ਰਿਸ਼ਵਤ ਮਾਮਲੇ 'ਚ ਫ਼ਰਾਰ ਮਨੀਮਾਜਰਾ ਦੀ ਸਾਬਕਾ SHO ਨੇ CBI ਅਦਾਲਤ 'ਚ ਕੀਤਾ ਸਰੰਡਰ

By  Shanker Badra July 25th 2020 03:59 PM

ਰਿਸ਼ਵਤ ਮਾਮਲੇ 'ਚ ਫ਼ਰਾਰ ਮਨੀਮਾਜਰਾ ਦੀ ਸਾਬਕਾ SHO ਨੇ CBI ਅਦਾਲਤ 'ਚ ਕੀਤਾ ਸਰੰਡਰ:ਚੰਡੀਗੜ੍ਹ : ਰਿਸ਼ਵਤ ਮਾਮਲੇ ਵਿੱਚ ਫ਼ਰਾਰ ਚੱਲ ਰਹੀ ਮਨੀਮਾਜਰਾ ਦੀ ਸਾਬਕਾ ਐਸ.ਐਚ.ਓ ਜਸਵਿੰਦਰ ਕੌਰ ਨੇ ਅੱਜ ਚੰਡੀਗੜ੍ਹ ਦੀ ਸੀ.ਬੀ.ਆਈ ਕੋਰਟ ਵਿੱਚ ਸਰੰਡਰ ਕਰ ਦਿੱਤਾ ਹੈ। ਜਸਵਿੰਦਰ ਕੌਰ 5 ਲੱਖ ਦੇ ਰਿਸ਼ਵਤ ਕੇਸ ਵਿੱਚ ਫ਼ਰਾਰ ਚੱਲ ਰਹੀ ਸੀ, ਜਿਸ ਨੂੰ ਕੋਰਟ ਨੇ 29 ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਅੱਜ ਜਸਵਿੰਦਰ ਕੌਰ ਨੇ ਆਪ ਹੀ ਕੋਰਟ ਵਿੱਚ ਸਰੰਡਰ ਕਰ ਦਿੱਤਾ।

ਰਿਸ਼ਵਤ ਮਾਮਲੇ 'ਚ ਫ਼ਰਾਰ ਮਨੀਮਾਜਰਾ ਦੀ ਸਾਬਕਾ SHO ਨੇ CBI ਅਦਾਲਤ 'ਚ ਕੀਤਾ ਸਰੰਡਰ

ਹਾਲਾਂਕਿ ਜਸਵਿੰਦਰ ਕੌਰ ਵੱਲੋਂ ਪੇਸ਼ ਹੋਏ ਵਕੀਲ ਤਰਮਿੰਦਰ ਸਿੰਘ ਨੇ ਸਪੈਸ਼ਲ ਸੀਬੀਆਈ ਕੋਰਟ ਵਿਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਹੈ ਕਿ ਸਾਬਕਾ ਐਸਐਚਓ ਦੀ ਮੈਡੀਕਲ ਜਾਂਚ ਕਰਵਾਉਣ ਦੇ ਨਾਲ ਕੋਰੋਨਾ ਟੈਸਟ ਵੀ ਕਰਵਾਇਆ ਜਾਵੇ। ਇਸ ਦੇ ਨਾਲ ਹੀ ਕਿਹਾ ਕਿ ਅਦਾਲਤ ਵੱਲੋਂ ਜਾਂਚ ਅਧਿਕਾਰੀ ਨੂੰ ਜਸਵਿੰਦਰ ਕੌਰ ਨੂੰ ਮਿਲਣ ਦੀ ਹਿਦਾਇਤ ਦਿੱਤੀ ਜਾਵੇ।

