ਜਨਮਦਿਨ 'ਤੇ ਸਲਮਾਨ ਖ਼ਾਨ ਨੂੰ ਮਿਲਿਆ ਅਣਮੁੱਲਾ ਤੋਹਫ਼ਾ, ਭੈਣ ਅਰਪਿਤਾ ਨੇ ਦਿੱਤਾ ਧੀ ਨੂੰ ਜਨਮ

By  Jashan A December 27th 2019 03:12 PM

ਜਨਮਦਿਨ 'ਤੇ ਸਲਮਾਨ ਖ਼ਾਨ ਨੂੰ ਮਿਲਿਆ ਅਣਮੁੱਲਾ ਤੋਹਫ਼ਾ, ਭੈਣ ਅਰਪਿਤਾ ਨੇ ਦਿੱਤਾ ਧੀ ਨੂੰ ਜਨਮ,ਬਾਲੀਵੁੱਡ ਇੰਡਸਟਰੀ ਦੇ ਚਮਕਦੇ ਸਿਤਾਰੇ ਸਲਮਾਨ ਖ਼ਾਨ ਲਈ ਅੱਜ ਬਹੁਤ ਵੱਡਾ ਦਿਨ ਹੈ। ਅੱਜ ਸਲਮਾਨ ਖਾਨ ਆਪਣਾ 54ਵਾਂ ਜਨਮਦਿਨ ਮਨਾ ਰਹੇ ਹਨ। ਉਹਨਾਂ ਨੂੰ ਆਪਣੇ ਜਨਮਦਿਨ 'ਤੇ ਇਕ ਖਾਸ ਤੋਹਫ਼ਾ ਮਿਲਿਆ ਹੈ।

https://www.instagram.com/p/B6kd-expOWt/?utm_source=ig_web_copy_link

ਦਰਅਸਲ, ਖ਼ਾਨ ਪਰਿਵਾਰ ਨੇ ਅੱਜ ਘਰ ਵਿੱਚ ਨੰਨ੍ਹੀ ਪਰੀ ਦਾ ਸਵਾਗਤ ਵੀ ਕੀਤਾ ਹੈ। ਇਸ ਖੁਸ਼ਖਬਰੀ ਕਰਕੇ ਸਾਰਾ ਪਰਿਵਾਰ ਬਾਗੋ-ਬਾਗ਼ ਹੈ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਗਰਭਵਤੀ ਸੀ ਜਿਸਨੂੰ ਕਿ ਵੀਰਵਾਰ ਰਾਤੀ ਹਿੰਦੁਜਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

ਹੋਰ ਪੜ੍ਹੋ: ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈੱਸ ਰੋਕਣ ਮਗਰੋਂ ਹੁਣ ਬਾਲੀਵੁੱਡ ਫਿਲਮਾਂ 'ਤੇ ਵੀ ਲਾਈ ਰੋਕ

https://twitter.com/khanarpita/status/715759281753210882?s=20

ਸੀ-ਸੇਕਸ਼ਨ ਜ਼ਰੀਏ ਅਰਪਿਤਾ ਨੇ ਬੱਚੇ ਨੂੰ ਜਨਮ ਦਿੱਤਾ ਹੈ ਇਸ ਦੀ ਪੁਸ਼ਟੀ ਖੁਦ ਉਸਦੇ ਪਤੀ ਆਯੁਸ਼ ਸ਼ਰਮਾ ਨੇ ਕੀਤੀ ਹੈ। ਦੱਸ ਦਈਏ ਕਿ ਅਰਪਿਤਾ ਨੇ ਦੂਸਰੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਤੋਂ ਪਹਿਲਾਂ ਅਰਪਿਤਾ ਤੇ ਆਯੁਸ਼ ਕੋਲ਼ ਇੱਕ ਲੜਕਾ ਸੀ।

ਕਾਬਿਲ-ਏ-ਤਾਰੀਫ਼ ਹੈ ਕਿ ਸਲਮਾਨ ਖ਼ਾਨ ਤੇ ਅਰਪਿਤਾ ਇੱਕ ਖ਼ਾਸ ਰਿਸ਼ਤਾ ਸ਼ੇਅਰ ਕਰਦੇ ਹਨ। ਸਲਮਾਨ ਨੂੰ ਭੈਣ ਅਰਪਿਤਾ ਦੀ ਅੱਖ 'ਚ ਇੱਕ ਨਿੱਕਾ ਹੰਝੂ ਵੀ ਬਰਦਾਸ਼ਤ ਨਹੀਂ। ਕੁੱਝ ਸਮੇਂ ਪਹਿਲਾਂ ਸਲਮਾਨ ਨੇ ਅਰਪਿਤਾ ਦੇ ਪਤੀ ਆਯੁਸ਼ ਨੂੰ ਫ਼ਿਲਮ ਇੰਡਸਟਰੀ 'ਚ ਲਾਂਚ ਕੀਤਾ ਸੀ। ਜਨਮਦਿਨ ਦੇ ਮੌਕੇ ਅਰਪਿਤਾ ਨੇ ਆਪਣੇ ਭਾਈ ਸਲਮਾਨ ਖ਼ਾਨ ਨੂੰ ਨੰਨ੍ਹੀ ਪਰੀ ਦੇ ਰੂਪ 'ਚ ਅਣਮੁੱਲਾ ਤੋਹਫ਼ਾ ਦਿੱਤਾ ਹੈ।

-PTC News

Related Post