Bigg Boss ਘਰ 'ਚੋਂ ਪਾਰਸ ਹੋਇਆ ਬੇਘਰ, ਸ਼ਹਿਨਾਜ਼ ਨੇ ਇੰਝ ਕੀਤਾ ਪਿਆਰ ਦਾ ਇਜ਼ਹਾਰ (ਵੀਡੀਓ)

By  Jashan A December 5th 2019 03:18 PM -- Updated: December 5th 2019 03:19 PM

Bigg Boss ਘਰ 'ਚੋਂ ਪਾਰਸ ਹੋਇਆ ਬੇਘਰ, ਸ਼ਹਿਨਾਜ਼ ਨੇ ਇੰਝ ਕੀਤਾ ਪਿਆਰ ਦਾ ਇਜ਼ਹਾਰ (ਵੀਡੀਓ),ਬਿੱਗ ਬੌਸ 13 ਦਾ ਘਰ ਹਮੇਸ਼ਾ ਹੀ ਸੁਰਖੀਆਂ ਬਟੋਰਦਾ ਰਿਹਾ ਹੈ। ਬਿਮਾਰ ਹੋਣ ਕਾਰਨ ਦੇਵੋਲਿਨਾ ਘਰ ਤੋਂ ਬੇਘਰ ਹੋ ਗਈ ਹੈ। ਨੌਮੀਨੇਸ਼ਨ ਦੇ ਚਲਦਿਆਂ ਪਾਰਸ ਘਰ ਚੋਂ ਬੇਘਰ ਹੋ ਗਏ ਹਨ।

ਪਰੋਮੋ 'ਚ ਦਿਖਾਈ ਦੇ ਰਿਹਾ ਹੈ ਕਿ ਪਾਰਸ ਦੇ ਬੇਘਰ ਹੋਣ ਤੋਂ ਬਾਅਦ ਪੰਜਾਬ ਦੀ ਕੈਟਰੀਨਾ ਕੈਫ਼ ਉਰਫ਼ ਸ਼ਹਿਨਾਜ਼ ਗਿੱਲ ਪਾਰਸ ਲਈ ਪਿਆਰ ਇਜ਼ਹਾਰ ਕਰਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ: ਮਾਹੌਲ ਤਣਾਅਪੂਰਨ ਹੋਣ ਤੋਂ ਬਾਅਦ ਇੰਨ੍ਹੇ ਦਿਨਾਂ ਲਈ ਬੰਦ ਰਹੇਗੀ ਪੰਜਾਬੀ ਯੂਨੀਵਰਸਿਟੀ 

ਸ਼ਹਿਨਾਜ਼ ਗਿੱਲ ਪਾਰਸ ਦੇ ਬੇਘਰ ਹੋਣ ਤੋਂ ਬਾਅਦ ਆਸਿਮ ਕੋਲ਼ ਰੋਂਦੇ ਹੋਏ ਦਿਖਾਈ ਦਿੱਤੀ ਤੇ ਰੋਂਦੇ -ਰੋਂਦੇ ਉਸ ਨੇ ਆਸਿਮ ਕੋਲ਼ ਪਾਰਸ ਲਈ ਪਿਆਰ ਦਾ ਇਜ਼ਹਾਰ ਕੀਤਾ। ਉਸ ਨੇ ਕਿਹਾ ਕਿ i love him। ਉਧਰ ਰਾਤੋਂ ਰਾਤ ਪਾਰਸ ਦਾ ਘਰ ਤੋਂ ਬੇਘਰ ਹੋਣਾ ਘਰਦਿਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

-PTC News

Related Post