿਆਰ 'ਚ ਅੰਨ੍ਹੇ ਹੋਣ ਦੀ ਲੋੜ ਨਹੀਂ"

By  Shanker Badra December 30th 2019 02:49 PM

BIGG BOSS 13 : ਇਸ ਅਦਾਕਾਰਾ ਨੇ ਘਰ ਜਾਂਦਿਆਂ ਹੀ ਰਸ਼ਮੀ ਦੀ ਲਾਈ ਕਲਾਸ , ਕਿਹਾ-"ਪਿਆਰ 'ਚ ਅੰਨ੍ਹੇ ਹੋਣ ਦੀ ਲੋੜ ਨਹੀਂ":ਮੁੰਬਈ : ਬਿੱਗ ਬੌਸ ਦਾ ਘਰ ਹਮੇਸ਼ਾ ਹੀ ਸੁਰਖ਼ੀਆਂ ਬਟੋਰਦਾ ਰਹਿੰਦਾ ਹੈ। ਇਸ ਘਰ 'ਚ ਰਹਿੰਦੇ ਲੋਕ ਹਮੇਸ਼ਾ ਆਪਣੀ ਅਭੁੱਲ ਛਾਪ ਛੱਡ ਜਾਂਦੇ ਹਨ ਤੇ ਇਸ ਘਰ 'ਚ ਰਹਿੰਦੇ ਲੋਕਾਂ ਨੂੰ ਹਮੇਸ਼ਾ ਹੀ ਚੰਗਾ ਕੰਮ ਕਰਨ 'ਤੇ ਲੋਕਾਂ ਦੁਆਰਾ ਪਿਆਰ ਤੇ ਗ਼ਲਤ ਕੰਮ ਕਰਨ 'ਤੇ ਫਟਕਾਰ ਪੈਂਦੀ ਹੈ।

ਹਾਲ ਹੀ ਬਿੱਗ ਬੌਸ ਘਰ 'ਚ ਦੇਵੋਲੀਨਾ ਭੱਟਾਚਾਰਜੀ ਨੇ ਸਾਰੇ ਘਰਦਿਆਂ ਨੂੰ ਚੰਗੀ ਤਰਾਂ ਅਲਵਿਦਾ ਕਹਿਣ ਲਈ ਘਰ 'ਚ ਵਾਪਸੀ ਕੀਤੀ ਹੈ। ਦੇਵੋਲੀਨਾ ਨੂੰ ਘਰ 'ਚ ਦੇਖ ਸਾਰੇ ਖੁਸ਼ ਹਨ। ਜਦੋਂ ਦੇਵੋਲੀਨਾ ਨੂੰ ਘਰਦਿਆਂ ਨਾਲ਼ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਉਸਨੇ ਕਿਹਾ ਕਿ ਸਿਧਾਰਥ ਚੰਗੀ ਗੇਮ ਖੇਲ ਰਹੇ ਹਨ ਤੇ ਆਸਿਮ ਜਾਣ-ਬੁੱਝ ਕੇ ਸਿਧਾਰਥ ਨੂੰ ਪਹਿਲਾਂ ਛੇੜਦੇ ਹਨ।

ਦੇਵੋਲੀਨਾ ਨੇ ਆਪਣੀ ਸਭ ਤੋਂ ਅਜ਼ੀਜ਼ ਦੋਸਤ ਰਸ਼ਮੀ ਨੂੰ ਸਮਝਾਇਆ ਕਿ ਗੇਮ ਉਸਦੇ ਹੱਥਾਂ 'ਚੋਂ ਨਿਕਲਦੀ ਜਾ ਰਹੀ ਹੈ। ਉਸਨੂੰ ਖੁਦ 'ਤੇ ਫੋਕਸ ਕਰਨਾ ਚਾਹੀਦਾ ਹੈ ਤੇ ਅਰਹਾਨ ਦੇ ਪਿਆਰ 'ਚ ਅੰਨ੍ਹੇ ਹੋਣ ਦੀ ਕੋਈ ਵੀ ਲੋੜ ਨਹੀਂ ਹੈ। ਉਸਨੇ ਰਸ਼ਮੀ ਨੂੰ ਝਿੜਕਿਆ ਵੀ ਕਿ ਕਿਵੇਂ ਉਹ ਅਰਹਾਨ 'ਤੇ ਭਰੋਸਾ ਕਰ ਸਕਦੀ ਹੈ ਜਦੋਂ ਕਿ ਉਸਦੇ ਭਾਈ ਤੇ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਉਸਨੂੰ ਅਰਹਾਨ 'ਤੇ ਭਰੋਸਾ ਨਾ ਕਰਨ ਦੀ ਹਿਦਾਇਤ ਦਿੱਤੀ ਗਈ ਸੀ। ਰਸ਼ਮੀ ਨੇ ਇਸਦੇ ਜਵਾਬ 'ਚ ਕਿਹਾ ਉਹ ਦੇਵੋਲੀਨਾ 'ਤੇ ਵੀ ਭਰੋਸਾ ਨਹੀਂ ਕਰ ਪਾ ਰਹੀ।

-PTCNews

Related Post