‘ਮੌਗੈਂਬੋ , ਭੈਰਵਨਾਥ ਜਾਂ ਜਨਰਲ ਡੋਂਗ : ਦੱਸੋ ਅਮਰੀਸ਼ ਪੁਰੀ ਦਾ ਕਿਹੜਾ ਕਿਰਦਾਰ ਹੈ ਬੈਸਟ

By  Shanker Badra June 22nd 2019 01:22 PM

‘ਮੌਗੈਂਬੋ , ਭੈਰਵਨਾਥ ਜਾਂ ਜਨਰਲ ਡੋਂਗ : ਦੱਸੋ ਅਮਰੀਸ਼ ਪੁਰੀ ਦਾ ਕਿਹੜਾ ਕਿਰਦਾਰ ਹੈ ਬੈਸਟ:ਮੁੰਬਈ : ਬਾਲੀਵੁੱਡ ਦੇ ਸਭ ਤੋਂ ਵੱਡੇ ਖਲਨਾਇਕ ਅਮਰੀਸ਼ ਪੁਰੀ ਦਾ ਅੱਜ ਜਨਮ ਦਿਨ ਹੈ। ਜਿਸ ਕਰਕੇ ਗੂਗਲ ਨੇ ਡੂਡਲ ਬਣਾਕੇ ਉਨ੍ਹਾਂ ਨੂੰ ਯਾਦ ਕੀਤਾ ਹੈ। ਬਾਲੀਵੁੱਡ ਵਿਚ ‘ਮੌਗੈਂਬੋ ਦੇ ਨਾਮ ਨਾਲ ਪ੍ਰਸਿੱਧ ਹੋਏ ਅਮਰੀਸ਼ ਪੁਰੀ ਦੇ ਡਾਇਲੋਗ ਅੱਜ ਵੀ ਲੋਕਾਂ ਦੀ ਜੁਬਾਨ ‘ਤੇ ਚੜੇ ਹੋਏ ਹਨ। ਅਮਰੀਸ਼ ਪੁਰੀ ਦਾ ਜਨਮ 22 ਜੂਨ 1932 ਨੂੰ ਉਸ ਵੇਲੇ ਦੇ ਪਾਕਿਸਤਾਨ ਦੇ ਲਾਹੌਰ ‘ਚ ਹੋਇਆ ਸੀ।ਉਨ੍ਹਾਂ ਨੇ 12 ਜਨਵਰੀ 2005 ‘ਚ 72 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

Bollywood Biggest Villain Google Doodle Amrish Puri 87 Birthday ‘ਮੌਗੈਂਬੋ , ਭੈਰਵਨਾਥ ਜਾਂ ਜਨਰਲ ਡੋਂਗ : ਦੱਸੋ ਅਮਰੀਸ਼ ਪੁਰੀ ਦਾ ਕਿਹੜਾ ਕਿਰਦਾਰ ਹੈ ਬੈਸਟ

ਬਾਲੀਵੁੱਡ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਈ ਖਲਨਾਇਕ ਹੋਏ ਪਰ ਕੁਝ ਹੀ ਹਨ, ਜਿਨ੍ਹਾਂ ਨੇ ਆਪਣੀ ਪਛਾਣ ਕੁਝ ਅਜਿਹੀ ਬਣਾਈ ਹੈ, ਜੋ ਕਦੇ ਵੀ ਭੁਲਾਏ ਨਹੀਂ ਜਾ ਸਕਦੇ। ਇਨ੍ਹਾਂ 'ਚੋਂ ਸਭ ਤੋਂ ਪਹਿਲਾ ਨਾਮ ਸਾਹਮਣੇ ਆਉਂਦਾ ਹੈ ਮੁਗੈਂਬੇ ਯਾਨੀ ਅਮਰੀਸ਼ ਪੁਰੀ ਦਾ। ਅਮਰੀਸ਼ ਪੁਰੀ ਜਿਸ ਦੌਰ ਤੋਂ ਫਿਲਮਾਂ 'ਚ ਸਨ ,ਉਸ ਸਮੇਂ ਕਈ ਖਲਨਾਇਕ ਹੋਏ ਜਿਨ੍ਹਾਂ ਦੀ ਐਕਟਿੰਗ ਇੰਨੀ ਸ਼ਾਨਦਾਰ ਸੀ ਕਿ ਕਈ ਵਾਰ ਤਾਂ ਹੀਰੋ 'ਤੇ ਵੀ ਭਾਰੇ ਪੈ ਜਾਂਦੇ ਸਨ।

