ਪ੍ਰਿਅੰਕਾ ਚੋਪੜਾ ਦੇ ਵਿਆਹ ਤੋਂ ਪਹਿਲਾਂ ਇਹ ਤਸਵੀਰਾਂ ਹੋਈਆਂ ਵਾਇਰਲ

By  Jashan A November 27th 2018 04:27 PM

ਪ੍ਰਿਅੰਕਾ ਚੋਪੜਾ ਦੇ ਵਿਆਹ ਤੋਂ ਪਹਿਲਾਂ ਇਹ ਤਸਵੀਰਾਂ ਹੋਈਆਂ ਵਾਇਰਲ,ਬਾਲੀਵੁਡ ਸੁਪਰ ਸਟਾਰ ਅਦਾਕਾਰਾਂ ਪ੍ਰਿਅੰਕਾ ਚੋਪੜਾ ਦੇ ਵਿਆਹ ਦੀਆਂ ਤਿਆਰੀਆਂ ਅੱਜ ਕੱਲ ਜੋਰਾਂ ਸੋਰਾਂ ਨਾਲ ਚੱਲ ਰਹੀਆਂ ਹਨ। ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਆਉਣ ਵਾਲੇ ਦਿਨਾਂ 'ਚ ਨਿਕ ਜੋਨਸ ਨਾਲ ਵਿਆਹ ਦੇ ਬੰਧਨਾਂ ਵਿੱਚ ਬੰਨ੍ਹ ਜਾਣਗੇ।

priyankaਸੂਤਰਾਂ ਅਨੁਸਾਰ ਪ੍ਰਿਅੰਕਾ ਚੋਪੜਾ 2 ਦਸੰਬਰ ਨੂੰ ਜੋਧਪੁਰ 'ਚ ਨਿਕ ਜੋਨਸ ਨਾਲ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਉਣਗੇ। ਪ੍ਰਿਅੰਕਾ ਦੇ ਘਰ ਸਜਾਵਟ ਕਾਰਨ ਹੋਈ ਜਗਮਗ ਨੇ ਇਹਨਾਂ ਗੱਲਾਂ ਤੇ ਪੱਕੀ ਮੋਹਰ ਲਾ ਦਿੱਤੀ ਹੈ। ਪ੍ਰਿਅੰਕਾ ਦੇ ਮੁੰਬਈ ਵਾਲੇ ਘਰ ਵਿੱਚ ਖ਼ਾਸ ਤਰੀਕੇ ਨਾਲ ਸਜਾਵਟ ਕੀਤੀ ਗਈ ਹੈ।

priyankaਪ੍ਰਿਅੰਕਾ ਚੋਪੜਾ ਨਾਲ ਵਿਆਹ ਕਰਵਉਣ ਲਈ ਨਿਕ ਜੋਨਸ ਭਾਰਤ ਆ ਚੁੱਕੇ ਹਨ। ਨਿਕ ਜੋਨਸ ਨੇ ਭਾਰਤ ਆਉਣ ਦੀ ਜਾਣਕਾਰੀ ਸ਼ੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਦਿੱਤੀ ਹੈ। ਵਿਆਹ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਿਅੰਕਾ ਚੋਪੜਾ ਆਪਣੀ ਫੈਮਲੀ ਨਾਲ ਵਿਅਸਤ ਚੱਲ ਰਹੀ ਹੈ।

priyankaਪਰ ਨਾਲ ਹੀ ਉਹ ਆਪਣੀ ਆਉਣ ਵਾਲੀ ਫ਼ਿਲਮ 'ਸਕਾਈ ਇੰਜ਼ ਪਿੰਕ' ਦੀ ਸ਼ੂਟਿੰਗ ਵੀ ਕਰ ਰਹੇ ਹਨ। ਫ਼ਿਲਮ ਦੀ ਪੂਰੀ ਟੀਮ ਵਲੋਂ ਪ੍ਰਿਅੰਕਾ ਚੋਪੜਾ ਨੂੰ ਪ੍ਰਵੈਡਿੰਗ ਪਾਰਟੀ ਵੀ ਦਿੱਤੀ ਗਈ ਇਸ ਪਾਰਟੀ 'ਚ ਨਿਕ ਜੋਨਸ ਵੀ ਸਾਮਿਲ ਸਨ।

—PTC News

Related Post