ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲੇ ਨੂੰ ਚਟਾਇਆ ਥੁੱਕ, ਚਾੜ੍ਹਿਆ ਕੁਟਾਪਾ (ਤਸਵੀਰਾਂ)

By  Jashan A December 27th 2018 05:58 PM -- Updated: December 27th 2018 05:59 PM

ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲੇ ਨੂੰ ਚਟਾਇਆ ਥੁੱਕ, ਚਾੜ੍ਹਿਆ ਕੁਟਾਪਾ (ਤਸਵੀਰਾਂ),ਪਟਨਾ: ਅਕਸਰ ਹੀ ਕਿਹਾ ਜਾਂਦਾ ਹੈ ਕਿ ਪਿੰਡਾਂ ਦੇ ਛੋਟੇ ਮੋਟੇ ਮਾਮਲਿਆਂ ਨੂੰ ਨਿਪਟਾਉਣ ਲਈ ਪੰਚਾਇਤਾਂ ਚੁਣੀਆਂ ਜਾਂਦੀਆਂ ਹਨ। ਪਿੰਡ ਦੀ ਚੁਣੀ ਹੋਈ ਪੰਚਾਇਤ ਹੀ ਪਿੰਡਾਂ ਦੇ ਮਸਲੇ ਨਿਪਟਾਉਂਦੀ ਹੈ ਅਤੇ ਪਿੰਡ ਦੇ ਲੋਕ ਵੀ ਉਸ ਨੂੰ ਸਿਰ ਮੱਥੇ ਮੰਨਦੇ ਹਨ।

bihar ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲੇ ਨੂੰ ਚਟਾਇਆ ਥੁੱਕ, ਚਾੜ੍ਹਿਆ ਕੁਟਾਪਾ (ਤਸਵੀਰਾਂ)

ਪਰ ਬਿਹਾਰ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਬਿਹਾਰ ਵਿਚ ਇਕ ਵਿਅਕਤੀ ਨੂੰ ਪੰਚਾਇਤ ਨੇ ਥੁੱਕ ਚੱਟਣ ਲਈ ਮਜਬੂਰ ਕੀਤਾ ਗਿਆ।

ਹੋਰ ਪੜ੍ਹੋ:ਇੱਕ ਭਰਾ ਨੂੰ ਭੈਣ ਦੀ ਰਾਖੀ ਕਰਨੀ ਪਈ ਮਹਿੰਗੀ, ਸ਼ਰਾਰਤੀ ਅਨਸਰਾਂ ਨੇ ਇਸ ਗੱਲ ਦਾ ਲਿਆ ਬਦਲਾ

ਇਹ ਘਟਨਾ ਬਿਹਾਰ ਦੇ ਇਕ ਪੇਂਡੂ ਖੇਤਰ ਦੀ ਹੈ।ਉਕਤ ਵਿਅਕਤੀ 'ਤੇ ਇਲਜ਼ਾਮ ਸੀ ਕਿ ਉਸ ਕੋਲ ਟਿਊਸ਼ਨ ਪੜ੍ਹਨ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਉਹ ਗਲਤ ਨਜ਼ਰ ਨਾਲ ਦੇਖਦਾ ਸੀ।

bihar ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲੇ ਨੂੰ ਚਟਾਇਆ ਥੁੱਕ, ਚਾੜ੍ਹਿਆ ਕੁਟਾਪਾ (ਤਸਵੀਰਾਂ)

ਪੰਚਾਇਤ ਨੇ ਪਹਿਲਾ ਇਸ ਵਿਅਕਤੀ ਤੋਂ ਪੁਲਿਸ ਦੀ ਮੌਜੂਦਗੀ 'ਚ ਉਸ ਤੋਂ ਮੁਆਫੀ ਮੰਗਵਾਈ ਅਤੇ ਫਿਰ ਉਸ ਨਾਲ ਕੁੱਟਮਾਰ ਕੀਤੀ ਗਈ।

-PTC News

Related Post