ਵਿਧਾਇਕ ਦੀ ਬੇਟੀ ਨੇ ਕਰਵਾਈ Love marriage ,ਪਿਤਾ ਨੂੰ ਲੱਗੀਆਂ ਮਿਰਚਾਂ , ਬੇਟੀ ਨੇ ਦੱਸਿਆ ਜਾਨ ਨੂੰ ਖਤਰਾ

By  Shanker Badra July 11th 2019 09:22 PM

ਵਿਧਾਇਕ ਦੀ ਬੇਟੀ ਨੇ ਕਰਵਾਈ Love marriage ,ਪਿਤਾ ਨੂੰ ਲੱਗੀਆਂ ਮਿਰਚਾਂ , ਬੇਟੀ ਨੇ ਦੱਸਿਆ ਜਾਨ ਨੂੰ ਖਤਰਾ:ਬਰੇਲੀ : ਉੱਤਰ ਪ੍ਰਦੇਸ਼ ਵਿੱਚ ਬਰੇਲੀ ਦੇ ਬਿਠਾਰੀ ਤੋਂ ਭਾਜਪਾ ਵਿਧਾਇਕ ਦੀ ਬੇਟੀ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਤੇ ਉਸ ਦੇ ਪਤੀ ਨੂੰ ਆਪਣੇ ਵਿਧਾਇਕ ਪਿਤਾ ਤੋਂ ਜਾਨ ਦਾ ਖ਼ਤਰਾ ਹੈ। ਇਸ ਲਈ ਉਸ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।ਭਾਜਪਾ ਵਿਧਾਇਕ ਦੀ ਬੇਟੀ ਸਾਕਸ਼ੀ ਮਿਸ਼ਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਅਪਲੋਡ ਕਰਕੇ ਆਪਣੇ ਪਿਤਾ ਉੱਤੇ ਦੋਸ਼ ਲਾਏ ਹਨ ਕਿ ਉਸ ਦੇ ਪਿਤਾ ਉਸ ਨੂੰ ਜਾਨ ਤੋਂ ਮਾਰਨਾ ਚਾਹੁੰਦੇ ਹਨ, ਕਿਉਂਕਿ ਉਸ ਨੇ ਦਲਿਤ ਮੁੰਡੇ ਨਾਲ ਵਿਆਹ ਕਰ ਲਿਆ ਹੈ।

BJP MLA Rajesh Mishra gave big statement on Daughter love marriage
ਵਿਧਾਇਕ ਦੀ ਬੇਟੀ ਨੇ ਕਰਵਾਈ Love marriage ,ਪਿਤਾ ਨੂੰ ਲੱਗੀਆਂ ਮਿਰਚਾਂ , ਬੇਟੀ ਨੇ ਦੱਸਿਆ ਜਾਨ ਨੂੰ ਖਤਰਾ

ਉਨ੍ਹਾਂ ਵੀਡੀਓ ਵਿੱਚ ਕਿਹਾ ਹੈ ਕਿ ਵਿਧਾਇਕ ਪਿਤਾ ਦੇ ਆਦਮੀ ਉਨ੍ਹਾਂ ਦੇ ਪਿੱਛੇ ਹਨ ਅਤੇ ਜੇਕਰ ਉਹ ਉਨ੍ਹਾਂ ਦੇ ਹੱਥ ਲੱਗ ਜਾਂਦੇ ਹਨ ਤਾਂ ਉਹ ਜ਼ਰੂਰ ਮਾਰੇ ਜਾਣਗੇ। ਇਸ ਡਰ ਦੇ ਨਾਲ ਹੀ ਦੋਵਾਂ ਨੇ ਬਰੇਲੀ ਪੁਲਿਸ ਕਪਤਾਨ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਸਾਕਸ਼ੀ ਨੇ ਆਪਣੇ ਦਲਿਤ ਦੋਸਤ ਅਜੀਤੇਸ਼ ਕੁਮਾਰ ਨਾਲ ਇਸ ਵੀਡੀਓ ਨੂੰ ਬੁੱਧਵਾਰ ਨੂੰ ਸੋਸ਼ਲ ਮੀਡੀਏ ਉੱਤੇ ਸ਼ੇਅਰ ਕੀਤਾ ਹੈ।

