BIGG BOSS 13 : ਸ਼ਹਿਨਾਜ਼ ਨੇ ਨਹੀਂ ਸਗੋਂ ਇਸ ਮੈਂਬਰ ਨੇ ਕੀਤਾ ਘਰ ਵਾਲਿਆਂ ਦੇ ਨੱਕ 'ਚ ਦਮ

By  Shanker Badra December 18th 2019 03:40 PM

BIGG BOSS 13 : ਸ਼ਹਿਨਾਜ਼ ਨੇ ਨਹੀਂ ਸਗੋਂ ਇਸ ਮੈਂਬਰ ਨੇ ਕੀਤਾ ਘਰ ਵਾਲਿਆਂ ਦੇ ਨੱਕ 'ਚ ਦਮ:ਮੁੰਬਈ : ਬਿੱਗ ਬੌਸ ਦੇ ਘਰ 'ਚ ਕੁੱਝ ਨਾ ਕੁੱਝ ਦਿਲਚਸਪ ਹੁੰਦਾ ਹੀ ਰਹਿੰਦਾ ਹੈ , ਜਿਸ ਨਾਲ਼ ਦਰਸ਼ਕਾਂ ਨੂੰ ਬਿੱਗ ਬੌਸ ਵੇਖਣ 'ਚ ਹੋਰ ਮਜ਼ਾ ਆ ਜਾਂਦਾ ਹੈ। ਹਾਲ ਹੀ 'ਚ ਕੈਪਤਨਸੀ ਟਾਸਕ 'ਚ ਘਰ ਦੀ ਮੈਂਬਰ ਸ਼ਿਫਾਲੀ ਬੱਗਾ ਨੂੰ ਆਪਣੀ ਟੀਮ ਵੱਲੋਂ ਖ਼ਾਸ ਸਹਿਯੋਗ ਨਹੀਂ ਮਿਲਿਆ। ਜਿਸ ਤੋਂ ਨਾਰਾਜ਼ ਸ਼ਿਫਾਲੀ ਬੱਗਾ ਨੇ ਘਰਦਿਆਂ ਦੀ ਨੱਕ 'ਚ ਦਮ ਕਰ ਦਿੱਤਾ।

Bigg Boss 13: Housemates lock Shefali Bagga bathroom for disturbing everyone's sleep BIGG BOSS 13 : ਸ਼ਹਿਨਾਜ਼ ਨੇ ਨਹੀਂ ਸਗੋਂ ਇਸ ਮੈਂਬਰ ਨੇ ਕੀਤਾ ਘਰ ਵਾਲਿਆਂ ਦੇ ਨੱਕ 'ਚ ਦਮ

ਸ਼ਿਫਾਲੀ ਬੱਗਾ ਨੇ ਰਾਤ ਨੂੰ ਜਦ ਸਾਰੇ ਸੋ ਰਹੇ ਸੀ ਤਾਂ ਸਾਰਿਆਂ ਦੇ ਸਿਰਾਂ ਕੋਲ਼ ਜਾ-ਜਾ ਭਾਂਡੇ ਖੜਕਾਏ ਤੇ ਉਹਨਾਂ ਨੂੰ ਸੌਣ ਨਾ ਦਿੱਤਾ। ਜਿਸ ਤੋਂ ਬਾਅਦ ਘਰ ਵਾਲਿਆਂ ਨੇ ਬੱਗਾ ਤੋਂ ਤੰਗ ਆ ਕੇ ਉਸਨੂੰ ਬਾਥਰੂਮ 'ਚ ਬੰਦ ਕਰ ਦਿੱਤਾ ਸੀ।

Bigg Boss 13: Housemates lock Shefali Bagga bathroom for disturbing everyone's sleep BIGG BOSS 13 : ਸ਼ਹਿਨਾਜ਼ ਨੇ ਨਹੀਂ ਸਗੋਂ ਇਸ ਮੈਂਬਰ ਨੇ ਕੀਤਾ ਘਰ ਵਾਲਿਆਂ ਦੇ ਨੱਕ 'ਚ ਦਮ

ਜਿੱਥੇ ਘਰ 'ਚ ਬੱਗਾ ਦਾ ਗੁੱਸਾ ਦਿੱਖ ਰਿਹਾ ਹੈ ਉੱਥੇ ਹੀ ਸ਼ਹਿਨਾਜ਼ ਤੇ ਸਿਧਾਰਥ ਦੀ ਦੋਸਤੀ ਨਵੇਂ ਮੋੜ ਲੈ ਰਹੀ ਹੈ। ਸ਼ਹਿਨਾਜ਼ ਦਾ ਪਾਰਸ ਨੂੰ ਪਹਿਲੇ ਨੰਬਰ 'ਤੇ ਰੱਖਣਾ ਸਿਧਾਰਥ ਦੇ ਮਨ ਨੂੰ ਨਹੀਂ ਭਾਅ ਰਿਹਾ ,ਜਿਸ ਕਰਕੇ ਸਿਧਾਰਥ ਨੇ ਸ਼ਹਿਨਾਜ਼ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਹੈ।

-PTCNews

Related Post