Bigg Boss 13 : ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੇ ਮਾਰਿਆ ਥੱਪੜ, ਦੇਖੋ ਵੀਡੀਓ

By  Shanker Badra January 6th 2020 06:23 PM

Bigg Boss 13 : ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੇ ਮਾਰਿਆ ਥੱਪੜ, ਦੇਖੋ ਵੀਡੀਓ:ਮੁੰਬਈ : 'ਬਿੱਗ ਬੌਸ 13' ਦੇ ਇਸ ਸੀਜ਼ਨ ਵਿੱਚ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਕਾਫੀ ਸੁਰਖ਼ੀਆਂ ਵਿੱਚ ਹੈ। ਉਹ ਦੋਵੇਂ ਇਕ ਦੂਜੇ ਦੇ ਬਹੁਤ ਨਜ਼ਦੀਕ ਦਿਖਾਈ ਦਿੰਦੇ ਹਨ ਅਤੇ ਕਈ ਵਾਰ ਉਹ ਇਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ ਪਰ ਹਾਲ ਹੀ ਵਿੱਚ ਦੋਵਾਂ ਵਿੱਚ ਕੁਝ ਅਜਿਹਾ ਹੋਇਆ ਕਿ ਪ੍ਰਸ਼ੰਸਕ ਵੀ ਹੈਰਾਨ ਹੋ ਗਏ ਹਨ।

Bigg Boss 13 : Shahnaz Gill slaps Siddharth Shukla Bigg Boss 13 : ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੇ ਮਾਰਿਆ ਥੱਪੜ, ਦੇਖੋ ਵੀਡੀਓ

ਦਰਅਸਲ 'ਚ ਬਿੱਗ ਬੌਸ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ ,ਜਿਸ ਵਿੱਚ ਘਰ ਦੇ ਸਭ ਤੋਂ ਮਜ਼ਬੂਤ ਕੰਟੈਸਟੈਂਟ ਮੰਨੇ ਜਾਣ ਵਾਲੇ ਸਿਧਾਰਥ ਸ਼ੁਕਲਾ ਨੂੰ ਉਨ੍ਹਾਂ ਦੀ ਹੀ ਸਭ ਤੋਂ ਚੰਗੀ ਦੋਸਤ ਸ਼ਹਿਨਾਜ਼ ਗਿੱਲ ਥੱਪੜ ਜੜ ਦੇਵੇਗੀ। ਇਸ ਸਬੰਧੀ ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦੀ ਵੀਡੀਓ ਟਵੀਟ ਕੀਤੀ ਹੈ। ਇਸ ਵੀਡੀਓ 'ਚ ਸਿਧਾਰਥ, ਮਾਹਿਰਾ ਦੀ ਤਾਰੀਫ਼ ਕਰਦੇ ਦਿਖੇ ਤੇ ਇਸ ਗੱਲ ਤੋਂ ਸ਼ਹਿਨਾਜ਼ ਨੂੰ ਜਲਨ ਹੋ ਰਹੀ ਹੈ।

Bigg Boss 13 : Shahnaz Gill slaps Siddharth Shukla Bigg Boss 13 : ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੇ ਮਾਰਿਆ ਥੱਪੜ, ਦੇਖੋ ਵੀਡੀਓ

ਇਸ ਵੀਡੀਓ 'ਚ ਦਿਸ ਰਿਹਾ ਹੈ ਕਿ ਸਿਧਾਰਥ ਮਾਹਿਰਾ ਨਾਲ ਗੱਲਬਾਤ ਕਰਦਿਆਂ ਕਹਿੰਦਾ ਹੈ, ਮਾਹਿਰਾ, ਤੁਸੀਂ ਇਕ ਚੰਗੀ ਲੜਕੀ ਹੋ, ਮੈਨੂੰ ਨਹੀਂ ਪਤਾ ਕਿ ਲੋਕ ਤੁਹਾਡੇ ਨਾਲ ਈਰਖਾ ਕਿਉਂ ਕਰ ਰਹੇ ਹਨ। ਸਿਧਾਰਥ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਪ੍ਰੇਸ਼ਾਨ ਸ਼ਹਿਨਾਜ਼ ਕਹਿੰਦੀ ਹੈ , ਤੂੰ ਚੁਪ ਕਰ ਮੈਨੂੰ ਪ੍ਰੇਸ਼ਾਨ ਨਾ ਕਰੋ ਪਰ ਸਿਧਾਰਥ ਸ਼ਹਿਨਾਜ਼ ਨੂੰ ਤਾਨੇ ਮਾਰਦਾ ਰਹਿੰਦਾ ਹੈ। ਸਿਧਾਰਥ ਦੇ ਤਾਨੇ ਸੁਣ ਕੇ ਸ਼ਹਿਨਾਜ਼ ਪਹਿਲਾਂ ਆਪਣਾ ਕੰਟਰੋਲ ਗੁਆ ਲੈਂਦੀ ਹੈ ਅਤੇ ਚੀਕਦੀ ਹੈ ਅਤੇ ਫਿਰ ਰੋਣ ਲੱਗ ਪੈਂਦੀ ਹੈ।

Bigg Boss 13 : Shahnaz Gill slaps Siddharth Shukla Bigg Boss 13 : ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੇ ਮਾਰਿਆ ਥੱਪੜ, ਦੇਖੋ ਵੀਡੀਓ

ਇਸ ਤੋਂ ਬਾਅਦ ਜਦੋਂ ਸ਼ਹਿਨਾਜ਼ ਆਪਣੇ ਬਿਸਤਰੇ 'ਤੇ ਪਈ ਹੈ ਤਾਂ ਸਿਧਾਰਥ ਉਸ ਕੋਲ ਜਾਂਦਾ ਹੈ ਅਤੇ ਉਹ ਕਹਿੰਦੀ ਹੈ ਕਿ ਤੁਸੀਂ ਹਮੇਸ਼ਾ ਮੈਨੂੰ ਰੁਲਾਉਂਦੇ ਹੋ। ਇਸ ਤੋਂ ਬਾਅਦ ਸ਼ਹਿਨਾਜ਼ ਮੁੜ ਆਪਣਾ ਆਪਾ ਖੋਹ ਬੈਠਦੀ ਹੈ ਅਤੇ ਸਿਧਾਰਥ ਨੂੰ ਜ਼ੋਰਦਾਰ ਥੱਪੜ ਮਾਰ ਦਿੰਦੀ ਹੈ। ਇਸ ਵੀਡੀਓ ਵਿੱਚ ਸਾਫ ਹੈ ਕਿ ਸਿਧਾਰਥ ਕਾਫ਼ੀ ਹੈਰਾਨ ਹੋ ਜਾਂਦੇ ਹਨ ਪਰ ਹੁਣ ਕੀ ਹੋਵੇਗਾ ਇਸ ਬਾਰੇ ਆਉਣ ਵਾਲੇ ਐਪੀਸੋਡਾਂ ਵਿੱਚ ਪਤਾ ਲੱਗ ਜਾਵੇਗਾ।

-PTCNews

Related Post