ਬਾਲੀਵੁੱਡ ਸੁਪਰਸਟਾਰ ਰਜਨੀਕਾਂਤ ਤੇ ਅਕਸ਼ੈ ਕੁਮਾਰ ਦੀ ਫ਼ਿਲਮ ‘2.0’ ਅੱਜ ਹੋਈ ਰਿਲੀਜ਼ ,ਜਾਣੋਂ ਕਿੰਨੀ ਕਰ ਸਕਦੀ ਹੈ ਕਮਾਈ

By  Shanker Badra November 29th 2018 09:34 PM

ਬਾਲੀਵੁੱਡ ਸੁਪਰਸਟਾਰ ਰਜਨੀਕਾਂਤ ਤੇ ਅਕਸ਼ੈ ਕੁਮਾਰ ਦੀ ਫ਼ਿਲਮ ‘2.0’ ਅੱਜ ਹੋਈ ਰਿਲੀਜ਼ ,ਜਾਣੋਂ ਕਿੰਨੀ ਕਰ ਸਕਦੀ ਹੈ ਕਮਾਈ :ਮੁੰਬਈ : ਬਾਲੀਵੁੱਡ ਸੁਪਰਸਟਾਰ ਰਜਨੀਕਾਂਤ ਤੇ ਅਕਸ਼ੈ ਕੁਮਾਰ ਦੀ ਮੈਗਾ ਬਜਟ ਫ਼ਿਲਮ ‘2.0’ ਅੱਜ ਰਿਲੀਜ਼ ਹੋ ਗਈ ਹੈ।ਇਹ ਫਿਲਮ ਰਜਨੀਕਾਂਤ 'ਤੇ ਅਕਸ਼ੈ ਕੁਮਾਰ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫ਼ਿਲਮ ਹੈ।Bollywood superstar Rajinikanth and Akshay Kumar Movie '2.0' Today releaseਅਕਸ਼ੈ ਕੁਮਾਰ ਦੀ ਇਹ ਪਹਿਲੀ ਸਾਉਥ ਫ਼ਿਲਮ ਹੈ।ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਨੈਗਟਿਵ ਰੋਲ ਕਰ ਰਹੇ ਹਨ।ਭਾਰਤੀ ਫ਼ਿਲਮ ਦੀ ਗੱਲ ਕਰੀਏ ਤਾਂ 2.0 ਫਿਲਮ ਹੁਣ ਤੱਕ ਦੀ ਸਭ ਤੋਂ ਮਹਿੰਗੀ ਮੂਵੀ ਹੈ। ਫ਼ਿਲਮ 2.0 ਦਾ ਕੁੱਲ ਬਜਟ 514 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।Bollywood superstar Rajinikanth and Akshay Kumar Movie '2.0' Today releaseਜੇਕਰ ਦੇਖਿਆ ਜਾਏ ਤਾਂ 2.0 ਫਿਲਮ ਬਾਲੀਵੁੱਡ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮੂਵੀ ਹੈ।ਇਹ ਮੂਵੀ ਹੁਣ ਤੱਕ ਕਮਾਈ ਦੇ ਸਭ ਰਿਕਾਰਡ ਤੋੜ ਸਕਦੀ ਹੈ।ਦੱਸ ਦੇਈਏ ਕਿ ਅਮਿਤਾਭ ਬੱਚਨ ਦੀ ਮੂਵੀ Thugs of Hindustan ਨੇ ਪਹਿਲੇ ਦਿਨ ਵਿੱਚ ਸਭ ਤੋਂ ਵੱਧ ਕਮਾਈ ਕਰਨ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। Thugs of Hindustan ਫਿਲਮ ਨੇ ਆਪਣੇ ਪਹਿਲੇ ਦਿਨ 50 ਕਰੋੜ ਦੀ ਕਮਾਈ ਕੀਤੀ ਸੀ।ਇਸ ਫ਼ਿਲਮ ਬਾਰੇ ਵੀ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਆਪਣੇ ਪਹਿਲੇ ਦਿਨ ਵਿੱਚ ਸਾਰੀਆਂ ਸਕਰੀਨਾਂ ਤੋਂ 100 ਕਰੋੜ ਦੀ ਕਮਾਈ ਕਰ ਸਕਦੀ ਹੈ।Bollywood superstar Rajinikanth and Akshay Kumar Movie '2.0' Today releaseਇਸ ਫ਼ਿਲਮ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ।ਅੱਜ ਮੂਵੀ ਰਲੀਜ਼ ਹੋਣ 'ਤੇ ਰਜਨੀਕਾਂਤ ਦੇ ਪ੍ਰਸ਼ੰਸਕਾਂ ਵੱਲੋਂ ਸਿਨੇਮਾਂ ਘਰਾਂ ਦੇ ਬਾਹਰ ਜਸ਼ਨ ਮਨਾਏ ਗਏ ,ਜਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।ਜਿਸ ਵਿੱਚ ਦੇਖਿਆ ਜਾ ਰਿਹਾ ਰਜਨੀਕਾਂਤ ਦੇ ਪ੍ਰੰਸ਼ਸਕ ਸਿਨੇਮਾਂ ਘਰਾਂ ਦੇ ਅੰਦਰ ਨੱਚ ਕੇ ਆਪਣੀ ਖੁਸ਼ੀ ਦਿਖਾ ਰਹੇ ਹਨ।

-PTCNews

Related Post