ਟੀ.ਵੀ. ਦੀ ਨਾਗਿਨ ਅਦਾਕਾਰਾ ਮੌਨੀ ਰਾਏ ਦੇ ਲੱਗੀ ਸੱਟ , ਹਸਪਤਾਲ 'ਚ ਹੋਈ ਭਰਤੀ

By  Shanker Badra April 3rd 2019 02:37 PM -- Updated: April 3rd 2019 02:41 PM

ਟੀ.ਵੀ. ਦੀ ਨਾਗਿਨ ਅਦਾਕਾਰਾ ਮੌਨੀ ਰਾਏ ਦੇ ਲੱਗੀ ਸੱਟ , ਹਸਪਤਾਲ 'ਚ ਹੋਈ ਭਰਤੀ:ਮੁੰਬਈ : ਬਾਲੀਵੁੱਡ ਅਦਾਕਾਰਾ ਮੌਨੀ ਰਾਏ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ,ਜਿਸ ਨੂੰ ਸੁਣ ਕੇ ਉਸਦੇ ਪ੍ਰਸ਼ੰਸਕ ਨਿਰਾਸ਼ ਹੋ ਸਕਦੇ ਹਨ।ਇਹ ਖ਼ਬਰ ਅਦਾਕਾਰਾ ਮੌਨੀ ਰਾਏ ਦੀ ਸਿਹਤ ਨਾਲ ਜੁੜੀ ਹੋਈ ਹੈ।

Indian film actress Mouni Roy Mumbai Hospital Admit ਟੀ.ਵੀ. ਦੀ ਨਾਗਿਨ ਅਦਾਕਾਰਾ ਮੌਨੀ ਰਾਏ ਦੇ ਲੱਗੀ ਸੱਟ ,ਹਸਤਪਾਤ 'ਚ ਹੋਈ ਭਰਤੀ

ਦਰਅਸਲ ਬਾਲੀਵੁੱਡ ਅਦਾਕਾਰਾ ਮੌਨੀ ਰਾਏ ਦੀ ਕੋਹਣੀ'ਤੇ ਸੱਟ ਲੱਗ ਗਈ ਹੈ ਅਤੇ ਕਾਫ਼ੀ ਦਰਦ ਸੀ।ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Indian film actress Mouni Roy Mumbai Hospital Admit ਟੀ.ਵੀ. ਦੀ ਨਾਗਿਨ ਅਦਾਕਾਰਾ ਮੌਨੀ ਰਾਏ ਦੇ ਲੱਗੀ ਸੱਟ ,ਹਸਤਪਾਤ 'ਚ ਹੋਈ ਭਰਤੀ

ਜਿਸ ਕਰਕੇ ਮੌਨੀ ਰਾਏ ਨੂੰ ਹੁਣ ਲਗਾਤਾਰ 2 ਦਿਨ ਹਸਪਤਾਲ 'ਚ ਰਹਿਣਾ ਪਵੇਗਾ।ਇਸ ਗੱਲ ਦਾ ਜਾਣਕਾਰੀ ਮੌਨੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੀ ਕੋਹਣੀ ਦੀ ਤਸਵੀਰ ਸਾਂਝੀ ਕਰਕੇ ਦਿੱਤੀ ਹੈ।

Indian film actress Mouni Roy Mumbai Hospital Admit ਟੀ.ਵੀ. ਦੀ ਨਾਗਿਨ ਅਦਾਕਾਰਾ ਮੌਨੀ ਰਾਏ ਦੇ ਲੱਗੀ ਸੱਟ ,ਹਸਤਪਾਤ 'ਚ ਹੋਈ ਭਰਤੀ

ਦੱਸ ਦੇਈਏ ਕਿ ਟੀ.ਵੀ. ਅਦਾਕਾਰਾ ਮੌਨੀ ਰਾਏ ਲੋਕਪ੍ਰਿਯ ਸੀਰੀਅਲ 'ਨਾਗਿਨ' ਨਾਲ ਕਾਫੀ ਮਸ਼ਹੂਰ ਹੋਈ ਸੀ।ਹਾਲ ਹੀ 'ਚ ਮੌਨੀ ਰਾਏ 'ਰੋਮੀਓ ਅਕਬਰ ਵਾਲਟਰ' ਦੇ ਪ੍ਰਮੋਸ਼ਨ 'ਚ ਬਿਜ਼ੀ ਹੈ। ਛੋਟੇ ਪਰਦੇ 'ਤੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮੌਨੀ ਰਾਏ ਦੇ ਸਿਤਾਰੇ ਬੁਲੰਦੀਆਂ 'ਤੇ ਹਨ ਕਿਉਂਕਿ ਉਸਨੂੰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਆਫ਼ਰ ਮਿਲ ਰਹੇ ਹਨ।

-PTCNews

Related Post