ਜਦੋਂ ਲਾੜੀ ਨੇ ਲਾੜੇ ਦੇ ਸਾਹਮਣੇ ਕਿਸੇ ਹੋਰ ਨਾਲ ਕਰਵਾਇਆ ਵਿਆਹ, ਵਜ੍ਹਾ ਜਾਣਕੇ ਉੱਡ ਜਾਣਗੇ ਹੋਸ਼ !

By  Jashan A November 23rd 2019 07:27 PM -- Updated: November 23rd 2019 07:32 PM

ਜਦੋਂ ਲਾੜੀ ਨੇ ਲਾੜੇ ਦੇ ਸਾਹਮਣੇ ਕਿਸੇ ਹੋਰ ਨਾਲ ਕਰਵਾਇਆ ਵਿਆਹ, ਵਜ੍ਹਾ ਜਾਣਕੇ ਉੱਡ ਜਾਣਗੇ ਹੋਸ਼ !,ਨਵੀਂ ਦਿੱਲੀ: ਬਿਹਾਰ ਦੇ ਬੇਗੁਸਰਾਏ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਇੱਕ ਲਾੜੇ ਦੇ ਸਾਹਮਣੇ ਹੀ ਲਾੜੀ ਦਾ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਵਾ ਲਿਆ।Bride (1)ਮੀਡੀਆ ਰਿਪੋਰਟਾਂ ਮੁਤਾਬਕ ਮਾਮਲਾ ਇਹ ਹੈ ਕਿ ਉੱਤਰ ਪ੍ਰਦੇਸ਼ ਦੇ ਸੀਤਾਪੁਰਾ ਤੋਂ ਬਰਾਤ ਆਈ ਸੀ। ਲਾੜਾ ਮੰਡਪ 'ਤੇ ਪਹੁੰਚ ਚੁੱਕਿਆ ਤੇ ਉਸ ਦੇ ਫੇਰੇ ਹੋਣ ਵਾਲੇ ਸਨ। ਇਸ ਦੌਰਾਨ ਲਾੜੇ ਦੀ ਉਮਰ ਅਤੇ ਕਾਲੇ ਰੰਗ ਦਾ ਇਤਰਾਜ਼ ਜਤਾਉਂਦਿਆਂ ਲਾੜੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।

ਹੋਰ ਪੜ੍ਹੋ: ਸ਼ਰਾਬ ਦੇ ਨਸ਼ੇ 'ਚ ਵਿਅਕਤੀ ਨੇ ਮਾਂ, ਭੈਣ ਤੇ ਭਾਬੀ ਨਾਲ ਕੀਤਾ ਜਬਰ ਜ਼ਨਾਹ, ਪਰਿਵਾਰਿਕ ਮੈਬਰਾਂ ਨੇ ਉਤਾਰਿਆ ਮੌਤ ਦੇ ਘਾਟ

Bride Groom (1)ਜਿਸ ਤੋਂ ਬਾਅਦ ਸਭ ਹੈਰਾਨ ਰਹਿ ਗਏ। ਵਿਆਹ ਸਮਾਗਮ 'ਚ ਆਏ ਲੋਕਾਂ ਵੱਲੋਂ ਲੜਕੀ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਲੜਕੀ ਨਾ ਮੰਨੀ ਤੇ ਉਸ ਨੂੰ ਕਿਸੇ ਹੋਰ ਲੜਕੇ ਨਾਲ ਵਿਆਹ ਕਰਵਾਉਣ ਨੂੰ ਕਿਹਾ ਗਿਆ ਤੇ ਉਹ ਇਸ ਲਈ ਰਾਜ਼ੀ ਵੀ ਹੋ ਗਈ ਤੇ ਵਿਆਹ ਹੋਰ ਮੁੰਡੇ ਨਾਲ ਕਰਵਾ ਲਿਆ। ਹੁਣ ਇਸ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

-PTC News

Related Post