BJP MLA Rajesh Mishra gave big statement on Daughter love marriage ਵਿਧਾਇਕ ਦੀ ਬੇਟੀ ਨੇ ਕਰਵਾਈ Love marriage ,ਪਿਤਾ ਨੂੰ ਲੱਗੀਆਂ ਮਿਰਚਾਂ , ਬੇਟੀ ਨੇ ਦੱਸਿਆ ਜਾਨ ਨੂੰ ਖਤਰਾ

ਉੱਥੇ ਹੀ ਲੜਕੀ ਦੇ ਪਿਤਾ ਤੇ ਵਿਧਾਇਕ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਉਸ ਦੀ ਬੇਟੀ ਬਾਲਗ ਹੈ ਤੇ ਉਹ ਆਪਣੇ ਫ਼ੈਸਲੇ ਖ਼ੁਦ ਲੈ ਸਕਦੀ ਹੈ। ਵਿਧਾਇਕ ਨੇ ਕਿਹਾ ਕਿ ਉਸ ਦੀ ਬੇਟੀ ਨੂੰ ਉਸ ਕੋਲੋਂ, ਪਰਿਵਾਰ ਜਾਂ ਉਸ (ਵਿਧਾਇਕ) ਨਾਲ ਜੁੜੇ ਕਿਸੇ ਸ਼ਖ਼ਸ ਤੋਂ ਧਮਕੀ ਨਹੀਂ ਦਿੱਤੀ ਗਈ।ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

BJP MLA Rajesh Mishra gave big statement on Daughter love marriage ਵਿਧਾਇਕ ਦੀ ਬੇਟੀ ਨੇ ਕਰਵਾਈ Love marriage ,ਪਿਤਾ ਨੂੰ ਲੱਗੀਆਂ ਮਿਰਚਾਂ , ਬੇਟੀ ਨੇ ਦੱਸਿਆ ਜਾਨ ਨੂੰ ਖਤਰਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫ਼ੈਨਜ ਨੂੰ ਲੱਗਾ ਵੱਡਾ ਝਟਕਾ , ਇਸ ਗੱਲ ਤੋਂ ਦੁਖੀ ਅਦਾਕਾਰ ਧਰਮਿੰਦਰ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ

ਭਾਜਪਾ ਵਿਧਾਇਕ ਨੇ ਬੇਟੀ ਵਲੋਂ ਲਾਏ ਦੋਸ਼ਾਂ ਦਾ ਜਵਾਬ ਦਿੱਤਾ ਹੈ। ਕਦੇ ਵੀ ਦਲਿਤ ਨਾਲ ਵਿਆਹ ਕਰਨ ਦਾ ਵਿਰੋਧ ਨਹੀਂ ਕੀਤਾ ਪਰ ਉਸ ਦੇ ਭਵਿੱਖ ਨੂੰ ਲੈ ਕੇ ਕੁਝ ਚਿੰਤਾਵਾਂ ਹਨ। ਉਨ੍ਹਾਂ ਕਿਹਾ ਕਿ ਉਹ ਜਿਸ ਲੜਕੇ ਨਾਲ ਹੈ, ਉਹ ਉਮਰ ਵਿੱਚ ਉਸ ਤੋਂ 9 ਸਾਲ ਵੱਡਾ ਹੈ। ਇਕ ਪਿਤਾ ਹੋਣ ਦੇ ਨਾਤੇ ਉਹ ਵੀ ਉਸ ਦੇ ਭਵਿੱਖ ਬਾਰੇ ਚਿੰਤਿਤ ਹੈ ਕਿਉਂਕਿ ਉਸ ਵਿਅਕਤੀ ਦੀ ਆਮਦਨ ਜ਼ਿਆਦਾ ਨਹੀਂ।

-PTCNews

Related Post