ਜਦੋਂ ਪ੍ਰੀਖਿਆ ਦੇ ਰਹੀ ਵਿਦਿਆਰਥਣ ਨੇ ਸਕੂਲ 'ਚ ਦਿੱਤਾ ਬੱਚੇ ਨੂੰ ਜਨਮ

By  Shanker Badra February 14th 2020 07:38 PM

ਜਦੋਂ ਪ੍ਰੀਖਿਆ ਦੇ ਰਹੀ ਵਿਦਿਆਰਥਣ ਨੇ ਸਕੂਲ 'ਚ ਦਿੱਤਾ ਬੱਚੇ ਨੂੰ ਜਨਮ:ਬਿਹਾਰ : ਬਿਹਾਰ ਦੇ ਵਿਚ ਇੰਟਰ ਪ੍ਰੀਖਿਆਵਾਂ ਚੱਲ ਰਹੀਆਂ ਹਨ। ਇਸ ਦੌਰਾਨ ਵੀਰਵਾਰ ਨੂੰ ਅਜਿਹੀ ਘਟਨਾ ਵਾਪਰੀ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਇਹ ਘਟਨਾ ਬਿਹਾਰ ਦੇ ਅਰਰਿਆ ਜ਼ਿਲ੍ਹੇ ਦੇ ਫਾਰਬਿਸਗੰਜ ਸ਼ਹਿਰ ਵਿਚ ਵਾਪਰੀ ਹੈ। ਜਿਥੇ ਭਗਵਤੀ ਦੇਵੀ ਗੋਇਲ ਹਾਈ ਸਕੂਲ ਵਿਚ ਇਕ ਗਰਭਵਤੀ ਵਿਦਿਆਰਥਣ ਪ੍ਰੀਖਿਆ ਦੇ ਰਹੀ ਸੀ।

ਇਸ ਦੌਰਾਨ ਗਰਭਵਤੀ ਵਿਦਿਆਰਥਣ ਨੂੰ ਦਰਦ ਸ਼ੁਰੂ ਹੋਇਆ, ਇਸ ਦੀ ਜਾਣਕਾਰੀ ਕਾਲਜ ਪ੍ਰਸ਼ਾਸਨ ਨੂੰ ਮਿਲੀ। ਕਾਲਜ ਪ੍ਰਸ਼ਾਸਨ ਨੇ ਤੁਰਤ ਐਂਬੂਲੈਂਸ ਨੂੰ ਪ੍ਰੀਖਿਆ ਕੇਂਦਰ ਵਿਚ ਸੱਦਿਆ। ਗਰਭਵਤੀ ਵਿਦਿਆਰਥਣ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਪ੍ਰੀਖਿਆ ਕੇਂਦਰ ਵਿਚ ਹੀ ਡਲੀਵਰੀ ਕਰਵਾਈ ਗਈ। ਡਲੀਵਰੀ ਤੋਂ ਬਾਅਦ ਮਾਂ ਅਤੇ ਬੱਚੇ ਦੋਵੇਂ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਇਸ ਮੌਕੇ ਸਕੂਲ ਦੇ ਹੈੱਡਮਾਸਟਰ ਨੇ ਮੀਡੀਆ ਨੂੰ ਦੱਸਿਆ ਕਿ ਗਰਭਵਤੀ ਵਿਦਿਆਰਥਣ ਦੀ ਪ੍ਰੀਖਿਆ ਬਾਰੇ ਜਾਣਕਾਰੀ ਪ੍ਰੀਖਿਆ ਕੇਂਦਰ ਵਿਖੇ ਮਿਲੀ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਤੁਰੰਤ ਏਐਨਐਮ ਅਤੇ ਆਸ਼ਾ ਕਰਮਚਾਰੀ ਐਂਬੂਲੈਂਸ ਲੈ ਕੇ ਪਹੁੰਚੇ। ਵੀਰਵਾਰ ਨੂੰ ਇੰਟਰ ਪ੍ਰੀਖਿਆ ਦੇ ਆਖ਼ਰੀ ਦਿਨ ਇਕ ਵਿਦਿਆਰਥਣ ਨੇ ਪ੍ਰੀਖਿਆ ਕੇਂਦਰ ਵਿਚ ਬੱਚੇ ਨੂੰ ਜਨਮ ਦਿੱਤਾ ਹੈ।

ਇਸ ਮੌਕੇ ਸਕੂਲ ਦੇ ਹੈੱਡਮਾਸਟਰ ਨੇ ਮੀਡੀਆ ਨੂੰ ਦੱਸਿਆ ਕਿ ਮਹਿਲਾ ਵਿਦਿਆਰਥਣ ਦੀ ਗੰਭੀਰ ਹਾਲਤ ਬਾਰੇ ਪ੍ਰੀਖਿਆ ਕੇਂਦਰ ਵਿਖੇ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਆਸ਼ਾ ਕਰਮੀਆਂ ਦੀ ਸਹਾਇਤਾ ਨਾਲ ਪ੍ਰੀਖਿਆ ਕੇਂਦਰ ਵਿਖੇ ਤੁਰੰਤ ਸਫਲਤਾਪੂਰਵਕ ਡਲੀਵਰੀ ਕੀਤੀ ਗਈ। ਵੀਰਵਾਰ ਨੂੰ ਇੰਟਰ ਪ੍ਰੀਖਿਆ ਦੇ ਆਖ਼ਰੀ ਦਿਨ ਇਕ ਵਿਦਿਆਰਥਣ ਨੇ ਪ੍ਰੀਖਿਆ ਕੇਂਦਰ ਵਿਚ ਬੱਚੇ ਨੂੰ ਜਨਮ ਦਿੱਤਾ ਹੈ।

-PTCNews

Related Post