ਜਦੋਂ ਪੁਲਿਸ ਮੁਲਾਜ਼ਮਾਂ ਨੇ ਬਜ਼ੁਰਗ ਨਾਲ ਕੀਤੀ ਬਤਮੀਜ਼ੀ ਤਾਂ ਬਿਕਰਮ ਮਜੀਠੀਆ ਨੇ ਥਾਣੇ ਵਿਚ ਜਾ ਕੇ ਥਾਣਾ ਮੁਖੀ ਦੀ ਲਾਈ ਕਲਾਸ

By  Shanker Badra February 12th 2020 07:00 PM -- Updated: February 12th 2020 07:05 PM

ਜਦੋਂ ਪੁਲਿਸ ਮੁਲਾਜ਼ਮਾਂ ਨੇ ਬਜ਼ੁਰਗ ਨਾਲ ਕੀਤੀ ਬਤਮੀਜ਼ੀ ਤਾਂ ਬਿਕਰਮ ਮਜੀਠੀਆ ਨੇ ਥਾਣੇ ਵਿਚ ਜਾ ਕੇ ਥਾਣਾ ਮੁਖੀ ਦੀ ਲਾਈ ਕਲਾਸ:ਮਹਿਤਾ ਚੌਕ : ਪੰਜਾਬ ਵਿੱਚ ਅਮਨ ਕਾਨੂੰਨ ਨੂੰ ਕਾਇਮ ਰੱਖਣ ਲਈ ਪੁਲਿਸ ਤੈਨਾਤ ਕੀਤੀ ਜਾਂਦੀ ਹੈ। ਪੁਲਿਸ ਦਾ ਕੰਮ ਹੀ ਕਾਨੂੰਨ ਦਾ ਪਾਲਣ ਕਰਵਾਉਣਾ ਹੈ। ਜੇਕਰ ਪੁਲਿਸ ਆਪਣੇ ਅਧਿਕਾਰ ਦੀ ਗਲਤ ਵਰਤੋਂ ਕਰੇ ਤਾਂ ਪੁਲਸ ਦੀ ਕਾਰਗੁਜ਼ਾਰੀ ਵੀ ਵਿਵਾਦਾਂ ਵਿੱਚ ਆ ਜਾਵੇਗੀ ,ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਦੇਥਾਣਾ ਮਹਿਤਾ ਵਿਚ ਸਾਹਮਣੇ ਆਇਆ ਹੈ।

Bikram Singh Majithia Mehta Chowk police station Elders With Bullying Accused On Police officer ਜਦੋਂ ਪੁਲਿਸ ਮੁਲਾਜ਼ਮਾਂ ਨੇਬਜ਼ੁਰਗ ਨਾਲ ਕੀਤੀ ਬਤਮੀਜ਼ੀ ਤਾਂ ਬਿਕਰਮ ਮਜੀਠੀਆ ਨੇਥਾਣੇ ਵਿਚ ਜਾ ਕੇ ਥਾਣਾ ਮੁਖੀ ਦੀ ਲਾਈ ਕਲਾਸ

ਜਿੱਥੇ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਬਜ਼ੁਰਗ ਵਿਅਕਤੀ ਨਾਲ ਬਤਮੀਜ਼ੀ ਕਰਨ ਦੀ ਖ਼ਬਰ ਮਿਲੀ ਹੈ। ਜਦੋਂ ਇਸ ਗੱਲ ਦਾ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪਤਾ ਲੱਗਾ ਤਾਂ ਬਿਕਰਮ ਸਿੰਘ ਮਜੀਠੀਆ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨਾਲ ਥਾਣਾ ਮਹਿਤਾ ਵਿਚ ਪੁੱਜੇ ਹਨ ਅਤੇ ਥਾਣਾ ਮੁਖੀ ਉਤੇ ਇਕ ਬਜੁਰਗ ਨਾਲ ਧੱਕਾ ਕਰਨ ਦੇ ਦੋਸ਼ ਲਾਉਂਦੇ ਹਨ।

