Bigg Boss 14: ਬਿੱਗ ਬੌਸ ਦੇ ਘਰ ਇਸ਼ਕ ਦੇ ਰਿਹਾ ਦਸਤਕ

By  Shanker Badra October 14th 2020 03:47 PM -- Updated: October 14th 2020 03:54 PM

ਬਿੱਗ ਬੌਸ ਦੇ ਘਰ ਇਸ਼ਕ ਦੇ ਰਿਹਾ ਦਸਤਕ:ਮੁੰਬਈ : ਬਿੱਗ ਬੌਸ ਦਾ ਸ਼ੋਅ ਹਰ ਸਾਲ ਦਰਸ਼ਕਾਂ ਦਾ ਦਿਲ ਜਿੱਤਦਾ ਹੈ। ਇਸ ਸ਼ੋਅ 'ਚ ਰਹਿਣ ਵਾਲੇ ਪ੍ਰਤੀਯੋਗੀ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣਦੇ ਹਨ। ਚਾਹੇ ਗੱਲ ਇਸ ਘਰ 'ਚ ਬਣੀ ਦੋਸਤੀ ਦੀ ਹੋਵੇ ਚਾਹੇ ਦੁਸ਼ਮਣੀ ਦੀ, ਇਸ ਘਰ ਦਾ ਇੱਕ-ਇੱਕ ਪਲ ਦਰਸ਼ਕਾਂ ਲਈ ਮਨੋਰੰਜਨ ਪੂਰਵਕ ਹੁੰਦਾ ਹੈ। ਇਸ ਘਰ 'ਚ ਨਿਭਾਈਆਂ ਗਈਆਂ ਦੋਸਤੀਆਂ ਤੇ ਦੁਸ਼ਮਣੀਆਂ ਹਮੇਸ਼ਾ ਲਈ ਮਿਸਾਲ ਬਣਦੀਆਂ ਹਨ।

Bigg Boss 14: Pavitra Punia and Eijaz Khan seem to be starting a good relationship Bigg Boss 14: ਬਿੱਗ ਬੌਸ ਦੇ ਘਰ ਇਸ਼ਕ ਦੇ ਰਿਹਾ ਦਸਤਕ

ਜੇਕਰ ਗੱਲ ਕੀਤੀ ਜਾਵੇ ਬਿੱਗ ਬੌਸ -14 ਦੀ ਤਾਂ ਇਸ ਸਾਲ ਇਸ ਸ਼ੋਅ 'ਚ ਮਸ਼ਹੂਰ ਅਭਿਨੇਤਾਵਾਂ, ਗਾਇਕਾਂ ਨੇ ਸ਼ਿਰਕਤ ਕੀਤੀ ਹੈ.ਅਜੇ ਸਿਰਫ਼ ਸ਼ੋਅ ਨੂੰ ਕੁੱਝ ਕੁ ਦਿਨ ਹੀ ਹੋਏ ਹਨ ਪਰ ਘਰ 'ਚ ਹਲਚਲ ਹੋਣੀ ਸ਼ੁਰੂ ਹੋ ਗਈ। ਜਿੱਥੇ ਘਰ 'ਚ ਨਵੀਆਂ ਦੁਸ਼ਮਣੀਆਂ ਬਣ ਰਹੀਆਂ ਹਨ, ਉੱਥੇ ਹੀ ਬਿੱਗ ਬੌਸ ਵਹਿੜੇ ਇਸ਼ਕ ਦੇ ਫੁੱਲ ਮਹਿਕਦੇ ਵੀ ਨਜ਼ਰ ਆ ਰਹੇ ਹਨ। Bigg Boss 14: Pavitra Punia and Eijaz Khan seem to be starting a good relationshipਨਿੱਕੀ ਤੰਬੋਲੀ ਤੇ ਰਾਹੁਲ ਵਿਚਾਲੇ ਚੰਗੇ ਰਿਸ਼ਤੇ ਦੀ ਸ਼ੁਰੂਆਤ ਹੁੰਦੀ ਨਜ਼ਰ ਆ ਰਹੀ ਹੈ , ਜਿਸਦੇ ਚੱਲਦੇ ਇਹ ਵੇਖਣ ਨੂੰ ਵੀ ਮਿਲਿਆ ਕਿ ਰਾਹੁਲ ਨੇ ਨਿੱਕੀ ਤੰਬੋਲੀ ਨੂੰ ਜ਼ਿਆਦਾ ਨੇੜੇ ਨਾ ਆਉਣ ਦੀ ਗੱਲ ਵੀ ਕਹੀ।

Bigg Boss 14: Pavitra Punia and Eijaz Khan seem to be starting a good relationship Bigg Boss 14: ਬਿੱਗ ਬੌਸ ਦੇ ਘਰ ਇਸ਼ਕ ਦੇ ਰਿਹਾ ਦਸਤਕ

ਜੇਕਰ ਅਸਲੀਅਤ 'ਚ ਇਸ਼ਕ ਦੀ ਗੱਲ ਕੀਤੀ ਜਾਏ ਤਾਂ ਬਹੁ-ਚਰਚਿੱਤ ਪਵਿੱਤਰ ਪੁਨੀਆ ਤੇ ਇਜਾਜ਼ ਖਾਨ 'ਚ ਇਸ਼ਕ ਦੇ ਭਾਂਬੜ ਮੱਚਦੇ ਨਜ਼ਰ ਆ ਰਹੇ ਹਨ। ਪਿਛਲੇ ਐਪੀਸੋਡ 'ਚ ਪਵਿੱਤਰ ਪੁਨੀਆ ਇਜਾਜ਼ ਖਾਨ ਲਈ ਆਪਣੇ ਅਹਿਸਾਸ ਦੱਸਦੀ ਨਜ਼ਰ ਆਈ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਸੱਚਮੁੱਚ ਇਸ਼ਕ ਦੇ ਭਾਂਬੜ ਮੱਚਦੇ ਹਨ ਜਾਂ ਫ਼ਿਰ ਗੇਮ ਖੇਲ੍ਹਣ ਲਈ ਇਹ ਸਿਰਫ਼ ਇੱਕ ਜ਼ਰੀਆ ਹੈ।

Bigg Boss 14: Pavitra Punia and Eijaz Khan seem to be starting a good relationship

-PTCNews

Related Post