ਬਿਹਾਰ ਵਿੱਚ ਹੜ੍ਹ ਦਾ ਕਹਿਰ ਜਾਰੀ ,ਹੁਣ ਤੱਕ 40 ਲੋਕਾਂ ਦੀ ਹੋਈ ਮੌਤ

By  Shanker Badra October 1st 2019 02:51 PM

ਬਿਹਾਰ ਵਿੱਚ ਹੜ੍ਹ ਦਾ ਕਹਿਰ ਜਾਰੀ ,ਹੁਣ ਤੱਕ 40 ਲੋਕਾਂ ਦੀ ਹੋਈ ਮੌਤ :ਪਟਨਾ : ਬਿਹਾਰ ਵਿੱਚ ਹੜ੍ਹ ਦਾ ਕਹਿਰ ਜਾਰੀ ਹੈ। ਹੜ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜ ਵਿੱਚ ਹੜ੍ਹਾਂ ਕਾਰਨਹੁਣ ਤੱਕ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਗੱਲਬਾਤ ਕੀਤੀ ਅਤੇ ਰਾਜ ਵਿਚ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਲਈ ਹੈ। [caption id="attachment_345569" align="aligncenter" width="300"]Bihar state rainfall flooding Havoc continues ,40 dead ਬਿਹਾਰ ਵਿੱਚ ਹੜ੍ਹ ਦਾ ਕਹਿਰ ਜਾਰੀ ,  ਹੁਣ ਤੱਕ 40 ਲੋਕਾਂ ਦੀ ਹੋਈ ਮੌਤ[/caption] ਬਿਹਾਰ ਦੀ ਰਾਜਧਾਨੀ ਪਟਨਾ ਸਮੇਤ ਰਾਜ ਦੇ ਕਈ ਇਲਾਕੇ ਪਾਣੀ 'ਚ ਡੁੱਬ ਗਏ ਹਨ। ਇਸ ਮਗਰੋਂ ਓਥੇ ਮੀਂਹ ਕਾਰਨ ਡੁੱਬੇ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਤੇਜ਼ ਹੋ ਗਏ ਹਨ। ਕੇਂਦਰ ਸਰਕਾਰ ਨੇਰਾਹਤ ਅਤੇ ਬਚਾਅ ਵਿਚ ਸਹਾਇਤਾ ਲਈਹਵਾਈ ਸੈਨਾ ਦੇਦੋਹੈਲੀਕਾਪਟਰ ਮੁਹੱਈਆ ਕਰਵਾਏ ਹਨ , ਜਿਸ ਨਾਲ ਪਾਣੀ ਵਿੱਚ ਘਿਰੇ ਲੋਕਾਂ ਲਈ ਖਾਣੇ ਦੇ ਪੈਕੇਟ ਪਹੁੰਚਾਏ ਜਾ ਰਹੇ ਹਨ। ਇਸ ਦੇ ਬਾਵਜੂਦ ਬਹੁਤ ਸਾਰੇ ਪ੍ਰਭਾਵਿਤ ਇਲਾਕਿਆਂ ਵਿਚ ਪੀਣ ਵਾਲਾ ਪਾਣੀ ਉਪਲਬਧ ਨਹੀਂ ਹੈ। ਇਸ ਤੋਂ ਪ੍ਰਭਾਵਿਤ ਲੋਕਾਂ ਵਿਚ ਨਾਰਾਜ਼ਗੀ ਹੈ। [caption id="attachment_345572" align="aligncenter" width="300"]Bihar state rainfall flooding Havoc continues ,40 dead ਬਿਹਾਰ ਵਿੱਚ ਹੜ੍ਹ ਦਾ ਕਹਿਰ ਜਾਰੀ ,  ਹੁਣ ਤੱਕ 40 ਲੋਕਾਂ ਦੀ ਹੋਈ ਮੌਤ[/caption] ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਸਾਰੇ ਨੇਤਾਵਾਂ ਨੇ  ਬਿਹਾਰ 'ਚ ਬਰਸਾਤੀ ਹੜ੍ਹਾਂ ਨਾਲ ਜੂਝ ਰਹੇ ਲੋਕਾਂ ਦੀ ਸਾਰ ਲਈ ਹੈ। ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਸੋਮਵਾਰ ਨੂੰ ਆਪਣੇ ਹਲਕੇ ਦੇ ਹਾਜੀਪੁਰ ਪਹੁੰਚੇ। ਜਿਥੇ ਲੋਕਾਂ ਨੇ ਪਾਣੀ ਦੀ ਕਿੱਲਤ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਦਾ ਘਿਰਾਓ ਕੀਤਾ ਹੈ। [caption id="attachment_345570" align="aligncenter" width="300"]Bihar state rainfall flooding Havoc continues ,40 dead ਬਿਹਾਰ ਵਿੱਚ ਹੜ੍ਹ ਦਾ ਕਹਿਰ ਜਾਰੀ ,  ਹੁਣ ਤੱਕ 40 ਲੋਕਾਂ ਦੀ ਹੋਈ ਮੌਤ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੁਧਿਆਣਾ : ਦੋ ਪਿੰਡਾਂ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਵਿਅਕਤੀਆਂ ਦੀ ਹੋਈ ਮੌਤ ਦੂਜੇ ਪਾਸੇ ਕੇਂਦਰੀ ਮੰਤਰੀ ਅਤੇ ਪਟਨਾ ਸਾਹਿਬ ਦੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਸੋਮਵਾਰ ਨੂੰ ਕਿਹਾ ਕਿ ਪਟਨਾ ਵਿੱਚ ਸੀਵਰੇਜ ਸਿਸਟਮ ਵਿੱਚ ਸਮੱਸਿਆ ਹੈ,ਜਿਸ ਕਾਰਨ ਹੜ੍ਹ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ, 'ਮੈਂ ਫਰੱਕਾ ਡੈਮ ਦੇ ਸਾਰੇ ਗੇਟ ਖੁਲ੍ਹਵਾਂ ਦਿੱਤੇ ਹਨ ,ਏਅਰ ਡ੍ਰੌਪ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਨਾਲ ਹੀ ਕੋਲ ਇੰਡੀਆ ਤੋਂ ਪੰਪਾਂ ਦੀ ਮੰਗ ਵੀ ਕੀਤੀ ਗਈ ਹੈ ਤਾਂ ਜੋ ਜਲਦੀ ਪਾਣੀ ਜਲਦੀ ਕੱਢਿਆ ਜਾ ਸਕੇ। ਪ੍ਰਸਾਦ ਨੇ ਕਿਹਾ ਕਿ ਪਟਨਾ ਦੇ ਲੋਕ ਦੁਖੀ ਹਨ ਅਤੇ ਉਹ ਉਨ੍ਹਾਂ ਦੇ ਨਾਲ ਹਨ। -PTCNews

Related Post