ਬੇਖੌਫ ਬਦਮਾਸ਼ਾਂ ਨੇ ਮਾਂ 'ਤੇ ਬੰਦੂਕ ਤਾਣ ਕੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ

By  Shanker Badra April 20th 2019 03:43 PM

ਬੇਖੌਫ ਬਦਮਾਸ਼ਾਂ ਨੇ ਮਾਂ 'ਤੇ ਬੰਦੂਕ ਤਾਣ ਕੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ:ਪਟਨਾ : ਬਿਹਾਰ ਦੇ ਭਾਗਲਪੁਰ ਜ਼ਿਲ੍ਹੇ 'ਚ ਬੀਤੀ ਰਾਤ ਕੁੱਝ ਬਦਮਾਸ਼ਾਂ ਨੇ ਸੋਨਾ ਵਪਾਰੀ ਦੀ ਪੁੱਤਰੀ ਅਤੇ ਸਕੂਲ ਦੀ ਵਿਦਿਆਰਥਣ ਦੇ ਘਰ ਵਿਚ ਦਾਖਲ ਹੋ ਕੇ ਸਮੂਹਿਕ ਬਲਾਤਕਾਰ ਦੀ ਕੋਸ਼ਿਸ਼ ਕੀਤੀ ਹੈ।ਓਥੇ 3 ਬਦਮਾਸ਼ਾਂ ਨੇ ਇੱਕ ਲੜਕੀ ਨਾਲ ਉਸ ਦੀ ਮਾਂ ਦੇ ਸਾਹਮਣੇ ਛੇੜਛਾੜ ਕੀਤੀ ਅਤੇ ਵਿਰੋਧ ਕਰਨ 'ਤੇ ਲੜਕੀ 'ਤੇ ਤੇਜ਼ਾਬ ਸੁੱਟਿਆ ਗਿਆ।

Bihar BHAGALPUR Mother Gun Shown Girl Acid Attack ਬੇਖੌਫ ਬਦਮਾਸ਼ਾਂ ਨੇ ਮਾਂ 'ਤੇ ਬੰਦੂਕ ਤਾਣ ਕੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ

ਇਹ ਘਟਨਾ ਜ਼ਿਲ੍ਹੇ ਦੇ ਅਲੀਗੰਜ 'ਚ ਗੰਗਾ ਵਿਹਾਰ ਕਾਲੋਨੀ ਦੀ ਹੈ, ਜਿੱਥੇ ਕਿ 3 ਬਦਮਾਸ਼ ਜ਼ਬਰਦਸਤੀ ਇੱਕ 17 ਸਾਲਾ ਲੜਕੀ ਦੇ ਘਰ 'ਚ ਦਾਖ਼ਲ ਹੋ ਗਏ।ਇਸ ਤੋਂ ਬਾਅਦ ਉਹ ਲੜਕੀ ਦੀ ਮਾਂ 'ਤੇ ਬੰਦੂਕ ਤਾਣ ਕੇ ਲੜਕੀ ਨਾਲ ਛੇੜਛਾੜ ਕਰਨ ਲੱਗੇ।ਜਦੋਂ ਲੜਕੀ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀ ਉਸ 'ਤੇ ਤੇਜ਼ਾਬ ਸੁੱਟ ਕੇ ਫ਼ਰਾਰ ਹੋ ਗਏ ,ਜਿਸ ਨਾਲ ਉਹ ਝੁਲਸ ਗਈ ਹੈ।

Bihar BHAGALPUR Mother Gun Shown Girl Acid Attack ਬੇਖੌਫ ਬਦਮਾਸ਼ਾਂ ਨੇ ਮਾਂ 'ਤੇ ਬੰਦੂਕ ਤਾਣ ਕੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ

ਇਸ ਘਟਨਾ ਤੋਂ ਬਾਅਦ ਲੜਕੀ ਬੁਰੀ ਤਰ੍ਹਾਂ ਝੁਲਸ ਗਈ ਹੈ ਅਤੇ ਉਸਨੂੰ ਮੈਡੀਕਲ ਕਾਲਜ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ ਪਰ ਡਾਕਟਰਾਂ ਨੇ ਉਸਦੀ ਹਾਲਤ ਨੂੰ ਦੇਖਦੇ ਹੋਏ ਬੋਕਾਰੋ ਜਨਰਲ ਹਸਪਤਾਲ ਰੈਫਰ ਕਰ ਦਿੱਤਾ ਹੈ।ਇਸ ਦੌਰਾਨ ਲੜਕੀ ਨੂੰ ਬਚਾਉਣ ਲਈ ਮਾਂ ਦਾ ਹੱਥ ਵੀ ਝੁਲਸ ਗਿਆ ਹੈ।

Bihar BHAGALPUR Mother Gun Shown Girl Acid Attack ਬੇਖੌਫ ਬਦਮਾਸ਼ਾਂ ਨੇ ਮਾਂ 'ਤੇ ਬੰਦੂਕ ਤਾਣ ਕੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਹਿਰ ਦੇ ਐੱਸ.ਐੱਸ.ਪੀ. ਅਤੇ ਡੀ.ਐਸ.ਪੀ. ਪੁਲਿਸ ਟੀਮ ਦੇ ਨਾਲ ਪਹੁੰਚੇ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਸੰਬੰਧ 'ਚ ਦੋ ਦੋਸ਼ੀ ਪ੍ਰਿੰਸ ਅਤੇ ਉਸਦੇ ਭਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

-PTCNews

Related Post