ਰਿਸ਼ਵਤ ਮਾਮਲੇ 'ਚ ਫ਼ਰਾਰ ਮਨੀਮਾਜਰਾ ਦੀ ਸਾਬਕਾ SHO ਨੇ CBI ਅਦਾਲਤ 'ਚ ਕੀਤਾ ਸਰੰਡਰ

ਦਰਅਸਲ 'ਚ ਬੀਤੀ 26 ਜੂਨ ਨੂੰ ਮਨੀਮਾਜਰਾ ਦੇ ਹੀ ਰਹਿਣ ਵਾਲੇ ਗੁਰਦੀਪ ਸਿੰਘ ਵੱਲੋਂ ਸੀਬੀਆਈ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ 10 ਜੂਨ ਨੂੰ ਥਾਣਾ ਮਨੀਮਾਜਰਾ ਦੀ ਮੁਖੀ ਜਸਵਿੰਦਰ ਕੌਰ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਸ ਦੇ ਖਿਲਾਫ਼ ਰਣਧੀਰ ਸਿੰਘ ਨਾਮ ਦੇ ਵਿਅਕਤੀ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਵਾਉਣ ਲਈ 27 ਲੱਖ ਰੁਪਏ ਲੈਣ ਸਬੰਧੀ ਸ਼ਿਕਾਇਤ ਆਈ ਹੈ।

ਰਿਸ਼ਵਤ ਮਾਮਲੇ 'ਚ ਫ਼ਰਾਰ ਮਨੀਮਾਜਰਾ ਦੀ ਸਾਬਕਾ SHO ਨੇ CBI ਅਦਾਲਤ 'ਚ ਕੀਤਾ ਸਰੰਡਰ

ਉਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਇੰਸਪੈਕਟਰ ਜਸਵਿੰਦਰ ਕੌਰ ਨੇ ਉਸ 'ਤੇ ਕੇਸ ਦਰਜ ਨਾ ਕਰਨ ਬਦਲੇ ਪੰਜ ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗੀ ਸੀ। ਪੰਜ ਲੱਖ ਵਿੱਚੋਂ ਪਹਿਲੀ ਕਿਸ਼ਤ ਗੁਰਦੀਪ ਸਿੰਘ ਨੇ ਵਿਚੋਲੇ ਭਗਵਾਨ ਸਿੰਘ ਨੂੰ ਸੰਗਰੂਰ ਵਿੱਚ ਦਿੱਤੀ ਸੀ ਪਰ ਇਸ ਤੋਂ ਬਾਅਦ ਜਦੋਂ ਉਹ ਦੂਜੀ ਕਿਸ਼ਤ 29 ਜੂਨ ਦੀ ਰਾਤ ਨੂੰ ਦੇਣ ਲਈ ਪਹੁੰਚਿਆ ਤਾਂ ਸੀਬੀਅਈ ਨੇ ਟਰੈਪ ਲਗਾ ਕੇ ਭਗਵਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਰਿਸ਼ਵਤ ਮਾਮਲੇ 'ਚ ਫ਼ਰਾਰ ਮਨੀਮਾਜਰਾ ਦੀ ਸਾਬਕਾ SHO ਨੇ CBI ਅਦਾਲਤ 'ਚ ਕੀਤਾ ਸਰੰਡਰ

ਜਿਸ ਮਗਰੋਂ ਅਦਾਲਤ ਨੇ ਦੋ ਵਾਰ ਦੋਸ਼ੀ ਜਸਵਿੰਦਰ ਕੌਰ ਖਿਲਾਫ ਗੈਰ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸੀ। ਜਦੋਂ ਉਹ ਜ਼ੀਰਕਪੁਰ ਅਤੇ ਸੈਕਟਰ -22 ਸਥਿਤ ਉਸ ਦੇ ਘਰ ਨਹੀਂ ਮਿਲੀ ਤਾਂ ਉਸ ਦੇ ਖ਼ਿਲਾਫ਼ ਪੀਓ ਪ੍ਰਕਿਰਿਆ ਸ਼ੁਰੂ ਕੀਤੀ ਗਈ। ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਜੇ ਜਸਵਿੰਦਰ 29 ਜੁਲਾਈ ਤੱਕ ਅਦਾਲਤ ਵਿੱਚ ਪੇਸ਼ ਨਹੀਂ ਹੋਈ ਤਾਂ ਉਸਨੂੰ ਭਗੌੜਾ ਕਰਾਰ ਦਿੱਤਾ ਜਾਏਗਾ।

-PTCNews

Related Post