ਰਾਜਸਥਾਨ ਦੇ ਬੀਕਾਨੇਰ ਵਿੱਚ ਸਰਹੱਦ ਨੇੜੇ ਹਵਾਈ ਫੌਜ ਨੇ ਸੁੱਟਿਆ ਪਾਕਿਸਤਾਨੀ ਡਰੋਨ

By  Shanker Badra March 4th 2019 08:15 PM

ਰਾਜਸਥਾਨ ਦੇ ਬੀਕਾਨੇਰ ਵਿੱਚ ਸਰਹੱਦ ਨੇੜੇ ਹਵਾਈ ਫੌਜ ਨੇ ਸੁੱਟਿਆ ਪਾਕਿਸਤਾਨੀ ਡਰੋਨ:ਜੈਪੁਰ : ਰਾਜਸਥਾਨ ਦੇ ਬੀਕਾਨੇਰ ਵਿੱਚ ਭਾਰਤ-ਪਾਕਿ ਸਰਹੱਦ ਨੇੜੇ ਅੱਜ ਸਵੇਰੇ 11.30 ਵਜੇ ਭਾਰਤੀ ਹਵਾਈ ਫੌਜ ਦੇ ਇੱਕ ਸੁਖੋਈ 30ਐਮ.ਕੇ.ਆਈ ਨੇ ਪਾਕਿਸਤਾਨੀ ਡਰੋਨ ਸੁੱਟ ਦਿੱਤਾ ਹੈ।ਇਸ ਡਰੋਨ ਦਾ ਪਤਾ ਭਾਰਤੀ ਹਵਾਈ ਰੱਖਿਆ ਰਾਡਾਰ ਦੁਆਰਾ ਲਗਾਇਆ ਗਿਆ ਸੀ।

Bikaner international border shot down Pakistani drone ਰਾਜਸਥਾਨ ਦੇ ਬੀਕਾਨੇਰ ਵਿੱਚ ਸਰਹੱਦ ਨੇੜੇ ਹਵਾਈ ਫੌਜ ਨੇ ਸੁੱਟਿਆ ਪਾਕਿਸਤਾਨੀ ਡਰੋਨ

ਜਾਣਕਾਰੀ ਅਨੁਸਾਰ ਪਾਕਿਸਤਾਨੀ ਡਰੋਨ ਨੇ ਬੀਕਾਨੇਰ ਨੇੜੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ,ਜਿਸ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਜਵਾਨਾਂ ਨੇ ਉਸ ਪਾਕਿਸਤਾਨੀ ਡਰੋਨ 'ਤੇ ਗੋਲੀਬਾਰੀ ਕੀਤੀ ਅਤੇ ਪਾਕਿਸਤਾਨੀ ਡਰੋਨ ਹੇਠਾਂ ਡਿੱਗ ਗਿਆ।

-PTCNews

Related Post