ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਨਿਕ ਨੂੰ ਮਿਲਿਆ ਵਿਆਹ ਕਰਾਉਣ ਦਾ ਲਾਇਸੰਸ

By  Shanker Badra November 9th 2018 05:22 PM

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਨਿਕ ਨੂੰ ਮਿਲਿਆ ਵਿਆਹ ਕਰਾਉਣ ਦਾ ਲਾਇਸੰਸ:ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਨ ਵਾਲੀ ਹੈ।ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਅਮਰੀਕੀ ਗਾਇਕ ਨਿਕ ਜੋਨਸ ਨੂੰ ਅਮਰੀਕਾ ਵਿੱਚ ਵਿਆਹ ਕਰਾਉਣ ਦਾ ਲਾਇਸੰਸ ਮਿਲ ਗਿਆ ਹੈ।ਇਹ ਜੋੜੀ ਇਸ ਸਾਲ ਦਸੰਬਰ ਮਹੀਨੇ ਵਿੱਚ ਵਿਆਹ ਕਰਾਉਣ ਜਾ ਰਹੀ ਹੈ।ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੇ ਵਿਆਹ ਦੀ ਚਰਚਾ ਜ਼ੋਰਾਂ 'ਤੇ ਹੈ।ਦੋਹਾਂ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।ਪ੍ਰਿਯੰਕਾ ਨੇ ਪਿਛਲੇ ਹਫਤੇ ਬ੍ਰਾਈਡਲ ਸ਼ਾਵਰ ਪਾਰਟੀ ਸੈਲੀਬ੍ਰੇਟ ਕੀਤੀ ਹੈ।

ਸੂਤਰਾਂ ਮੁਤਾਬਕ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਕਿਸੇ ਵੀ ਬਾਲੀਵੁੱਡ ਸਟਾਰ ਨੂੰ ਵਿਆਹ ਲਈ ਸੱਦਾ ਨਹੀਂ ਦੇਣਗੇ।ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਪ੍ਰਿਯੰਕਾ ਚੋਪੜਾ ਨੇ ਆਪਣੇ ਵਿਆਹ ਲਈ ਸਲਮਾਨ ਖਾਨ, ਰਣਬੀਰ ਕਪੂਰ, ਆਲੀਆ ਭੱਟ, ਕੈਟਰੀਨਾ ਕੈਫ, ਫਰਹਾਨ ਅਖਤਰ ਅਤੇ ਸਿਧਾਰਥ ਰਾਏ ਕਪੂਰ ਨੂੰ ਦੇ ਸਕਦੀ ਸੀ ਪਰ ਹੁਣ ਖਬਰ ਹੈ ਕਿ ਪ੍ਰਿਯੰਕਾ ਤੇ ਨਿਕ ਦੇ ਵਿਆਹ 'ਚ ਉਸ ਦੇ ਕਰੀਬੀ ਦੋਸਤ ਤੇ ਪਰਿਵਾਰਕ ਮੈਬਰ ਹੀ ਸ਼ਾਮਲ ਹੋਣਗੇ।ਕਿਸੇ ਬਾਲੀਵੁੱਡ ਸਟਾਰ ਨੂੰ ਸੱਦਾ ਨਹੀਂ ਦਿੱਤਾ ਜਾਵੇਗਾ।

ਇਸ ਸਾਲ ਅਗਸਤ ਵਿੱਚ ਇਸ ਜੋੜੀ ਨੇ ਮੰਗਣੀ ਕਰਵਾਈ ਸੀ ਅਤੇ ਪਿਛਲੇ ਹਫ਼ਤੇ ਦੋਹਾਂ ਨੇ ਬ੍ਰੇਵਰੀ ਹਿਲਸ ਕੋਰਟ ਹਾਊਸ ਵਿੱਚ ਪਹੁੰਚ ਕਰਕੇ ਵਿਆਹ ਦਾ ਲਾਇਸੰਸ ਲੈਣ ਲਈ ਜ਼ਰੂਰੀ ਦਸਤਾਵੇਜ਼ਾਂ ਦੀ ਪ੍ਰਕਿਰਿਆ ਪੂਰੀ ਕੀਤੀ ਸੀ।ਖ਼ਬਰਾਂ ਮੁਤਾਬਕ ਪ੍ਰਿਯੰਕਾ ਅਤੇ ਨਿਕ ਵਿਆਹ ਦੇ ਇਸ ਲਾਇਸੰਸ ਨੂੰ ਦਸੰਬਰ ਵਿੱਚ ਭਾਰਤ ਲਿਆਉਣ ਦੀ ਸੋਚ ਰਹੇ ਹਨ ਅਤੇ ਦਸੰਬਰ ਵਿੱਚ ਵਿਆਹ ਕਰਾਉਣ ਤੋਂ ਬਾਅਦ ਇਸ ਲਾਇਸੰਸ ਨੂੰ ਉਹ ਅਮਰੀਕਾ ਵਿੱਚ ਪੇਸ਼ ਕਰਨਗੇ।ਇਸ ਤੋਂ ਬਾਅਦ ਹੀ ਦੋਹਾਂ ਦੇ ਵਿਆਹ ਨੂੰ ਜਾਇਜ਼ ਮੰਨਿਆ ਜਾਵੇਗਾ।ਇਹ ਜੋੜੀ ਇਸ ਸਾਲ ਦਸੰਬਰ ਮਹੀਨੇ ਵਿੱਚ ਰਾਜਸਥਾਨ ਦੇ ਮਿਹਰਾਨਗੜ੍ਹ ਕਿਲ੍ਹੇ ਵਿੱਚ ਵਿਆਹ ਕਰਵਾਏਗੀ।

-PTCNews

Related Post