Bikram Singh Majithia Mehta Chowk police station Elders With Bullying Accused On Police officer ਜਦੋਂ ਪੁਲਿਸ ਮੁਲਾਜ਼ਮਾਂ ਨੇਬਜ਼ੁਰਗ ਨਾਲ ਕੀਤੀ ਬਤਮੀਜ਼ੀ ਤਾਂ ਬਿਕਰਮ ਮਜੀਠੀਆ ਨੇਥਾਣੇ ਵਿਚ ਜਾ ਕੇ ਥਾਣਾ ਮੁਖੀ ਦੀ ਲਾਈ ਕਲਾਸ

ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਸਾਹਮਣੇ ਆਈ ਹੈ। ਜਿਸ ਵਿੱਚਬਿਕਰਮ ਸਿੰਘ ਮਜੀਠੀਆਥਾਣਾ ਮੁਖੀ ਨੂੰ ਕਹਿ ਰਹੇ ਹਨ ਕਿ ਬਜੁਰਗ ਨੂੰ ਗਾਲਾਂ ਕੱਢ ਰਹੇ ਹੋ, ਉਸਦੀ ਉਮਰ ਦਾ ਤਾਂ ਲਿਹਾਜ਼ ਕਰੋ। ਮਜੀਠੀਆ ਆਖ ਰਹੇ ਹਨ ਕਿ ਕੁਰਸੀ ਉਤੇ ਬੈਠ ਕੇ ਤੁਸੀਂ ਆਪਣੇ ਆਪ ਨੂੰ ਰੱਬ ਸਮਝਦੇ ਹੋ। ਇਸ ਦੇ ਲਈ ਬਿਕਰਮ ਸਿੰਘ ਮਜੀਠੀਆ ਨੇ ਫੇਸਬੁੱਕ ਉਤੇ ਪੋਸਟ ਵੀ ਪਾਈ ਹੈ।

Bikram Singh Majithia Mehta Chowk police station Elders With Bullying Accused On Police officer ਜਦੋਂ ਪੁਲਿਸ ਮੁਲਾਜ਼ਮਾਂ ਨੇਬਜ਼ੁਰਗ ਨਾਲ ਕੀਤੀ ਬਤਮੀਜ਼ੀ ਤਾਂ ਬਿਕਰਮ ਮਜੀਠੀਆ ਨੇਥਾਣੇ ਵਿਚ ਜਾ ਕੇ ਥਾਣਾ ਮੁਖੀ ਦੀ ਲਾਈ ਕਲਾਸ

ਉਨ੍ਹਾਂ ਲਿਖਿਆ ’ਕਾਂਗਰਸ ਦੀ ਸ਼ਹਿ ਹੇਠ ਪੰਜਾਬ ਦਾ ਪੁਲਿਸ ਮਹਿਕਮਾ ਲੋਕਾਂ ਨਾਲ ਸ਼ਰੇਆਮ ਧੱਕੇਸ਼ਾਹੀ 'ਤੇ ਉੱਤਰਿਆ ਹੋਇਆ ਹੈ, ਇਹੀ ਨਹੀਂ ਬਜ਼ੁਰਗ ਲੋਕਾਂ ਦੀ ਉਮਰ ਦਾ ਲਿਹਾਜ਼ ਭੁੱਲ ਕੇ ਪੁਲਿਸ ਅਫ਼ਸਰਸ਼ਾਹੀ ਗਾਲੀ-ਗਲੋਚ ਤੱਕ ਪੁੱਜ ਜਾਂਦੀ ਹੈ। ਅਸੀਂ ਪੰਜਾਬ ਦੇ ਲੋਕਾਂ ਨਾਲ ਕਿਸੇ ਵੀ ਸੂਰਤ 'ਤੇ ਧੱਕਾ ਨਹੀਂ ਹੋਣ ਦੇਵਾਂਗੇ। ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਲੋਕਾਂ ਨਾਲ ਪਹਿਲਾਂ ਵੀ ਖੜ੍ਹਾ ਸੀ ਅਤੇ ਹਮੇਸ਼ਾ ਖੜ੍ਹਾ ਰਹੇਗਾ।’

-PTCNews

Related Post