ਬਿਜਨੌਰ : CJM ਅਦਾਲਤ ‘ਚ ਫਾਇਰਿੰਗ ਮਾਮਲਾ, 18 ਪੁਲਿਸ ਕਰਮੀ ਸਸਪੈਂਡ

By  Jashan A December 18th 2019 03:27 PM

ਬਿਜਨੌਰ : CJM ਅਦਾਲਤ ‘ਚ ਫਾਇਰਿੰਗ ਮਾਮਲਾ, 18 ਪੁਲਿਸ ਕਰਮੀ ਸਸਪੈਂਡ,ਨਵੀਂ ਦਿੱਲੀ: ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਬਸਪਾ ਨੇਤਾ ਦੇ ਹੱਤਿਆ ਦੋਸ਼ੀ ਨੂੰ ਚੀਫ ਜ਼ੁਡੀਸ਼ੀਅਲ ਮੈਜਿਸਟ੍ਰੇਟ ਕੋਰਟ (ਸੀ. ਜੇ. ਐੱਮ.) ਅਦਾਲਤ ਕੰਪਲੈਕਸ 'ਚ ਗੋਲੀਆਂ ਨਾਲ ਭੁੰਨ ਦਿੱਤਾ ਗਿਆ।

ਇਸ ਮਾਮਲੇ 'ਚ ਵੱਡੀ ਕਾਰਵਾਈ ਕਰਦੇ ਹੋਏ ਐੱਸ. ਪੀ. ਨੇ 18 ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਉਨ੍ਹਾਂ 'ਤੇ ਲਾਪ੍ਰਵਾਹੀ ਵਰਤਣ 'ਤੇ ਕਾਰਵਾਈ ਕੀਤੀ ਗਈ।

ਹੋਰ ਪੜ੍ਹੋ: ਛੁੱਟੀਆਂ ਦੇ ਦਿਨਾਂ ਵਿੱਚ ਕੀ ਕਰਨ ਬੱਚੇ,ਪੜ੍ਹੋ ਇਹ ''ਨੇਕ ਸਲਾਹ''

ਤੁਹਾਨੂੰ ਦੱਸ ਦਈਏ ਕਿ ਬਿਜਨੌਰ ਸੀ.ਜੇ.ਐੱਮ. ਕੋਰਟ 'ਚ ਕੱਲ ਦੋਸ਼ੀ ਸ਼ਾਹਨਵਾਜ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਸ਼ਾਹਨਵਾਜ਼ 'ਤੇ ਬੀ.ਐੱਸ.ਪੀ ਨੇਤਾ ਅਹਿਸਾਨ ਅਹਿਮਦ ਅਤੇ ਉਨ੍ਹਾਂ ਦੇ ਭਾਣਜੇ ਦੀ ਹੱਤਿਆ ਦਾ ਦੋਸ਼ ਸੀ। ਇਸ ਦੌਰਾਨ ਅਚਾਨਕ ਗੋਲੀਆਂ ਦੀ ਆਵਾਜ਼ ਆਉਣ ਕਾਰਨ ਕੋਰਟ ਰੂਮ ਚ ਹਫੜਾ-ਦਫੜੀ ਮਚ ਗਈ।

Bijnore Firing Caseਦੱਸਣਯੋਗ ਹੈ ਕਿ ਬਿਜਨੌਰ 'ਚ ਇਸੇ ਸਾਲ 28 ਮਈ ਨੂੰ ਬੀ.ਐੱਸ.ਪੀ. ਨੇਤਾ ਹਾਜੀ ਅਹਿਸਾਨ ਅਤੇ ਉਨ੍ਹਾਂ ਦੇ ਭਾਣਜੇ ਸ਼ਾਦਾਬ ਦੀ ਉਨ੍ਹਾਂ ਦੇ ਦਫਤਰ 'ਚ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

-PTC News

Related Post