ਜਦੋਂ ਦੁਲਹਨ ਨੇ ਪਹਿਲੀ ਰਾਤ ਪਤੀ ਨੂੰ ਕਹੀ ਅਜਿਹੀ ਗੱਲ , ਲਾੜੇ ਦੇ ਉੱਡ ਗਏ ਹੋਸ਼

By  Shanker Badra January 25th 2020 05:21 PM -- Updated: January 25th 2020 05:25 PM

ਜਦੋਂ ਦੁਲਹਨ ਨੇ ਪਹਿਲੀ ਰਾਤ ਪਤੀ ਨੂੰ ਕਹੀ ਅਜਿਹੀ ਗੱਲ , ਲਾੜੇ ਦੇ ਉੱਡ ਗਏ ਹੋਸ਼:ਨਵਾਂਸ਼ਹਿਰ : ਨਵਾਂਸ਼ਹਿਰ ਦੇ ਪਿੰਡ ਮੁਕੰਦਪੁਰ ਵਿਖੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਲਾੜੇ ਦੇ ਵਿਆਹ ਤੋਂ ਅਗਲੇ ਦਿਨ ਹੀ ਅਰਮਾਨ ਚੂਰ-ਚੂਰ ਹੋ ਗਏ ਹਨ ,ਜਦੋਂ ਲਾਲ ਜੋੜੇ 'ਚ ਸਜੀ ਉਸ ਦੀ ਪਤਨੀ ਨੇ ਉਸ ਨੂੰ ਕਹਿ ਦਿੱਤਾ ਕਿ ਉਹ ਕਿਸੇ ਹੋਰ ਦੀ ਜ਼ਮਾਨਤ ਹੈ ਅਤੇ ਉਹ ਉਸ ਨੂੰ ਹੱਥ ਨਾ ਲਾਵੇ। ਦੱਸਿਆ ਜਾਂਦਾ ਹੈ ਕਿ ਇਸ ਵਿਆਹ ਦਾ ਸਾਰਾ ਖ਼ਰਚਾ ਵੀ ਲੜਕੇ ਵਾਲਿਆਂ ਨੇ ਚੁੱਕਿਆ ਸੀ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਮੁਕੰਦਪੁਰ ਦਾ ਰਹਿਣ ਵਾਲਾ ਨੌਜਵਾਨ ਵਿਆਹ ਕਰਵਾਉਣ ਲਈਕੁੱਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਿੰਡ ਆਇਆ ਸੀ। ਉਸ ਦਾ ਵਿਆਹ ਨੇੜਲੇ ਪਿੰਡ ਦੀ ਲੜਕੀ ਨਾਲ ਤੈਅ ਹੋ ਗਿਆ। ਜਦੋਂ ਲਾੜਾ ਵਿਆਹ ਲਈ ਲੜਕੀ ਵਾਲਿਆਂ ਦੇ ਘਰ ਪੁੱਜਾ ਤਾਂ ਮੰਡਪ 'ਚ ਲੜਕੀ ਦਾ ਪ੍ਰੇਮੀ ਦੁਲਹਨ ਦਾ ਭਰਾ ਬਣ ਕੇ ਘੁੰਮ ਰਿਹਾ ਸੀ। ਇਹੀ ਨਹੀਂ, ਲੜਕੀ ਦੀ ਡੋਲੀ ਵਿਦਾ ਹੋਣ ਵੇਲੇ ਪ੍ਰੇਮੀ ਨੇ ਭਰਾ ਦਾ ਫਰਜ਼ ਅਦਾ ਕਰਦੇ ਹੋਏ ਡੋਲੀ ਵਾਲੀ ਕਾਰ ਨੂੰ ਖੁਦ ਧੱਕਾ ਵੀ ਲਾਇਆ।

