ਬਿਹਾਰ ਦੇ ਮੁਜ਼ੱਫਰਪੁਰ 'ਚ ਲੱਗੀ ਭਿਆਨਕ ਅੱਗ ,200 ਕੱਚੇ ਘਰ ਸੜ ਕੇ ਹੋਏ ਸੁਆਹ

By  Shanker Badra March 20th 2019 01:47 PM

ਬਿਹਾਰ ਦੇ ਮੁਜ਼ੱਫਰਪੁਰ 'ਚ ਲੱਗੀ ਭਿਆਨਕ ਅੱਗ ,200 ਕੱਚੇ ਘਰ ਸੜ ਕੇ ਹੋਏ ਸੁਆਹ:ਪਟਨਾ : ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਅਹਿਆਪੁਰ ਕੋਲ ਇੱਕ ਪਿੰਡ ਦੀ ਬਸਤੀ 'ਚ ਭਿਆਨਕ ਅੱਗ ਲੱਗ ਗਈ ਹੈ।ਇਸ ਅੱਗ ਲੱਗਣ ਦੇ ਕਾਰਨ ਲੱਗਭਗ 200 ਕੱਚੇ ਘਰ ਸੜ ਕੇ ਸੁਆਹ ਹੋ ਗਏ ਹਨ।ਇਸ ਹਾਦਸੇ 'ਚ 6 ਲੋਕ ਵੀ ਝੁਲਸੇ ਗਏ ਹਨ।ਇਸ ਹਾਦਸੇ 'ਚ ਕਰੀਬ 50 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਨੁਕਸਾਨੇ ਜਾਣ ਦਾ ਅੰਦਾਜ਼ਾ ਹੈ। [caption id="attachment_271996" align="aligncenter" width="300"]Bihar Muzaffarpur Terrible fire 200 houses Burning
ਬਿਹਾਰ ਦੇ ਮੁਜ਼ੱਫਰਪੁਰ 'ਚ ਲੱਗੀ ਭਿਆਨਕ ਅੱਗ , 200 ਕੱਚੇ ਘਰ ਸੜ ਕੇ ਹੋਏ ਸੁਆਹ[/caption] ਜਾਣਕਾਰੀ ਮੁਤਾਬਕ ਅਹਿਆਪੁਰ ਕੋਲ ਪਹਿਲਾਂ ਇੱਕ ਘਰ 'ਚ ਅੱਗ ਲੱਗੀ ਅਤੇ ਅੱਗ ਐਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਇਸ ਨੇ ਆਲੇ-ਦੁਆਲੇ ਦੇ ਹੋਰ ਘਰਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ।ਇਸ ਨਾਲ ਘਰਾਂ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। [caption id="attachment_271994" align="aligncenter" width="300"]Bihar Muzaffarpur Terrible fire 200 houses Burning
ਬਿਹਾਰ ਦੇ ਮੁਜ਼ੱਫਰਪੁਰ 'ਚ ਲੱਗੀ ਭਿਆਨਕ ਅੱਗ , 200 ਕੱਚੇ ਘਰ ਸੜ ਕੇ ਹੋਏ ਸੁਆਹ[/caption] ਇਸ ਦੌਰਾਨ ਸਥਾਨਕ ਲੋਕਾਂ ਨੇ ਕੁੱਝ ਲੋਕਾਂ 'ਤੇ ਅੱਗ ਲਗਾਉਣ ਦਾ ਦੋਸ਼ ਲਗਾਇਆ ਹੈ ਹਾਲਾਂਕਿ ਅੱਗ ਕਿਸ ਨੇ ਲਗਾਈ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।ਫ਼ਿਲਹਾਲ ਪੁਲਿਸ ਕੇਸ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪੁਲਿਸ ਅਧਿਕਾਰੀਆਂ ਮੁਤਾਬਕ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਬੇਅਦਬੀ ਤੇ ਗੋਲੀਕਾਂਡ ਮਾਮਲਾ : ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਅਗਾਉਂ ਜ਼ਮਾਨਤ ਅਰਜ਼ੀ ਖ਼ਾਰਜ -PTCNews

Related Post