Bigg Boss 13 : ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੇ ਕੀਤਾ ਰੋਮਾਂਟਿਕ ਡਾਂਸ, ਵੀਡੀਓ ਹੋਈ ਵਾਇਰਲ

By  Shanker Badra December 30th 2019 04:04 PM

Bigg Boss 13 : ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੇ ਕੀਤਾ ਰੋਮਾਂਟਿਕ ਡਾਂਸ, ਵੀਡੀਓ ਹੋਈ ਵਾਇਰਲ:ਮੁੰਬਈ : ਬਿੱਗ ਬੌਸ ਦਾ ਘਰ ਹਮੇਸ਼ਾ ਹੀ ਸੁਰਖ਼ੀਆਂ ਬਟੋਰਦਾ ਰਹਿੰਦਾ ਹੈ। ਬਿੱਗ ਬੌਸ 13 ਦੇ ਘਰ 'ਚ ਕਈ ਵਾਰ ਸਿਧਾਰਥ ਅਤੇ ਸ਼ਹਿਨਾਜ਼ ਵਿਚਾਲੇ ਡੂੰਘੀ ਦੋਸਤੀ ਹੁੰਦੀ ਹੈ ਤੇ ਕਈ ਵਾਰ ਉਹ ਇਕ ਦੂਜੇ ਨਾਲ ਬਹੁਤ ਲੜਦੇ ਹਨ। ਹੁਣ ਇਸ ਸ਼ੋਅ 'ਚ ਲੜਾਈ-ਝਗੜੇ ਤੋਂ ਇਲਾਵਾ ਦੋਵਾਂ ਵਿਚਕਾਰ ਰੋਮਾਂਸ ਵੀ ਦੇਖਣ ਨੂੰ ਮਿਲ ਰਿਹਾ ਹੈ। ਦੋਵਾਂ ਦੀ ਰੋਮਾਂਟਿਕ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ।

Bigg Boss 13: Sidharth Shukla And Shehnaz Gill Romantic dance Video Viral Bigg Boss 13 : ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੇ ਕੀਤਾ ਰੋਮਾਂਟਿਕ ਡਾਂਸ, ਵੀਡੀਓ ਹੋਈ ਵਾਇਰਲ

ਦਰਅਸਲ 'ਚ ਸ਼ਨਿਚਰਵਾਰ ਨੂੰ 'ਵੀਕੈਂਡ ਕਾ ਵਾਰ' 'ਚ ਬਿੱਗ ਬੌਸ ਦੇ ਘਰ ਰੋਹਿਤ ਸ਼ੈੱਟੀ ਦੀ ਜ਼ਬਰਦਸਤ ਐਂਟਰੀ ਹੋਈ ਸੀ। ਇਸ ਦੌਰਾਨ ਘਰ ਆਉਂਦਿਆਂ ਹੀ ਰੋਹਿਤ ਨੇ ਘਰ ਵਾਲਿਆਂ ਨੂੰ ਕਈ ਮਜ਼ੇਦਾਰ ਟਾਸਕ ਦਿੱਤੇ। ਇਸੇ ਦੌਰਾਨ ਰੋਹਿਤ, ਸਿਧਾਰਥ ਤੇ ਸ਼ਹਿਨਾਜ਼ ਤੋਂ ਰੋਮਾਂਟਿਕ ਡਾਂਸ ਕਰਵਾਉਂਦੇ ਹਨ। ਉਹ ਦੋਵੇਂ 'ਰੰਗ ਸ਼ਰਬਤੋਂ' ਗਾਣੇ 'ਤੇ ਡਾਂਸ ਕਰਦੇ ਹਨ।

Bigg Boss 13: Sidharth Shukla And Shehnaz Gill Romantic dance Video Viral Bigg Boss 13 : ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੇ ਕੀਤਾ ਰੋਮਾਂਟਿਕ ਡਾਂਸ, ਵੀਡੀਓ ਹੋਈ ਵਾਇਰਲ

ਦੱਸ ਦੇਈਏ ਇਸ ਵੀਡੀਓ ਵਿੱਚ ਸ਼ਹਿਨਾਜ਼ ਲਗਾਤਾਰ ਸਿਧਾਰਥ ਨੂੰ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੋਵਾਂ ਦੇ ਡਾਂਸ ਨੇ ਜਿਵੇਂ ਸਟੇਜ 'ਤੇ ਅੱਗ ਲਾ ਦਿੱਤੀ। ਜਿੱਥੇ ਸਿਧਾਰਥ ਤੇ ਸ਼ਹਿਨਾਜ਼ ਦੇ ਡਾਂਸ ਦਾ ਮਜ਼ਾ ਘਰ ਦੇ ਸਾਰੇ ਮੈਂਬਰਾਂ ਨੇ ਲਿਆ, ਉੱਥੇ ਹੀ ਫੈਨਜ਼ ਨੂੰ ਵੀ ਉਨ੍ਹਾਂ ਦਾ ਡਾਂਸ ਬੇਹੱਦ ਪਸੰਦ ਆਇਆ ਹੈ। ਫੈਨਜ਼ ਨੇ ਦੋਵਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ।

-PTCNews

Related Post