ਜਦੋਂ ਦੁਲਹਣ ਘੋੜੇ 'ਤੇ ਸਵਾਰ ਹੋ ਕੇ ਨਿਕਲੀ ਤਾਂ ਦੇਖਣ ਵਾਲਿਆਂ ਦੀ ਲੱਗੀ ਭੀੜ

By  Shanker Badra January 29th 2020 03:38 PM -- Updated: January 30th 2020 05:40 PM

ਜਦੋਂ ਦੁਲਹਣਘੋੜੇ 'ਤੇ ਸਵਾਰ ਹੋ ਕੇ ਨਿਕਲੀ ਤਾਂ ਦੇਖਣ ਵਾਲਿਆਂ ਦੀ ਲੱਗੀ ਭੀੜ:ਬੜਵਾਨੀ : ਤੁਸੀਂ ਘੋੜੇ, ਹਾਥੀ ਤੇ ਬੱਘੀ 'ਤੇ ਲਾੜਿਆਂ ਦੀ ਬਰਾਤ ਜਾਂਦੀ ਤਾਂ ਬਹੁਤ ਵਾਰ ਦੇਖੀ ਹੋਵੇਗੀ ਪਰ ਅਜਿਹਾ ਬਹੁਤ ਘੱਟ ਹੀ ਦੇਖਣ ਨੂੰ ਮਿਲਦਾ ਹੈ ,ਜਦੋਂ ਦੁਲਹਣ ਘੋੜੇ 'ਤੇ ਬੈਠ ਕੇ ਨਿਕਲੇ। ਅਜਿਹਾ ਹੀ ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਦੇ ਅੰਜਡ 'ਚ ਦੇਖਣ ਨੂੰ ਮਿਲਿਆ ਹੈ।

bride horse during marriage procession in bawani ਜਦੋਂ ਦੁਲਹਣਘੋੜੇ 'ਤੇ ਸਵਾਰ ਹੋ ਕੇ ਨਿਕਲੀ ਤਾਂ ਦੇਖਣ ਵਾਲਿਆਂ ਦੀ ਲੱਗੀ ਭੀੜ

ਮਿਲੀ ਜਾਣਕਾਰੀ ਅਨੁਸਾਰ ਅੰਜਡ 'ਚ ਮੰਗਲਵਾਰ ਨੂੰ ਮਰਾਠਾ ਸਮਾਜ ਦੀ ਪਰੰਪਰਾ ਅਨੁਸਾਰ ਅਸ਼ਵਨੀਦੁਲਹਣ ਬਣ ਕੇ ਘੋੜੇ 'ਤੇ ਬੈਠ ਕੇ ਬਰਾਤੀਆਂ ਸਮੇਤ ਨਿਕਲੀ ਤਾਂ ਲੋਕ ਦੇਖਦੇ ਹੀ ਰਹਿ ਗਏ ਸਨ। ਇਸ ਦੌਰਾਨ ਬੇਟੀ ਅਸ਼ਵਨੀ ਦੇ ਮਾਤਾ-ਪਿਤਾ ਨੇ ਇਹ ਰਸਮ ਬਾਖ਼ੂਬੀ ਨਿਭਾਈ ਹੈ। ਓਥੇ ਸੱਜ -ਝੱਜ ਕੇ ਹੱਥ 'ਚ ਤਲਵਾਰ ਲੈ ਕੇ ਦੁਲਹਣ ਨੂੰ ਜਦੋਂ ਲੋਕਾਂ ਨੇ ਘੋੜੇ 'ਤੇ ਬੈਠੀ ਦੇਖਿਆ ਤਾਂ ਭੀੜ ਇਕੱਠੀ ਹੋ ਗਈ।

bride horse during marriage procession in bawani ਜਦੋਂ ਦੁਲਹਣਘੋੜੇ 'ਤੇ ਸਵਾਰ ਹੋ ਕੇ ਨਿਕਲੀ ਤਾਂ ਦੇਖਣ ਵਾਲਿਆਂ ਦੀ ਲੱਗੀ ਭੀੜ

ਅੰਜਡ ਦੇ ਇਕ ਮੱਧ ਵਰਗੀ ਪਰਿਵਾਰ 'ਚ ਜੰਮੀ-ਪਲ਼ੀ ਅਸ਼ਵਨੀ ਦੇ ਪਿਤਾ ਪੇਸ਼ੇ ਵਜੋਂ ਟਰੱਕ ਡਰਾਈਵਰ ਹਨ। ਅਸ਼ਵਨੀ ਭਾਮਰੇ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਬਿਊਟੀ ਪਾਰਲਰ ਚਲਾ ਰਹੀ ਹੈ ਅਤੇ ਉਸ ਦਾ ਵਿਆਹ 29 ਜਨਵਰੀ ਨੂੰ ਤੈਅ ਹੋਇਆ ਹੈ। ਬੀਤੀ ਰਾਤ ਦੁਲਹਣ ਵਾਲੀ ਅਸ਼ਵਨੀ ਦੇ ਬਾਨਾ ਸਮਾਗਮ 'ਚ ਪਰਿਵਾਰ ਵਾਲਿਆਂ ਦੇ ਨਾਲ-ਨਾਲ ਰਿਸ਼ਤੇਦਾਰ ਵੀ ਨੱਚ ਰਹੇ ਸਨ।

bride horse during marriage procession in bawani ਜਦੋਂ ਦੁਲਹਣਘੋੜੇ 'ਤੇ ਸਵਾਰ ਹੋ ਕੇ ਨਿਕਲੀ ਤਾਂ ਦੇਖਣ ਵਾਲਿਆਂ ਦੀ ਲੱਗੀ ਭੀੜ

ਇਸ ਦੌਰਾਨ ਪਿਤਾ ਵਿੱਠਲ ਤੇ ਮਾਂ ਅਲਕਾ ਨੇ ਦੱਸਿਆ ਕਿ ਸਾਰੇ ਭਾਈਚਾਰਿਆਂ 'ਚ ਬੇਟਿਆਂ ਨੂੰ ਘੋੜੇ 'ਤੇ ਬਿਠਾਉਣ ਦੀ ਰਸਮ ਹੁੰਦੀ ਹੈ ਪਰ ਸਾਡੇ ਪਰਿਵਾਰ ਦੀ ਇਹ ਇੱਛਾ ਸੀ ਕਿ ਸਾਡੀ ਧੀ ਦਾ ਅਸੀਂ ਚਲ ਸਮਾਗਮ ਕੱਢੀਏ ਤੇ ਵਿਆਹ ਵੇਲੇ ਦੁਲਹਣ ਘੋੜੇ 'ਤੇ ਬੈਠ ਕੇ ਨਿਕਲੇ ਕਿਉਂਕਿ ਬੇਟੀਆਂ ਨੂੰ ਸਮਾਜ 'ਚ ਬੇਟਿਆਂ ਬਰਾਬਰ ਦਰਜਾ ਮਿਲਣਾ ਚਾਹੀਦਾ ਹੈ।

-PTCNews

Related Post