ਤਰਨਤਾਰਨ 'ਚ ਵੱਡਾ ਦੁਖਦਾਈ ਹਾਦਸਾ, ਤਸਵੀਰਾਂ ਰਾਹੀਂ ਦੇਖੋ ਧਮਾਕੇ ਦਾ ਖੌਫ਼ਨਾਕ ਮੰਜ਼

By  Jashan A February 8th 2020 07:25 PM

ਤਰਨਤਾਰਨ: ਤਰਨਤਾਰਨ ਦੇ ਨਜ਼ਦੀਕੀ ਪਿੰਡ ਡਾਲੇਕੇ 'ਚ ਵਾਪਰੇ ਭਿਆਨਕ ਹਾਦਸੇ 'ਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਦੀ ਪੁਸ਼ਟੀ ਆਈ.ਜੀ ਪਰਮਾਰ ਨੇ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਹਾਦਸੇ 'ਚ ਹੁਣ ਤੱਕ ਕਈ ਲੋਕ ਜ਼ਖਮੀ ਵੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਭੇਜਿਆ ਗਿਆ ਹੈ।

Blast In Tarntaran At Nagar Kirtan See dangerous Pics ਇਸ ਹਾਦਸੇ ਦੀਆਂ ਕੁਝ ਰੂਹ ਕੰਬਾਊ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਦਿਲ ਦਹਿਲ ਰਿਹਾ ਹੈ। ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰਾਂ ਟਰਾਲੀ ਦੇ ਪਰਖੱਚੇ ਉੱਡ ਗਏ ਹਨ।

Blast In Tarntaran At Nagar Kirtan See dangerous Pics ਤੁਹਾਨੂੰ ਦੱਸ ਦੇਈਏ ਕਿ ਤਰਨਤਾਰਨ ਦੇ ਪਿੰਡ ਡਾਲੇਕੇ ‘ਚ ਜ਼ਬਰਦਸਤ ਧਮਾਕਾ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਤਿਹਾਸਕ ਗੁਰਦੁਆਰਾ ਪਹੁਵਿੰਡ ਤੋਂ ਟਾਹਲਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ,ਜਿਸ ‘ਚ ਪਟਾਕਿਆਂ ਨਾਲ ਭਰੀ ਇੱਕ ਟਰਾਲੀ ਵੀ ਸੀ, ਜਿਸ ‘ਚ ਪਏ ਪਟਾਕੇ ਅਚਾਨਕ ਫਟ ਗਏ, ਜਿਸ ਦੌਰਾਨ ਇਹ ਧਮਾਕਾ ਹੋ ਗਿਆ। ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਟਰਾਲੀ ਦੇ ਟੁਕੜੇ-ਟੁਕੜੇ ਹੋ ਗਏ।

ਹੋਰ ਪੜ੍ਹੋ: ਦਰਦਨਾਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ

ਮੁੱਢਲੀ ਜਾਣਕਾਰੀ ਮੁਤਾਬਕ ਜਿਸ ਟਰਾਲੀ ਵਿਚ ਇਹ ਧਮਾਕਾ ਹੋਇਆ ਉਸ ਵਿਚ ਪਟਾਕੇ ਰੱਖੇ ਹੋਏ ਸਨ ਅਤੇ ਕੁਝ ਨੌਜਵਾਨ ਟਰਾਲੀ ਦੇ ਨੇੜੇ ਹੀ ਪਟਾਕੇ ਚਲਾ ਰਹੇ ਸਨ। ਜਿਸ ਕਾਰਨ ਚੰਗਿਆੜੀ ਪਟਾਕਿਆਂ ਵਾਲੀ ਟਰਾਲੀ 'ਚ ਜਾ ਡਿੱਗੀ ਅਤੇ ਇਹ ਧਮਾਕਾ ਹੋਇਆ।

Blast In Tarntaran At Nagar Kirtan See dangerous Pics ਇਸ ਦੁਖਦਾਈ ਘਟਨਾ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੁੱਖ ਜਤਾਇਆ ਹੈ ਤੇ ਉਹਨਾਂ ਕਿਹਾ ਕਿ ਹਾਦਸੇ ਦੇ ਪੀੜਤਾਂ ਤੇ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਦੌਰਾਨ ਸਾਂਸਦ ਜਸਬੀਰ ਸਿੰਘ ਡਿੰਪਾ ਨੇ ਹਾਦਸੇ ‘ਤੇ ਦੁੱਖ ਜ਼ਾਹਰ ਕੀਤਾ ਹੈ।

-PTC News

Related Post