Bollywood Biggest Villain Google Doodle Amrish Puri 87 Birthday ‘ਮੌਗੈਂਬੋ , ਭੈਰਵਨਾਥ ਜਾਂ ਜਨਰਲ ਡੋਂਗ : ਦੱਸੋ ਅਮਰੀਸ਼ ਪੁਰੀ ਦਾ ਕਿਹੜਾ ਕਿਰਦਾਰ ਹੈ ਬੈਸਟ

ਅਮਰੀਸ਼ ਪੁਰੀ ਦੇ ਜਾਣ ਨਾਲ ਜੋ ਬਾਲੀਵੁੱਡ ਵਿਚ ਬਹੁਤ ਵੱਡਾ ਘਾਟਾ ਪਿਆ ਹੈ ਉਹ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਅਦਾਕਾਰੀ ਦੇ ਖੇਤਰ ਤੋਂ ਪਹਿਲਾਂ ਅਮਰੀਸ਼ ਪੁਰੀ ਇੱਕ ਬੀਮਾ ਏਜੰਟ ਦੇ ਤੌਰ ‘ਤੇ ਕੰਮ ਕਰਦੇ ਸਨ। ਅਮਰੀਸ਼ ਮੁੰਬਈ ਫਿਲਮਾਂ ‘ਚ ਹੀਰੋ ਬਣਨ ਸਨ ਪਰ ਉਨ੍ਹਾਂ ਨੂੰ ਪ੍ਰਸਿੱਧੀ ਵਿਲੇਨ ਵਜੋਂ ਮਿਲੀ।ਅਮਰੀਸ਼ ਪੁਰੀ ਨੇ 1967 ਤੋਂ ਲੈ ਕੇ 2005 ਤੱਕ 400 ਤੋਂ ਵੱਧ ਫਿਲਮਾਂ ‘ਚ ਅਦਾਕਾਰੀ ਕੀਤੀ। ਉਨ੍ਹਾਂ ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ,ਕੰਨੜ,ਮਰਾਠੀ, ਮਲਿਆਲਮ, ਤੇਲਗੂ ਤੇ ਤਮਿਲ ਫਿਲਮਾਂ ‘ਚ ਵੀ ਕੰਮ ਕੀਤਾ।ਅਮਰੀਸ਼ ਪੁਰੀ ਨੇ ਪਹਿਲੀ ਵਾਰ 1980 ‘ਚ ਹਮ ਪਾਂਚ ਫਿਲਮ ਜ਼ਰੀਏ ਵਿਲੇਨ ਦੀ ਮੁੱਖ ਭੂਮਿਕਾ ਨਿਭਾਈ ਸੀ।

Bollywood Biggest Villain Google Doodle Amrish Puri 87 Birthday ‘ਮੌਗੈਂਬੋ , ਭੈਰਵਨਾਥ ਜਾਂ ਜਨਰਲ ਡੋਂਗ : ਦੱਸੋ ਅਮਰੀਸ਼ ਪੁਰੀ ਦਾ ਕਿਹੜਾ ਕਿਰਦਾਰ ਹੈ ਬੈਸਟ

ਅਮਰੀਸ਼ ਪੁਰੀ ਨੇ ਆਪਣੇ ਫਿਲਮੀ ਸਫਰ 'ਚ ਅਜਿਹੇ ਕਿਰਦਾਰ ਵੀ ਨਿਭਾਏ ਜੋ ਅੱਜ ਵੀ ਯਾਦ ਕੀਤੇ ਜਾਂਦੇ ਹਨ। ਅਮਰੀਸ਼ ਪੁਰੀ ਬਾਲੀਵੁੱਡ ਦੇ ਇਕ ਅਜਿਹੇ ਖਲਨਾਇਕ ਹਨ ਜੋ ਹੀਰੋ 'ਤੇ ਵੀ ਭਾਰੇ ਪੈ ਜਾਂਦੇ ਸਨ। ਉਨ੍ਹਾਂ ਨੇ ਮਿਸਟਰ ਇੰਡੀਆ, ਨਗੀਨਾ, ਦਾਮਿਨੀ ਜਿਹੀਆਂ ਕਈ ਫਿਲਮਾਂ 'ਚ ਆਪਣੀ ਐਕਟਿੰਗ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਮਿਸਟਰ ਇੰਡੀਆ ਦਾ ‘ਮੌਗੈਂਬੋ ਹੋਵੇ ਜਾਂ ਨਗੀਨਾ ਦਾ ਭੈਰਵਨਾਥ ਜਾਂ ਫਿਰ ਤਹਿਲਕਾ ਦਾ ਜਨਰਲ ਡੋਂਗ ਉਨ੍ਹਾਂ ਦੇ ਕਈ ਕਿਰਦਾਰ ਅੱਜ ਵੀ ਚਰਚਾ 'ਚ ਹਨ।

