ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਦਾ ਨਵਾਂ ਲੁੱਕ ਆਇਆ ਸਾਹਮਣੇ ,ਸੋਨਾਲੀ ਨੇ ਲਿਖਿਆ ਇਹ ਮੈਸੇਜ

By  Shanker Badra October 23rd 2018 10:18 PM -- Updated: October 23rd 2018 10:19 PM

ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਦਾ ਨਵਾਂ ਲੁੱਕ ਆਇਆ ਸਾਹਮਣੇ ,ਸੋਨਾਲੀ ਨੇ ਲਿਖਿਆ ਇਹ ਮੈਸੇਜ:ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਇਸ ਸਮੇਂ ਕੈਂਸਰ ਨਾਲ ਜੂਝ ਰਹੀ ਹੈ।ਉਹ ਹਾਈਗ੍ਰੇਡ ਕੈਂਸਰ ਦਾ ਇਲਾਜ ਨਿਊਯਾਰਕ 'ਚ ਕਰਵਾ ਰਹੀ ਹੈ।ਸੋਨਾਲੀ ਹਰ ਸਮੇਂ ਆਪਣੇ ਫੈਨਜ਼ ਲਈ ਆਏ ਦਿਨ ਹੀ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।Bollywood actress Sonali Bendre Instagram new pictures Share ਹਾਲ ਹੀ 'ਚ ਸੋਨਾਲੀ ਨੇ ਇੰਸਟਾਗ੍ਰਾਮ 'ਤੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਇਸ ਸਮੇਂ ਸੋਨਾਲੀ ਦਾ ਤਸਵੀਰਾਂ 'ਚ ਨਵਾਂ ਲੁੱਕ ਦੇਖਣ ਨੂੰ ਮਿਲਿਆ ਹੈ।ਉਸ ਨੇ ਵਿੱਗ ਪਹਿਣੀ ਹੈ।ਇਸ ਤੋਂ ਇਲਾਵਾ ਸੋਨਾਲੀ ਨਾਲ ਉਸ ਦੀ ਹੇਅਰ ਸਟਾਈਲਿਸਟ ਅਤੇ ਵਿਗਮੇਕਰ ਵੀ ਮੌਜੂਦ ਹੈ।Bollywood actress Sonali Bendre Instagram new pictures Share ਸੋਨਾਲੀ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਮੈਸੇਜ 'ਚ ਲਿਖਿਆ, ''ਕਦੇ ਕਦੇ ਮੁਸ਼ਕਲ ਸਥਿਤੀ 'ਚ ਤੁਸੀਂ ਕਈ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਹੋ।ਕੋਈ ਅਜਿਹਾ ਜੋ ਤੁਹਾਨੂੰ ਅਜਨਬੀ ਬਣ ਕੇ ਮਿਲਦਾ ਹੈ ਪਰ ਬਹੁਤ ਜਲਦ ਤੁਹਾਡਾ ਦੋਸਤ ਬਣ ਜਾਂਦਾ ਹੈ।ਅਜਿਹਾ ਹੀ ਇਕ ਦੋਸਤ ਹੈ @bokheehair,ਉਹ ਹੈ ਜੀਨੀਅਸ ਹੇਅਰਸਟਾਈਲਿਸਟ ਅਤੇ ਵਿੱਗ ਮੇਕਰ ਹੈ।ਉਹ ਅਸਲ 'ਚ ਸ਼ਾਨਦਾਰ ਹੈ।ਉਨ੍ਹਾਂ ਮੈਨੂੰ ਕਈ ਲੁੱਕ ਦਿੱਤੇ।ਸ਼ਾਰਟ ਹੇਅਰ ਤੋਂ ਲੈ ਕੇ ਲੋਂਗ ਲੁੱਕ ਤੱਕ''।

-PTCNews

Related Post