Sun, May 19, 2024
Whatsapp

ਲੁਧਿਆਣਾ : ਦੋ ਪਿੰਡਾਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਵਿਅਕਤੀਆਂ ਦੀ ਹੋਈ ਮੌਤ

Written by  Shanker Badra -- October 01st 2019 02:30 PM
ਲੁਧਿਆਣਾ : ਦੋ ਪਿੰਡਾਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਵਿਅਕਤੀਆਂ ਦੀ ਹੋਈ ਮੌਤ

ਲੁਧਿਆਣਾ : ਦੋ ਪਿੰਡਾਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਵਿਅਕਤੀਆਂ ਦੀ ਹੋਈ ਮੌਤ

ਲੁਧਿਆਣਾ : ਦੋ ਪਿੰਡਾਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਵਿਅਕਤੀਆਂ ਦੀ ਹੋਈ ਮੌਤ:ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਵਿਚ ਬੀਤੀ ਰਾਤ ਜ਼ਹਿਰਲੀ ਸ਼ਰਾਬ ਪੀਣ ਕਾਰਨ ਦੋ ਪਿੰਡਾਂ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਦਾ ਇਲਾਜ ਚਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਥਾਣਾ ਡੇਹਲੋਂ ਦੇ ਅਧੀਨ ਪੈਂਦੇ ਪਿੰਡ ਰਣੀਆਂ ਵਿਖੇ ਬੀਤੀ ਰਾਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। [caption id="attachment_345565" align="aligncenter" width="300"]Ludhiana: two villages Drinking poisonous alcohol Due 4 people died ਲੁਧਿਆਣਾ : ਦੋ ਪਿੰਡਾਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਵਿਅਕਤੀਆਂ ਦੀ ਹੋਈ ਮੌਤ[/caption] ਇਸੇ ਤਰ੍ਹਾਂ ਹੀ ਥਾਣਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜਸਪਾਲ ਬਾਂਗਰ ਵਿਖੇ ਵੀ ਬੀਤੀ ਰਾਤ ਸ਼ਰਾਬ ਪੀਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਦੇ ਇਲਾਵਾ ਇਕ ਵਿਅਕਤੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੁਧਿਆਣਾ ਵਿਚ ਦਾਖਲ ਕਰਵਾਇਆ ਗਿਆ ਹੈ। [caption id="attachment_345563" align="aligncenter" width="300"]Ludhiana: two villages Drinking poisonous alcohol Due 4 people died ਲੁਧਿਆਣਾ : ਦੋ ਪਿੰਡਾਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਵਿਅਕਤੀਆਂ ਦੀ ਹੋਈ ਮੌਤ[/caption] ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ ਉਤੇ ਪੁੱਜੀਆਂ ਹਨ। ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। -PTCNews


Top News view more...

Latest News view more...

LIVE CHANNELS
LIVE CHANNELS