Bollywood Biggest Villain Google Doodle Amrish Puri 87 Birthday ‘ਮੌਗੈਂਬੋ , ਭੈਰਵਨਾਥ ਜਾਂ ਜਨਰਲ ਡੋਂਗ : ਦੱਸੋ ਅਮਰੀਸ਼ ਪੁਰੀ ਦਾ ਕਿਹੜਾ ਕਿਰਦਾਰ ਹੈ ਬੈਸਟ

1986 ‘ਚ ਫਿਲਮ ਨਗੀਨਾ ‘ਚ ਭੈਰਵਨਾਥ ਨਾਂ ਦੇ ਸਪੇਰੇ ਦਾ ਦਮਦਾਰ ਕਿਰਦਾਰ ਨਿਭਾ ਕੇ ਪੁਰੀ ਨੇ ਜ਼ਬਰਦਸਤ ਵਾਹ-ਵਾਹ ਖੱਟੀ ਸੀ। ਵਿਲੇਨ ਕਿਰਦਾਰਾਂ ‘ਚ ਅਮਰੀਸ਼ ਪੁਰੀ ਨੂੰ ਸਭ ਤੋਂ ਵੱਧ ਪ੍ਰਸਿੱਧੀ ਫਿਲਮ ਮਿਸਟਰ ਇੰਡੀਆਂ ‘ਚ ਨਿਭਾਏ ਕਿਰਦਾਰ ਮੌਗੈਂਬੋਂ ਨੇ ਦਿਵਾਈ ਹੈ। ਇਸ ਤੋਂ ਇਲਾਵਾ ਫਿਲਮ ‘ਘਾਇਲ’ ‘ਚ ਬਲਵੰਤ ਰਾਏ ਤੇ ਫਿਲਮ ‘ਕਰਨ-ਅਰਜੁਨ’ ‘ਚ ਠਾਕੁਰ ਦੁਰਜਨ ਸਿੰਘ ਵੀ ਪ੍ਰਸਿੱਧ ਕਿਰਦਾਰ ਹਨ। ਫਿਲਮ ਗਦਰ ‘ਚ ਵੀ ਅਮਰੀਸ਼ ਨੇ ਬਾਕਮਾਲ ਅਦਾਕਾਰੀ ਕੀਤੀ।

Bollywood Biggest Villain Google Doodle Amrish Puri 87 Birthday ‘ਮੌਗੈਂਬੋ , ਭੈਰਵਨਾਥ ਜਾਂ ਜਨਰਲ ਡੋਂਗ : ਦੱਸੋ ਅਮਰੀਸ਼ ਪੁਰੀ ਦਾ ਕਿਹੜਾ ਕਿਰਦਾਰ ਹੈ ਬੈਸਟ

ਅਮਰੀਸ਼ ਪੁਰੀ ਬ੍ਰੇਨ ਹੈਮਰੇਜ ਕਾਰਨ 12 ਜਨਵਰੀ,2005 ਨੂੰ 72 ਸਾਲਾਂ ਦੀ ਉਮਰ ‘ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਪਰ ਆਪਣੇ ਕਿਰਦਾਰਾਂ ਜ਼ਰੀਏ ਉਹ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜਿਉਂਦੇ ਜਾਗਦੇ ਹਨ। ਉਨ੍ਹਾਂ ਦੀ ਆਖਰੀ ਫਿਲਮ 'ਕੱਚੀ ਸੜਕ' ਸੀ, ਜੋ ਉਨ੍ਹਾਂ ਦੀ ਮੌਤ ਤੋਂ ਕਰੀਬ ਡੇਢ ਸਾਲ ਬਾਅਦ 2006 'ਚ ਰਿਲੀਜ਼ ਹੋਈ ਸੀ।

-PTCNews

Related Post