ਬਾਬੇ ਨਾਨਕ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਦੌਰਾਨ ਸਿੱਖ ਨੌਜਵਾਨਾਂ ਵੱਲੋਂ ਬਿਹਾਰ ਦੇ ਇੱਕ ਹਸਪਤਾਲ ਬਾਹਰ ਲਗਾਇਆ ਜਾਂਦਾ ਹੈ ਲੰਗਰ, ਰੋਜ਼ਾਨਾ ਅਨੇਕਾਂ ਲੋੜਵੰਦ ਛਕਦੇ ਨੇ ਲੰਗਰ

By  Jashan A February 10th 2019 05:12 PM

ਬਾਬੇ ਨਾਨਕ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਦੌਰਾਨ ਸਿੱਖ ਨੌਜਵਾਨਾਂ ਵੱਲੋਂ ਬਿਹਾਰ ਦੇ ਇੱਕ ਹਸਪਤਾਲ ਬਾਹਰ ਲਗਾਇਆ ਜਾਂਦਾ ਹੈ ਲੰਗਰ, ਰੋਜ਼ਾਨਾ ਅਨੇਕਾਂ ਲੋੜਵੰਦ ਛਕਦੇ ਨੇ ਲੰਗਰ,ਪਟਨਾ ਸਾਹਿਬ: ਸਿੱਖ ਨੌਜਵਾਨਾਂ ਵੱਲੋਂ ਬਿਹਾਰ ਦੇ ਪਟਨਾ 'ਚ ਇੱਕ ਅਨੋਖੀ ਪਹਿਲ ਕੀਤੀ ਗਈ ਹੈ। ਦਰਅਸਲ ਸਿੱਖ ਨੌਜਵਾਨ ਇਥੋਂ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਪੀਐਮਸੀਐਚ ਵਿੱਚ ਮਰੀਜ਼ਾਂ ਨੂੰ ਸਵੇਰ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।

langar ਬਾਬੇ ਨਾਨਕ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਦੌਰਾਨ ਸਿੱਖ ਨੌਜਵਾਨਾਂ ਵੱਲੋਂ ਬਿਹਾਰ ਦੇ ਇੱਕ ਹਸਪਤਾਲ ਬਾਹਰ ਲਗਾਇਆ ਜਾਂਦਾ ਹੈ ਲੰਗਰ, ਰੋਜ਼ਾਨਾ ਅਨੇਕਾਂ ਲੋੜਵੰਦ ਛਕਦੇ ਨੇ ਲੰਗਰ

ਇਨ੍ਹਾਂ ਨੌਜਵਾਨਾਂ ਵਿੱਚ ਕੁਝ ਕਾਰੋਬਾਰੀ ਹਨ ਤੇ ਕੁਝ ਵਿਦਿਆਰਥੀ ਹਨ। ਇਹ ਆਪਣੀ ਜੇਬ ਖ਼ਰਚੀ ਵਿੱਚੋਂ ਦਸਵੰਦ ਕੱਢ ਕੇ ਮਰੀਜ਼ਾ ਲਈ ਅਨੋਖਾ ਲੰਗਰ ਲਾ ਰਹੇ ਹਨ।

langar ਬਾਬੇ ਨਾਨਕ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਦੌਰਾਨ ਸਿੱਖ ਨੌਜਵਾਨਾਂ ਵੱਲੋਂ ਬਿਹਾਰ ਦੇ ਇੱਕ ਹਸਪਤਾਲ ਬਾਹਰ ਲਗਾਇਆ ਜਾਂਦਾ ਹੈ ਲੰਗਰ, ਰੋਜ਼ਾਨਾ ਅਨੇਕਾਂ ਲੋੜਵੰਦ ਛਕਦੇ ਨੇ ਲੰਗਰ

ਮਿਲੀ ਜਾਣਕਾਰੀ ਮੁਤਾਬਕ ਹਸਪਤਾਲ ਵਿੱਚ ਸਵੇਰੇ 8 ਵਜੇ ਹੀ ਮਰੀਜ਼ਾਂ ਦੇ ਵਾਰਸਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਰੋਜ਼ਾਨਾ 20 ਲੀਟਰ ਚਾਹ ਤੇ 2 ਹਜ਼ਾਰ ਰੁਪਏ ਦੇ ਬਿਸਕੁਟਾਂ ਦਾ ਲੰਗਰ ਲਾਇਆ ਜਾਂਦਾ ਹੈ।ਨੌਵਜਾਨਾਂ ਦੇ ਸਮਰਥਨ ਲਈ ਹੁਣ ਬਜ਼ੁਰਗ ਤੇ ਮਹਿਲਾਵਾਂ ਵੀ ਉਨ੍ਹਾਂ ਨਾਲ ਆਉਣ ਲੱਗ ਪਈਆਂ ਹਨ। ਇੱਥੋਂ ਤਕ ਕਿ ਜਾਨਵਰਾਂ ਨੂੰ ਵੀ ਲੰਗਰ ਛਕਾਇਆ ਜਾਂਦਾ ਹੈ।

-PTC News

Related Post