ਜਨਮ ਦਿਨ ਸਪੈਸ਼ਲ: ਜਾਣੋ, ਗੁਰਨਾਮ ਭੁੱਲਰ ਦੇ ਫਾਜ਼ਿਕਲਾ ਦੇ ਨਿੱਕੇ ਜਿਹੇ ਪਿੰਡ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੱਕ ਪਹੁੰਚਣ ਦਾ ਸਫ਼ਰ

By  Jashan A February 8th 2019 03:52 PM -- Updated: February 8th 2019 04:45 PM

ਜਨਮ ਦਿਨ ਸਪੈਸ਼ਲ: ਜਾਣੋ, ਗੁਰਨਾਮ ਭੁੱਲਰ ਦੇ ਫਾਜ਼ਿਕਲਾ ਦੇ ਨਿੱਕੇ ਜਿਹੇ ਪਿੰਡ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੱਕ ਪਹੁੰਚਣ ਦਾ ਸਫ਼ਰ,ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ 'ਚ ਬੇਹਰਤਰੀਨ ਗੀਤ ਪਾਉਣ ਵਾਲੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਅੱਜ ਆਪਣਾ ਜਨਮਦਿਨ ਮਨ੍ਹਾ ਰਹੇ ਹਨ। ਗੁਰਨਾਮ ਭੁੱਲਰ ਦਾ ਜਨਮ 8 ਫਰਵਰੀ 1995 ਨੂੰ ਮਾਤਾ ਲਖਵਿੰਦਰ ਕੌਰ ਤੇ ਪਿਤਾ ਬਲਜੀਤ ਸਿੰਘ ਭੁੱਲਰ ਦੇ ਘਰ ਪਿੰਡ ਕਮਾਲ ਵਾਲਾ ਜਿਲ੍ਹਾ ਫਾਜ਼ਿਲਕਾ ਵਿੱਚ ਹੋਇਆ ਸੀ।

ਉਨ੍ਹਾਂ ਨੇ ਕਈ ਰਿਐਲਿਟੀ ਸ਼ੋਅਜ਼ 'ਚ ਹਿੱਸਾ ਵੀ ਲਿਆ। ਉਹ ਆਵਾਜ਼ ਪੰਜਾਬ ਦੀ' ਦੇ ਸੀਜ਼ਨ 5 ਦੇ ਜੇਤੂ ਵੀ ਰਹਿ ਚੁੱਕੇ ਹਨ।ਰਨਾਮ ਭੁੱਲਰ ਆਪਣੇ ਜ਼ਿਆਦਾਤਰ ਗੀਤਾਂ 'ਚ ਆਪਸੀ ਰਿਸ਼ਤਿਆਂ ਨੂੰ ਦਰਸਾਉਂਦੇ ਹਨ। ਉਹ ਆਪਣੇ ਗੀਤਾਂ ਰਾਹੀਂ ਹਮੇਸ਼ਾ ਸੱਭਿਆਚਾਰਕ ਭਾਈਚਾਰੇ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ।

-PTC News

Related Post