ਇਸ ਤੋਂ ਬਾਅਦ ਜਦੋਂ ਕੁੜੀ ਦੀ ਡੋਲੀ ਸਹੁਰੇ ਘਰ ਪੁੱਜੀ ਤਾਂ ਰਾਤ ਨੂੰ ਉਸ ਦਾ ਪ੍ਰੇਮੀ ਨਸ਼ੇ ਦੀ ਹਾਲਤ 'ਚ ਉਸ ਦੇ ਸਹੁਰੇ ਘਰ ਪੁੱਜ ਗਿਆ। ਲੜਕੀ ਦੇ ਪਤੀ ਨੇ ਉਸ ਨੂੰ ਕਿਸੇ ਤਰ੍ਹਾਂ ਸਮਝਾ ਕੇ ਉੱਥੋਂ ਵਾਪਸ ਮੋੜ ਦਿੱਤਾ। ਇਸ ਮਗਰੋਂ ਜਦੋਂ ਪਤੀ-ਪਤਨੀ ਰਾਤ ਨੂੰ ਆਪਣੇ ਕਮਰੇ ਵਿਚ ਬੈਠੇ ਸਨ ਤਾਂ ਉਸ ਦੀ ਪਤਨੀ ਨੇ ਪਤੀ ਨੂੰ ਸਪੱਸ਼ਟ ਕਹਿ ਦਿੱਤਾ ਕਿ ਉਹ ਕਿਸੇ ਹੋਰ ਦੀ ਅਮਾਨਤ ਹੈ, ਉਹ ਉਸ ਨੂੰ ਹੱਥ ਨਾ ਲਾਉਣ। ਇਹ ਗੱਲ ਸੁਣ ਕੇ ਲੜਕਾ ਹੈਰਾਨ ਰਹਿ ਗਿਆ।

ਜਦੋਂ ਸਵੇਰ ਹੋਈ ਤਾਂ ਉਸ ਦੀ ਦੁਲਹਨ ਪਹਿਨੇ ਹੋਏ ਗਹਿਣੇ ਅਤੇ ਨਕਦੀ ਸਮੇਤ ਗਾਇਬ ਸੀ। ਜਦੋਂ ਲੜਕੇ ਵਾਲਿਆਂ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਉਸ ਦੀ ਪਤਨੀ ਦਾ ਫੋਨ ਆਇਆ। ਉਸ ਨੇ ਕਿਹਾ ਕਿ ਉਸ ਦੀ ਭਾਲ ਕਰਨ ਦੀ ਲੋੜ ਨਹੀਂ, ਉਹ ਆਪਣੇ ਪ੍ਰੇਮੀ ਨਾਲ ਚਲੀ ਗਈ ਹੈ। ਜਿਸ ਤੋਂ ਬਾਅਦ ਉਕਤ ਸਾਰਾ ਮਾਮਲਾ ਲੜਕੇ ਵਾਲਿਆਂ ਵੱਲੋਂ ਪੁਲਿਸ ਦੇ ਧਿਆਨ 'ਚ ਲਿਆਂਦਾ ਗਿਆ।

ਇਸ ਤੋਂ ਬਾਅਦ ਨਵ-ਵਿਆਹੁਤਾ ਲੜਕੀ ਆਪਣੇ ਪ੍ਰੇਮੀ ਨਾਲ ਅਦਾਲਤ 'ਚ ਪੇਸ਼ ਹੋ ਗਈ। ਉਸ ਨੇ ਅਦਾਲਤ 'ਚ ਦੱਸਿਆ ਕਿ ਉਸ ਦਾ ਵਿਆਹ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਵਿਦੇਸ਼ ਤੋਂ ਆਏ ਲੜਕੇ ਨਾਲ ਕਰ ਦਿੱਤਾ, ਜਦੋਂ ਕਿ ਉਹ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਹੁਣ ਉਹ ਆਪਣੇ ਪਤੀ ਨੂੰ ਛੱਡ ਕੇ ਪ੍ਰੇਮੀ ਕੋਲ ਆ ਚੁੱਕੀ ਹੈ। ਉਸ ਨੂੰ ਨਿਆਂ ਦਿਵਾਇਆ ਜਾਵੇ।

-PTCNews

Related Post