ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਆਪਣੇ ਵਿਆਹ ਦੀ ਵਰ੍ਹੇਗੰਢ 'ਤੇ ਹੋਈ ਭਾਵੁਕ ,ਲਿਖਿਆ ਇਹ ਮੈਸੇਜ

By  Shanker Badra November 13th 2018 05:50 PM -- Updated: November 13th 2018 06:02 PM

ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਆਪਣੇ ਵਿਆਹ ਦੀ ਵਰ੍ਹੇਗੰਢ 'ਤੇ ਹੋਈ ਭਾਵੁਕ ,ਲਿਖਿਆ ਇਹ ਮੈਸੇਜ:ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਇਸ ਟਾਈਮ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਹੈ।ਸੋਨਾਲੀ ਬੇਂਦਰੇ ਨਿਊਯਾਰਕ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ।ਸੋਨਾਲੀ ਹਰ ਸਮੇਂ ਆਪਣੇ ਫੈਨਜ਼ ਲਈ ਆਏ ਦਿਨ ਹੀ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।ਹੁਣ ਸੋਨਾਲੀ ਨੇ ਬੀਤੇ ਐਤਵਾਰ ਨੂੰ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ ਅਤੇ ਬੇਹੱਦ ਭਾਵੁਕ ਸੰਦੇਸ਼ ਵੀ ਸੋਸ਼ਲ ਮੀਡੀਆਂ 'ਤੇ ਸ਼ੇਅਰ ਕੀਤਾ ਹੈ।

ਦੱਸ ਦੇਈਏ ਕਿ ਸੋਨਾਲੀ ਨੇ 2002 ਵਿੱਚ ਗੋਲਡੀ ਬਹਿਲ ਨਾਲ ਵਿਆਹ ਕਰਵਾਇਆ ਸੀ।ਸੋਨਾਲੀ ਨੇ ਆਪਣੇ ਪਤੀ ਗੋਲਡੀ ਬਹਿਲ ਲਈ ਇਸ ਖ਼ਾਸ ਦਿਨ ਨੂੰ ਹੋਰ ਖ਼ਾਸ ਬਣਾਉਣ ਲਈ ਜਿੰਦਗੀ ਦੇ ਹਰ ਸਫ਼ਰ ਨੂੰ ਤਸਵੀਰਾਂ ਵਿੱਚ ਬਿਆਨ ਕੀਤਾ ਹੈ।ਸੋਨਾਲੀ ਨੇ ਵਿਆਹ ਦੀ ਖ਼ਾਸ ਤਸਵੀਰ ਸ਼ੇਅਰ ਕਰਦੇ ਹੋਏ ਸਪੈਸ਼ਲ ਮੈਸੇਜ ਵੀ ਲਿਖਿਆ ਹੈ।ਇਸ ਦੇ ਨਾਲ ਹੀ ਫ਼ੋਟੋ ਵਿੱਚ ਸੋਨਾਲੀ ਨੇ ਕੈਂਸਰ ਨਾਲ ਲੜਦੇ ਹੋਏ ਗੋਲਡੀ ਨਾਲ ਬਿਤਾਏ ਪਲਾਂ ਨੂੰ ਸ਼ੇਅਰ ਕੀਤਾ ਹੈ।

ਉਨ੍ਹਾਂ ਨੇ ਲਿਖਿਆ ਕਿ, 'ਤੁਸੀਂ ਮੇਰੇ ਰਾਕ ਸਟਾਰ ਹੋ।ਵਿਆਹ ਦਾ ਮਤਲਬ ਹੁੰਦਾ ਹੈ ਇੱਕ-ਦੂਜੇ ਦੇ ਨਾਲ ਹਰ ਸਮੇਂ ਖੜੇ ਰਹਿਣਾ।ਇਸ ਸਾਲ ਕੈਂਸਰ ਦੀ ਲੜਾਈ ਇੱਕਲਿਆ ਮੇਰੀ ਨਹੀਂ, ਪੂਰੇ ਪਰਿਵਾਰ ਦੀ ਹੈ।ਮੇਰੀ ਤਾਕਤ ਬਣਨ ਲਈ ਧੰਨਵਾਦ।' ਇਸ ਦੇ ਨਾਲ ਹੀ ਸੋਨਾਲੀ ਨੇ ਵਿਆਹ ਵਰ੍ਹੇਗੰਢ ਦੀ ਵਧਾਈ ਦਿੱਤੀ।

ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਇਸ ਨਾਮੁਰਾਦ ਬਿਮਾਰੀ ਨੇ ਕਈ ਕੀਮਤੀ ਜਾਨਾਂ ਲੈ ਲਈਆਂ ਹਨ।ਪੂਰੇ ਦੇਸ਼ ਵਿੱਚ ਬਹੁਤ ਸਾਰੇ ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ।ਇਨ੍ਹਾਂ ਵਿੱਚੋਂ ਇੱਕ ਸੋਨਾਲੀ ਬੇਂਦਰੇ ਵੀ ਹੈ ,ਜੋ ਇਸ ਸਮੇਂ ਨਿਊਯਾਰਕ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ।ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟਰ ਯੁਵਰਾਜ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਸਨ ਪਰ ਸਹੀ ਸਮੇਂ ਇਲਾਜ਼ ਕਰਵਾਉਣ ਨਾਲ ਉਨ੍ਹਾਂ ਨੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਲਿਆ ਹੈ।

https://www.facebook.com/ptcnewsonline/videos/499902370524115/

-PTCNews

Related Post