BIGG BOSS 13: ਘਰ 'ਚ ਫ਼ਿਰ ਮਹਿਸੂਸ ਕੀਤਾ ਗਿਆ ਭੂਤ ,ਘਰ ਦੇ ਮੈਂਬਰਾਂ ਦੀ ਉੱਡੀ ਨੀਂਦ

By  Shanker Badra December 27th 2019 02:43 PM

BIGG BOSS 13: ਘਰ 'ਚ ਫ਼ਿਰ ਮਹਿਸੂਸ ਕੀਤਾ ਗਿਆ ਭੂਤ ,ਘਰ ਦੇ ਮੈਂਬਰਾਂ ਦੀ ਉੱਡੀ ਨੀਂਦ:ਮੁੰਬਈ : ਬਿੱਗ ਬੌਸ ਦਾ ਘਰ ਆਪਣੇ ਆਪ 'ਚ ਖ਼ਾਸੀਅਤ ਰੱਖਦਾ ਹੈ। ਇਸ ਘਰ 'ਚ ਬਣੇ ਤੇ ਵਿਗੜੇ ਰਿਸ਼ਤੇ ਹਮੇਸ਼ਾ ਮਿਸਾਲ ਬਣਦੇ ਹਨ। ਚਾਹੇ ਗੱਲ ਘਰ ਦੀ ਡੇਕੋਰ (ਸਜਾਵਟ) ਦੀ ਕਰੀਏ ,ਬਿੱਗ ਬੌਸ ਟੀਮ ਹਮੇਸ਼ਾ ਹੀ ਇੱਕ ਬੈਂਚਮਾਰਕ ਸੈੱਟ ਕਰਦੀ ਹੈ। ਘਰ 'ਚ ਰਹਿ ਚੁੱਕੇ ਮੈਂਬਰ ਹਮੇਸ਼ਾ ਘਰ ਤੋਂ ਬਾਹਰ ਆ ਕੇ ਘਰ ਬਾਰੇ ਕੁੱਝ ਦਿਲਚਸਪ ਗੱਲਾਂ ਸਾਂਝੀਆਂ ਕਰਦੇ ਹਨ।

BIGG BOSS 13: The ghost felt at home Again , Sleep deprived for the House members BIGG BOSS 13: ਘਰ 'ਚ ਫ਼ਿਰ ਮਹਿਸੂਸ ਕੀਤਾ ਗਿਆ ਭੂਤ , ਘਰ ਦੇ ਮੈਂਬਰਾਂ ਦੀ ਉੱਡੀ ਨੀਂਦ

ਇਸ ਦੌਰਾਨ ਘਰ 'ਚ ਭੂਤ ਹੋਣ ਦੀ ਗੱਲ ਅਕਸਰ ਕੀਤੀ ਜਾਂਦੀ ਹੈ। ਜਿਸ ਨੂੰ ਹਮੇਸ਼ਾ ਟਾਲ -ਮਟੋਲ ਕੀਤਾ ਜਾਂਦਾ ਹੈ। ਲੇਕਿਨ ਬਿੱਗ ਬੌਸ 'ਚ ਹਾਲ ਹੀ ਕੁੱਝ ਅਜੀਬ ਘਟਨਾ ਵਾਪਰੀ। ਰਾਤ ਨੂੰ ਵਿਸ਼ਾਲ ਆਦਿੱਤਿਆ ਸਿੰਘ ਦੁਆਰਾ ਕੁੱਝ ਅਜੀਬ ਮਹਿਸੂਸ ਕੀਤਾ ਗਿਆ ,ਜਿਸ ਕਰ ਕੇ ਉਸਦੀ ਅਚਾਨਕ ਹੀ ਰਾਤ ਨੂੰ ਅੱਖ ਖੁੱਲਗੀ ਤੇ ਉਸਨੇ ਸਾਰਿਆਂ ਨੂੰ ਦੱਸਿਆ ਕਿ ਕੋਈ ਚੀਜ਼ ਉਸਦਾ ਕੰਬਲ ਖਿੱਚ ਰਹੀ ਹੈ ਤੇ ਲੀਵਿੰਗ ਏਰੀਆ ਦਾ ਗੇਟ ਵੱਜ ਰਿਹਾ ਹੈ।

BIGG BOSS 13: The ghost felt at home Again , Sleep deprived for the House members BIGG BOSS 13: ਘਰ 'ਚ ਫ਼ਿਰ ਮਹਿਸੂਸ ਕੀਤਾ ਗਿਆ ਭੂਤ , ਘਰ ਦੇ ਮੈਂਬਰਾਂ ਦੀ ਉੱਡੀ ਨੀਂਦ

ਇਸ ਤੋਂ ਬਾਅਦ ਉਹਨਾਂ ਨੇ ਇੰਝ ਪ੍ਰਤੀਕਰਮ ਦਿੱਤਾ ਜਿਵੇਂ ਕਿ ਉਸਨੇ ਭੂਤ ਦੇਖਿਆ ਹੋਵੇ। ਇਸ ਗੱਲ ਬਾਰੇ ਮਧੂਰੀਮਾ ਨੇ ਸਪਸ਼ਟ ਕਰਦੇ ਹੋਏ ਕਿਹਾ ਕਿ ਉਸਨੇ ਵੀ ਕੁੱਝ ਇਵੇਂ ਦਾ ਹੀ ਮਹਿਸੂਸ ਕੀਤਾ ਹੈ। ਇਸ ਗੱਲ ਬਾਅਦ ਸਾਰੇ ਘਰ ਦੇ ਮੈਂਬਰਾਂ ਦੀ ਜਿਵੇਂ ਨੀਂਦ ਹੀ ਉੱਡ ਗਈ ਤੇ ਉਹ ਸਾਰੇ ਇਕੱਠਾ ਹੋ ਗਏ। ਸਾਰੇ ਘਰਦੇ ਮੈਂਬਰ ਚਿੰਤਾ ਤੇ ਇੱਕ ਦੂਜੇ ਨੂੰ ਹਿਮੰਤ ਦਿੰਦੇ ਦਿਖਾਈ ਦਿੱਤੇ। ਇਹ ਗੱਲ ਸੱਚ ਹੈ ਜਾਂ ਸਿਰਫ਼ ਉਹਨਾਂ ਦਾ ਵਹਿਮ ਇਹ ਤਾਂ ਹੁਣ ਸਮੇਂ ਨਾਲ਼ ਹੀ ਪਤਾ ਲੱਗੇਗਾ।

-PTCNews

Related Post