ਟਾਂਡਾ ਦੇ ਇਸ ਨੌਜਵਾਨ ਨੇ ਵਿਦੇਸ਼ 'ਚ ਕਰਵਾਈ ਬੱਲੇ-ਬੱਲੇ, ਕੀਤਾ ਪੰਜਾਬੀਆਂ ਦਾ ਨਾਂਅ ਰੋਸ਼ਨ

By  Joshi November 5th 2018 12:03 PM -- Updated: November 5th 2018 12:05 PM

ਟਾਂਡਾ ਦੇ ਇਸ ਨੌਜਵਾਨ ਨੇ ਵਿਦੇਸ਼ 'ਚ ਕਰਵਾਈ ਬੱਲੇ-ਬੱਲੇ, ਕੀਤਾ ਪੰਜਾਬੀਆਂ ਦਾ ਨਾਂਅ ਰੋਸ਼ਨ,ਅਕਸਰ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ ਉਥੇ ਆਪਣਾ ਨਾਂਅ ਚਮਕਾ ਹੀ ਆਉਂਦੇ ਹਨ, ਇਸ ਕਥਨ ਨੂੰ ਸੱਚ ਕੀਤਾ ਹੈ, ਟਾਂਡਾ ਦੇ ਰਹਿਣ ਵਾਲੇ ਰੌਨ ਸਿੰਘ ਨੇ, ਜਿਸ ਨੇ ਕੌਮਾਂਤਰੀ ਬਾਡੀ ਬਿਲਡਿੰਗ ਮੁਕਾਬਲਿਆਂ 'ਚ ਸਿਲਵਰ ਮੈਡਲ ਜਿੱਤ ਕੇ ਦੇਸ਼ ਅਤੇ ਟਾਂਡਾ ਦਾ ਨਾਮ ਰੋਸ਼ਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਯੂਕਰੇਨ 'ਚ ਹੋਏ ਕੌਮਾਂਤਰੀ ਬਾਡੀ ਬਿਲਡਿੰਗ ਮੁਕਾਬਲਿਆਂ 'ਚ ਟਾਂਡਾ ਉੜਮੁੜ ਨਾਲ ਸੰਬੰਧਤ ਹੋਣਹਾਰ ਬਾਡੀ ਬਿਲਡਰ ਰੌਨ ਸਿੰਘ ਨੇ ਇਹ ਮੈਡਲ ਜਿੱਤ ਕੇ ਪੂਰੇ ਪੰਜਾਬ ਦਾ ਨਾਂਅ ਇੱਕ ਵਾਰ ਤੋਂ ਦੁਨੀਆਂ ਦੇ ਨਕਸ਼ੇ 'ਤੇ ਲਿਆ ਦਿੱਤਾ ਹੈ। ਹੋਰ ਪੜ੍ਹੋ:ਹਿਮਾਚਲ ਦੇ ਬਿਲਾਸਪੁਰ ‘ਚ ਬੱਸ ਡਿੱਗੀ ਖੱਡ ‘ਚ, 1 ਦੀ ਮੌਤ 16 ਗੰਭੀਰ ਜ਼ਖਮੀ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਹੋਏ ਯੂਰਪ ਅਤੇ ਏਸ਼ੀਆ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਦੇ ਹਿੱਸਾ ਬਣੇ ਟਾਂਡਾ ਦੇ ਰੌਨ ਸਿੰਘ ਨੇ ਕਲਾਂਸਿਕ ਬਾਡੀ ਬਿਲਡਿੰਗ ਵਰਗ 'ਚ ਯੂਰਪ ਅਤੇ ਏਸ਼ੀਆ ਦੇ 21 ਦੇਸ਼ਾਂ ਤੋਂ ਆਏ ਪ੍ਰਤੀਯੋਗੀਆਂ ਨਾਲ ਮੁਕਾਬਲਾ ਕਰਦੇ ਹੋਏ ਦੇਸ਼ ਲਈ ਸਿਲਵਰ ਮੈਡਲ ਹਾਸਲ ਕੀਤਾ। ਇਸ ਮੌਕੇ ਰੌਨ ਸਿੰਘ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਅਤੇ ਮਈ ਇਸੇ ਤਰਾਂ ਹੀ ਆਪਣੇ ਸ਼ਹਿਰ ਅਤੇ ਪੰਜਾਬ ਵਾਸੀਆਂ ਦਾ ਨਾਂਅ ਰੋਸ਼ਨ ਕਰਦਾ ਰਹਾਂਗਾ। —PTC News  

Related Post