ਬੀਜੇਪੀ ਮੰਤਰੀਆਂ ਦੇ ਬਿਆਨ ਨੇ ਦੁਚਿੱਤੀ 'ਚ ਪਾਈ ਦੁਨੀਆਂ

By  Joshi April 19th 2018 05:01 PM -- Updated: April 19th 2018 05:16 PM

ਬੀਜੇਪੀ ਦੇ ਮੰਤਰੀ - 'ਮਹਾਂਭਾਰਤ ਦੇ ਸਮੇਂ 'ਚ WI-FI, ਭਾਰਤ 'ਚ ਹੋਈ ਇੰਟਰਨੈੱਟ ਦੀ ਖੋਜ'

ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਵ ਵੱਲੋਂ ਦਿੱਤੇ ਗਏ ਇੱਕ ਬਿਆਨ ਨੇ ਰਾਜਨੀਤੀ ਦੀ ਦੁਨੀਆਂ ਨੂੰ ਤਾਂ ਹਿਲਾ ਕੇ ਰੱਖਿਆ ਹੀ ਹੈ, ਬਲਕਿ ਕਈ ਧਾਰਮਿਕ ਆਗੂਆਂ ਨੂੰ ਵੀ ਸੋਚ 'ਚ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਮਹਾਭਾਰਤ 'ਚ ਧ੍ਰਿਤਰਾਸ਼ਟਰ ਨੂੰ ਪਤਾ ਸੀ ਕਿ ਜੰਗ ਦੇ ਕੀ ਹਾਲਾਤ ਹਨ, ਜੋ ਕਿ ਬਿਨ੍ਹਾਂ ਇੰਟਰਨੈਟ ਤੋਂ ਸੰਭਵ ਨਹੀਂ ਹੈ।

ਇਹ ਬਿਆਨ ਮੁੱਖ ਮੰਤਰੀ ਨੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੀ ਇੱਕ ਵਰਕਸ਼ਾਪ ਦੌਰਾਨ ਦਿੱਤਾ ਹੈ।

ਉਹਨਾਂ ਕਿਹਾ ਕਿ ਆਪਣੇ ਆਪ ਨੂੰ ਤਕਨਾਲੋਜੀ ਦੇ ਮਹਾਂਰਥੀ ਅਖਵਾਉਂਦੇ ਭਾਰਤੀਆਂ ਨੂੰ ਆਈ.ਟੀ ਵਿਭਾਗ 'ਚ ਨੌਕਰੀਆਂ ਦੇ ਰਹੇ ਹਨ।

ਇਸ ਤੋਂ ਪਹਿਲਾਂ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਆਪਣੇ ਬਿਆਨ ਦਿੱਤਾ ਸੀ ਕਿ ਯੌਗਿਕ ਫਾਰਮਿੰਗ 'ਚ ਬੀਜਾਂ ਦੀ ਤਾਕਤ ਨੂੰ ਪਰਮਾਤਮਾ ਦੀਆਂ ਕਿਰਣਾਂ ਦੀ ਸ਼ਕਤੀ ਨਾਲ ਵਧਾਏ ਜਾਣ ਦੀ ਲੋੜ੍ਹ ਹੈ।

—PTC News

Related Post